ਹਰੇ ਰੰਗ ਦੇ ਕੱਪੜੇ ਪਹਿਨੇ ਰਾਮ ਲਲਾ ਹੋਏ ਬਿਰਾਜਮਾਨ, ਦੇਖੋ ਪਹਿਲੀ ਝਲਕ

08/05/2020 11:27:55 AM

ਅਯੁੱਧਿਆ— ਰਾਮ ਭਗਤਾਂ ਦੀ ਕਰੀਬ 500 ਸਾਲ ਪੁਰਾਣੀ ਲੰਬੀ ਉਡੀਕ ਅੱਜ ਖਤਮ ਹੋਣ ਜਾ ਰਹੀ ਹੈ। ਅੱਜ ਪੂਰੀ ਦੁਨੀਆ ਰਾਮ ਮੰਦਰ ਭੂਮੀ ਪੂਜਨ ਦਾ ਦੂਰਦਰਸ਼ਨ 'ਤੇ ਲਾਈਵ ਟੈਲੀਕਾਸਟ ਵੇਖੇਗੀ। ਅਯੁੱਧਿਆ 'ਚ ਅੱਜ ਇਤਿਹਾਸ ਰਚਿਆ ਜਾਵੇਗਾ। ਭੂਮੀ ਪੂਜਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਭੂਮੀ ਪੂਜਨ ਤੋਂ ਪਹਿਲਾਂ ਰਾਮ ਲਾਲ ਦੀ ਤਸਵੀਰ ਸਾਹਮਣੇ ਆਈ ਹੈ। ਰਾਮ ਲਲਾ ਨੂੰ ਹਰੇ ਰੰਗ ਦੇ ਕੱਪੜੇ ਪਹਿਨਾਏ ਗਏ ਹਨ ਅਤੇ ਉਨ੍ਹਾਂ ਦਾ ਸ਼ਿੰਗਾਰ ਕੀਤਾ ਗਿਆ ਹੈ। 

PunjabKesari
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਲਈ ਰਵਾਨਾ ਹੋ ਗਏ ਹਨ। ਓਧਰ ਹਨੂੰਮਾਨਗੜ੍ਹੀ ਦੇ ਮੁੱਖ ਪੁਜਾਰੀ ਪ੍ਰੇਮਦਾਸ ਜੀ ਮਹਾਰਾਜ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਯੁੱਧਿਆ ਆਉਣਾ ਇਤਿਹਾਸਕ ਪਲ ਹੈ। ਅਸੀਂ ਉਨ੍ਹਾਂ ਨੂੰ ਸਨਮਾਨਤ ਕਰਾਂਗੇ। ਪ੍ਰਧਾਨ ਮੰਤਰੀ ਨੂੰ ਇਸ ਦੌਰਾਨ ਚਾਂਦੀ ਦਾ ਮੁਕੁਟ, ਗਮਛਾ ਦਿੱਤਾ ਜਾਵੇਗਾ। ਰਾਮ ਜਨਮ ਭੂਮੀ ਮੰਦਰ ਨਿਰਮਾਣ ਕੰਮ ਦੇ ਸ਼ੁੱਭ ਆਰੰਭ ਲਈ ਅਯੁੱਧਿਆ ਨਗਰੀ ਸਜ-ਧਜ ਕੇ ਤਿਆਰ ਹੈ।

ਪ੍ਰਸ਼ਾਸਨ ਨੇ ਅਯੁੱਧਿਆ ਦੇ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਹਨ। ਕਿਸੇ ਵੀ ਵਾਹਨ ਨੂੰ ਸ਼ਹਿਰ 'ਚ ਐਂਟਰੀ ਨਹੀਂ ਦਿੱਤੀ ਜਾ ਰਹੀ ਹੈ। ਚੱਪੇ-ਚੱਪੇ 'ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਅਤੇ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਭੂਮੀ ਪੂਜਨ ਦੇ ਪ੍ਰ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਕਰੀਬ 12.30 ਵਜੇ ਭੂਮੀ ਪੂਜਨ ਪ੍ਰੋਗਰਾਮ ਦਾ ਸ਼ੁੱਭ ਆਰੰਭ ਹੋ ਜਾਵੇਗਾ।12.40 ਵਜੇ ਰਾਮ ਮੰਦਰ ਦਾ ਨੀਂਹ ਪੱਥਰ ਦੀ ਸਥਾਪਨਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਅੱਜ ਰੱਖਿਆ ਜਾਵੇਗਾ ਰਾਮ ਮੰਦਰ ਦਾ ਨੀਂਹ ਪੱਥਰ, ਪੀ. ਐੱਮ. ਮੋਦੀ ਅਯੁੱਧਿਆ ਰਵਾਨਾ


Tanu

Content Editor

Related News