ਅਯੁੱਧਿਆ ''ਚ ਇਕ ਹੀ ਪਰਿਵਾਰ ਦੇ 5 ਲੋਕਾਂ ਦਾ ਕਤਲ, ਤਿੰਨ ਗ੍ਰਿਫ਼ਤਾਰ
Sunday, May 23, 2021 - 01:48 PM (IST)
ਅਯੁੱਧਿਆ- ਉੱਤਰ ਪ੍ਰਦੇਸ਼ 'ਚ ਅਯੁੱਧਿਆ ਦੇ ਇਨਾਇਤਨਗਰ ਖੇਤਰ 'ਚ ਜ਼ਮੀਨ ਦੇ ਟੁੱਕੜੇ ਲਈ ਇਕ ਸਕੇ ਭਰਾ ਅਤੇ ਉਸ ਦੇ ਪਰਿਵਾਰ ਦੇ 4 ਮੈਂਬਰਾਂ ਦਾ ਕਤਲ ਕਰਨ ਦੇ ਦੋਸ਼ 'ਚ ਭੈਣ ਸਮੇਤ ਤਿੰਨ ਲੋਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਮੁੱਖ ਦੋਸ਼ੀ ਮ੍ਰਿਤਕ ਦੇ ਭਾਣਜੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਸੀਨੀਅਰ ਪੁਲਸ ਸੁਪਰਡੈਂਟ ਸ਼ੈਲੇਸ਼ ਕੁਮਾਰ ਪਾਂਡੇ ਨੇ ਐਤਵਾਰ ਨੂੰ ਦੱਸਿਆ ਕਿ ਪੇਂਡੂ ਪੰਚਾਇਤ ਖਾਨਪੁਰ ਦੇ ਮਜਰੇ ਬਰੀਆ ਨਿਸਾਰ ਪਿੰਡ ਵਾਸੀ ਰਾਕੇਸ਼ ਕੁਮਾਰ ਅਤੇ ਉਸ ਦੀ ਪਤਨੀ ਜੋਤੀ ਤੋਂ ਇਲਾਵਾ ਉਨ੍ਹਾਂ ਦੀ ਧੀ ਅਤੇ 2 ਪੁੱਤਰਾਂ ਦਾ ਗਲ਼ਾ ਵੱਢ ਕੇ ਸ਼ਨੀਵਾਰ ਦੇਰ ਰਾਤ ਹੱਤਿਆ ਕਰ ਦਿੱਤੀ ਸੀ। ਇਸ ਕਤਲਕਾਂਡ ਨੂੰ ਮ੍ਰਿਤਕ ਦੇ ਭਾਣਜੇ ਪਵਨ ਨੇ ਅੰਜਾਮ ਦਿੱਤਾ, ਜੋ ਰਾਕੇਸ਼ ਦੇ ਘਰ ਕੋਲ ਹੀ ਰਹਿੰਦਾ ਸੀ।
ਇਹ ਵੀ ਪੜ੍ਹੋ : ਆਸਾਮ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 6 ਅੱਤਵਾਦੀ ਢੇਰ
ਮਾਮਾ ਭਾਣਜੇ 'ਚ 2 ਵੀਘਾ ਜ਼ਮੀਨ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਤਲ ਦੇ ਮਾਮਲੇ 'ਚ ਪਵਨ ਦੇ ਪਿਤਾ ਰਾਮਰਾਜ, ਮਾਂ ਸ਼ੇਸ਼ਮਤਾ ਅਤੇ ਪਤੀ ਪਤਨੀ ਮਮਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਮੁੱਖ ਦੋਸ਼ਈ ਦੀ ਤਲਾਸ਼ ਕੀਤੀ ਜਾ ਰਹੀ ਹੈ। ਪਵਨ ਦੀ ਗ੍ਰਿਫ਼ਤਾਰੀ 'ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਹੈ। ਜ਼ਿਲ੍ਹਾ ਅਧਿਕਾਰੀ ਅਨੁਜ ਕੁਮਾਰ ਝਾ, ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ ਐੱਸ.ਐੱਨ. ਸਾਬਤ ਅਤੇ ਪੁਲਸ ਜਨਰਲ ਇੰਸਪੈਕਟਰ ਸੰਜੀਵ ਗੁਪਤਾ ਨੇ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕਰ ਕੇ ਦੋਸ਼ੀ ਦੀ ਜਲਦ ਗ੍ਰਿਫ਼ਤਾਰੀ ਦਾ ਭਰੋਸਾ ਦਿਵਾਇਆ।
ਇਹ ਵੀ ਪੜ੍ਹੋ : 2-3 ਹਫਤੇ ਤੱਕ ਇੱਕ ਹੀ ਮਾਸਕ ਲਗਾਉਣ ਨਾਲ ਹੋ ਸਕਦੈ ਬਲੈਕ ਫੰਗਸ- AIIMS ਡਾਕਟਰ