ਅਯੁੱਧਿਆ ਰਾਮ ਮੰਦਰ ਦੀ ਪਹਿਲੀ ਮੰਜ਼ਿਲ ਤੱਕ ਲਿਫਟ, ਭਗਤਾਂ ਨੂੰ ਮਿਲੇਗੀ ਸਹੂਲਤ

Tuesday, Sep 30, 2025 - 12:16 AM (IST)

ਅਯੁੱਧਿਆ ਰਾਮ ਮੰਦਰ ਦੀ ਪਹਿਲੀ ਮੰਜ਼ਿਲ ਤੱਕ ਲਿਫਟ, ਭਗਤਾਂ ਨੂੰ ਮਿਲੇਗੀ ਸਹੂਲਤ

ਅਯੁੱਧਿਆ- ਅਯੁੱਧਿਆ ਰਾਮ ਮੰਦਰ ਭਵਨ-ਨਿਰਮਾਣ ਕਮੇਟੀ ਦੇ ਚੇਅਰਮੈਨ ਨਰਪੇਂਦਰ ਮਿਸ਼ਰ ਨੇ ਕਿਹਾ ਹੈ ਕਿ ਰਾਮ ਮੰਦਰ ਤੇ ਇਸ ਨਾਲ ਜੁੜੇ ਪ੍ਰਾਜੈਕਟਾਂ ਨੂੰ ਅਕਤੂਬਰ ਦੇ ਅੰਤ ਤੱਕ ਪੂਰਾ ਕਰਨ ਦਾ ਟੀਚਾ ਹੈ। ਇਸ ਦੇ ਨਾਲ ਹੀ ਸ਼ਰਧਾਲੂਆਂ ਲਈ ਪਰਕੋਟੇ ਦੇ ਮੰਦਰਾਂ ਤੇ ਕੁਬੇਰ ਟੀਲਾ ਤਕ ਪਹੁੰਚਣ ਦੀ ਵਿਵਸਥਾ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਮਿਸ਼ਰ ਨੇ ਦੱਸਿਆ ਕਿ ਪਰਕੋਟੇ ’ਚ ਨਿਰਮਾਣ ਅਧੀਨ ਤਿੰਨਾਂ ਲਿਫਟਾਂ ’ਚੋਂ ਉੱਤਰ ਤੇ ਪੱਛਮ ਦਿਸ਼ਾ ਦੀਆਂ ਲਿਫਟਾਂ ਤਿਆਰ ਹੋ ਚੁੱਕੀਆਂ ਹਨ। ਇਹ ਸਹੂਲਤ ਭਗਤਾਂ ਨੂੰ ਪਹਿਲੀ ਮੰਜ਼ਿਲ ਤੱਕ ਜਾਣਾ ਆਸਾਨ ਬਣਾਏਗੀ।

ਰਾਮ ਮੰਦਰ ਕੰਪਲੈਕਸ ’ਚ ਨਿਰਮਾਣ ਸਮੱਗਰੀ, ਮਸ਼ੀਨਾਂ ਤੇ ਮਜ਼ਦੂਰਾਂ ਦੀ ਹਲਚਲ ਦਰਮਿਆਨ ਮਾਹਿਰ ਟੀਮ ਪ੍ਰਾਜੈਕਟਾਂ ਦੀ ਨਿਗਰਾਨੀ ਕਰ ਰਹੀ ਹੈ। ਚੇਅਰਮੈਨ ਮਿਸ਼ਰ ਦਾ ਕਹਿਣਾ ਹੈ ਕਿ ਟੀਮ ਆਪਣੇ-ਆਪਣੇ ਕੰਮ ’ਤੇ ਪੂਰਾ ਫੋਕਸ ਰੱਖ ਕੇ ਲਗਾਤਾਰ ਤਰੱਕੀ ਨੂੰ ਯਕੀਨੀ ਬਣਾ ਰਹੀ ਹੈ ਤੇ ਸਾਰੇ 6 ਮੰਦਰਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।


author

Rakesh

Content Editor

Related News