ਅਯੁੱਧਿਆ ਵਿਵਾਦ ਨਹੀਂ ਸੁਲਝਿਆ ਤਾਂ ਸੀਰੀਆ ਬਣ ਜਾਵੇਗਾ ਦੇਸ਼- ਸ਼੍ਰੀ ਸ਼੍ਰੀ ਰਵੀਸ਼ੰਕਰ
Monday, Mar 05, 2018 - 02:01 PM (IST)

ਲਖਨਊ— ਆਰਟ ਆਲ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਅਯੁੱਧਿਆ ਵਿਵਾਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਯੁੱਧਿਆ ਵਿਵਾਦ ਨਹੀਂ ਸੁਲਝਿਆ ਤਾਂ ਦੇਸ਼ ਸੀਰੀਆ ਬਣ ਜਾਵੇਗਾ।
ਅਦਾਲਤ ਦੇ ਬਾਹਰ ਹੀ ਸੁਲਝਾਇਆ ਜਾਵੇ ਅਯੁੱਧਿਆ ਵਿਵਾਦ
ਰਵੀਸ਼ੰਕਰ ਨੇ ਕਿਹਾ ਕਿ ਅਯੁੱਧਿਆ ਵਿਵਾਦ ਨੂੰ ਅਦਾਲਤ ਦੇ ਬਾਹਰ ਹੀ ਸੁਲਝਾਇਆ ਜਾਣਾ ਚਾਹੀਦਾ। ਭਗਵਾਨ ਰਾਮ ਨੂੰ ਕਿਸੇ ਦੂਜੀ ਜਗ੍ਹਾ ਪੈਦਾ ਨਹੀਂ ਕਰਵਾਇਆ ਜਾ ਸਕਦਾ। ਮੁਸਲਮਾਨਾਂ ਨੂੰ ਰਾਮ ਜਨਮਭੂਮੀ 'ਤੇ ਦਾਅਵਾ ਛੱਡ ਕੇ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੁਸਲਮਾਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅਯੁੱਧਿਆ ਉਨ੍ਹਾਂ ਦਾ ਧਾਰਮਿਕ ਸਥਾਨ ਨਹੀਂ ਹੈ।
Is desh ke bhavishya ko aise chand log jo sangarsh par hi apna astitva samajhte hain, unke hawale mat kariye. Yahan shanti rehne dijiye. Hamare desh ko Syria jaise nahi banana chahiye. Aisi harkat yahan ho jaaye to satyanash ho jaayega: Sri Sri Ravishankar #Ayodhya pic.twitter.com/kTrsbbXt54
— ANI (@ANI) March 5, 2018
ਅਦਾਲਤ ਤੋਂ ਇਸ ਮਸਲੇ ਦਾ ਹੱਲ ਹੋਣਾ ਮੁਸ਼ਕਲ
ਉਨ੍ਹਾਂ ਨੇ ਕਿਹਾ ਕਿ ਅਦਾਲਤ ਤੋਂ ਇਸ ਮਸਲੇ ਦਾ ਹੱਲ ਹੋਣਾ ਮੁਸ਼ਕਲ ਹੈ। ਅਦਾਲਤ ਨੇ ਫੈਸਲਾ ਦੇ ਵੀ ਦਿੱਤਾ ਤਾਂ ਜੋ ਪੱਖ ਅਦਾਲਤ 'ਚ ਹਾਰ ਜਾਵੇਗਾ, ਉਹ ਸ਼ੁਰੂ 'ਚ ਤਾਂ ਇਸ ਨੂੰ ਸਵੀਕਾਰ ਕਰ ਲਵੇਗਾ ਪਰ ਬਾਅਦ 'ਚ ਵਿਵਾਦ ਸ਼ੁਰੂ ਹੋ ਜਾਵੇਗਾ। ਸ਼੍ਰੀ ਸ਼੍ਰੀ ਨੇ ਕਿਹਾ ਕਿ ਜੋ ਲੋਕ ਮੇਰੀ ਕੋਸ਼ਿਸ਼ ਦੀ ਆਲੋਚਨਾ ਕਰ ਰਹੇ ਹਨ, ਉਹ ਵਿਵਾਦ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ।
ਸ਼੍ਰੀ ਸ਼੍ਰੀ ਨੇ ਮੌਲਾਨਾ ਨਦਵੀ ਦਾ ਕੀਤਾ ਬਚਾਅ
ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਮੌਲਾਨਾ ਸਲਮਾਨ ਨਦਵੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ 'ਤੇ ਕਿਸੇ ਵੀ ਤਰ੍ਹਾਂ ਨਾਲ ਪੈਸੇ ਦਾ ਆਫਰ ਨਹੀਂ ਦਿੱਤਾ ਗਿਆ ਹੈ। ਇਹ ਉਹੀ ਨਦਵੀ ਹਨ, ਜਿਨ੍ਹਾਂ ਕੋਰਟ ਤੋਂ ਬਾਹਰ ਸਮਝੌਤੇ ਦਾ ਸਮਰਥਨ ਕੀਤਾ ਸੀ, ਜਿਨ੍ਹਾਂ ਦੇ ਸੁਝਾਅ ਨੂੰ ਮੁਸਲਿਮ ਪਰਸਨਲ ਲਾਅ ਬੋਰਡ ਨੇ ਖਾਰਜ ਕਰਦੇ ਹੋਏ ਬੋਰਡ ਤੋਂ ਬਾਹਰ ਹੀ ਕਰ ਦਿੱਤਾ।