ਅਯੁੱਧਿਆ : ਕੱਤਕ ਦੀ ਪੁੰਨਿਆ 'ਤੇ ਸ਼ਰਧਾਲੂਆਂ ਨੇ ਲਾਈ 'ਆਸਥਾ ਦੀ ਡੁੱਬਕੀ'

Tuesday, Nov 12, 2019 - 11:35 AM (IST)

ਅਯੁੱਧਿਆ : ਕੱਤਕ ਦੀ ਪੁੰਨਿਆ 'ਤੇ ਸ਼ਰਧਾਲੂਆਂ ਨੇ ਲਾਈ 'ਆਸਥਾ ਦੀ ਡੁੱਬਕੀ'

ਅਯੁੱਧਿਆ— ਰਾਮ ਦੀ ਨਗਰੀ ਅਯੁੱਧਿਆ 'ਚ ਮੰਗਲਵਾਰ ਦੀ ਸਵੇਰ ਕੱਤਕ ਦੀ ਪੁੰਨਿਆ ਨਾਲ ਸ਼ੁਰੂ ਹੋਈ। ਸਖਤ ਸੁਰੱਖਿਆ ਦਰਮਿਆਨ ਕੱਤਕ ਪੁੰਨਿਆ ਇਸ਼ਨਾਨ ਲਈ ਵੱਡੀ ਗਿਣਤੀ ਵਿਚ ਸ਼ਰਧਾਲੂ ਅਯੁੱਧਿਆ ਪੁੱਜੇ ਅਤੇ ਸਰਯੂ ਵਿਚ ਆਸਥਾ ਦੀ ਡੁੱਬਕੀ ਲਾਈ। ਐੱਸ. ਐੱਸ. ਪੀ. ਆਸ਼ੀਸ਼ ਤਿਵਾੜੀ ਨੇ ਦੱਸਿਆ ਕਿ ਹੁਣ ਤਕ ਕਰੀਬ 5 ਲੱਖ ਸ਼ਰਧਾਲੂਆਂ ਦੇ ਸਰਯੂ 'ਚ ਇਸ਼ਨਾਨ ਕਰਨ ਦੀ ਅਨੁਮਾਨ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਰਧਾਲੂਆਂ ਦਾ ਅਯੁੱਧਿਆ ਪਹੁੰਚਣਾ ਰਾਤ ਤੋਂ ਹੀ ਜਾਰੀ ਰਿਹਾ। ਹਾਲਾਂਕਿ ਰਾਮ ਜਨਮ ਭੂਮੀ 'ਤੇ ਆਏ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਬੰਦਿਸ਼ਾਂ ਹਨ, ਜਿਸ ਕਾਰਨ ਪਿਛਲੇ ਸਾਲਾਂ ਨਾਲੋਂ ਇਸ ਸਾਲ ਸ਼ਰਧਾਲੂ ਘੱਟ ਨਜ਼ਰ ਆਏ ਹਨ। 

ਜ਼ਿਕਰਯੋਗ ਹੈ ਕਿ ਸ਼ਨੀਵਾਰ ਰਾਮ ਜਨਮ ਭੂਮੀ 'ਤੇ ਆਏ ਸੁਪਰੀਮ ਕੋਰਟ ਦੇ ਫੈਸਲੇ ਨੂੰ ਦੇਖਦੇ ਹੋਏ ਅਯੁੱਧਿਆ ਵਿਚ ਸਖਤ ਸੁਰੱਖਿਆ ਬਰਕਰਾਰ ਹੈ। ਇੱਥੋਂ ਤਕ ਕਿ ਉਸ ਦਿਨ ਪੁੰਨਿਆ ਇਸ਼ਨਾਨ ਲਈ ਅਯੁੱਧਿਆ ਪਹੁੰਚ ਰਹੇ ਕਈ ਸ਼ਰਧਾਲੂਅ ਨੂੰ ਵਾਪਸ ਮੋੜ ਦਿੱਤਾ ਗਿਆ ਸੀ ਪਰ ਮੰਗਲਵਾਰ ਨੂੰ ਇਸ਼ਨਾਨ ਕਾਰਨ ਪ੍ਰਸ਼ਾਸਨ ਨੇ ਸੁਰੱਖਿਆ 'ਚ ਕੁਝ ਢਿੱਲ ਦਿੱਤੀ ਹੈ। ਬਿਨਾਂ ਰੋਕ-ਟੋਕ ਦੇ ਸ਼ਰਧਾਲੂਆਂ ਨੂੰ ਸਰਯੂ ਘਾਟ ਆਉਣ-ਜਾਣ ਦਿੱਤਾ ਜਾ ਰਿਹਾ ਹੈ। ਇਸ਼ਨਾਨ ਮਗਰੋਂ ਸ਼ਰਧਾਲੂ ਕਨਕ ਭਵਨ, ਨਾਗੇਸ਼ਵਰ ਨਾਥ ਮੰਦਰ, ਰਾਮ ਲੱਲਾ ਆਦਿ ਦੇ ਦਰਸ਼ਨ ਕਰ ਰਹੇ ਹਨ।

ਅੱਜ ਸ਼ਾਮ ਪੂਰਾ ਹੋਵੇਗਾ ਇਸ਼ਨਾਨ—
ਵੱਖ-ਵੱਖ ਘਾਟਾਂ ਅਤੇ ਇਸ਼ਨਾਨ ਖੇਤਰਾਂ ਵਿਚ 14 ਐਂਬੂਲੈਂਸ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਸਰਯੂ 'ਚ ਆਸਥਾ ਦੀ ਡੁੱਬਕੀ ਸੋਮਵਾਰ ਸ਼ਾਮ 4.34 ਵਜੇ ਸ਼ੁਰੂ ਹੋ ਕੇ ਮੰਗਲਵਾਰ ਨੂੰ ਸ਼ਾਮ 6.42 ਵਜੇ ਪੂਰਾ ਹੋਵੇਗਾ। ਕੱਤਕ ਪੁੰਨਿਆ ਮੇਲਾ ਖੇਤਰ ਨੂੰ ਪੂਰੇ ਮੁੱਖ ਰੂਪ ਨਾਲ ਜ਼ੋਨ ਘਾਟ, ਨਾਗੇਸ਼ਵਰ ਨਾਥ ਮੰਦਰ, ਹਨੂੰਮਾਨਗੜ੍ਹੀ ਜ਼ੋਨ, ਕਨਕ ਭਵਨ ਜ਼ੋਨ, ਆਵਾਜਾਈ ਭੀੜ ਕੰਟਰੋਲ ਜ਼ੋਨ ਆਦਿ ਜ਼ੋਨ ਬਣਾਏ ਗਏ ਹਨ। ਪੂਰਾ ਮੇਲਾ ਖੇਤਰ ਲੱਗਭਗ 23 ਸੈਕਟਰਾਂ 'ਚ ਵੰਡਿਆ ਗਿਆ ਹੈ।


author

Tanu

Content Editor

Related News