ਦਿੱਲੀ: 19 ਫਰਵਰੀ ਨੂੰ ਰਾਮ ਮੰਦਰ ਟਰੱਸਟ ਦੀ ਪਹਿਲੀ ਬੈਠਕ

02/09/2020 5:58:56 PM

ਨਵੀਂ ਦਿੱਲੀ-ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਅਤੇ ਉਸ ਦੀ ਦੇਖ-ਰੇਖ ਲਈ ਬਣਾਏ ਗਏ ਟਰੱਸਟ ‘ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ’ ਦੀ ਪਹਿਲੀ ਬੈਠਕ 19 ਫਰਵਰੀ ਨੂੰ ਦਿੱਲੀ ’ਚ ਸੱਦੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੈਠਕ ’ਚ ਟਰੱਸਟ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਖਜ਼ਾਨਚੀ ਦੀ ਚੋਣ ਕੀਤੇ ਜਾਣ ਦੀ ਯੋਜਨਾ ਹੈ। ਸੂਚਨਾ ਅਨੁਸਾਰ ਟਰੱਸਟ ਦੇ ਦਿੱਲੀ ਦਫਤਰ ’ਚ ਬੈਠਕ ਸ਼ਾਮ ਨੂੰ 5 ਵਜੇ ਰੱਖੀ ਗਈ ਹੈ। ਬੈਠਕ ’ਚ 2 ਵਧੀਕ ਮੈਂਬਰਾਂ ਦੀ ਚੋਣ ਵੀ ਕੀਤੀ ਜਾ ਸਕਦੀ ਹੈ।

ਇਸ ਦੇ ਇਲਾਵਾ ਰਾਮ ਮੰਦਰ ਦੀ ਉਸਾਰੀ ਕਦੋਂ ਤੋਂ ਸ਼ੁਰੂ ਕਰਨੀ ਹੈ, ਇਸ ਨੂੰ ਲੈ ਕੇ ਵੀ ਐਲਾਨ ਕੀਤਾ ਜਾ ਸਕਦਾ ਹੈ। ਮਾਹਰਾਂ ਅਨੁਸਾਰ ਆਉਣ ਵਾਲੀ ਰਾਮਨੌਮੀ (2 ਅਪ੍ਰੈਲ) ਜਾਂ ਅਕਸ਼ੈ ਤ੍ਰਿਤੀਯਾ (26 ਅਪ੍ਰੈਲ) ਤੋਂ ਰਾਮ ਮੰਦਰ ਦੀ ਉਸਾਰੀ ਸ਼ੁਰੂ ਕਰਨ ’ਤੇ ਸਹਿਮਤੀ ਬਣ ਸਕਦੀ ਹੈ।


Iqbalkaur

Content Editor

Related News