ਰੌਸ਼ਨੀ ਨਾਲ ਰੁਸ਼ਨਾਈ ਪ੍ਰਭੂ ਸ਼੍ਰੀਰਾਮ ਦੀ ਨਗਰੀ ਅਯੁੱਧਿਆ, ਇਕੱਠੇ ਬਣੇ ਦੋ ਗਿਨੀਜ਼ ਰਿਕਾਰਡਜ਼
Thursday, Oct 31, 2024 - 05:22 PM (IST)
ਅਯੁੱਧਿਆ- ਅਯੁੱਧਿਆ ਵਿਚ ਰਾਮ ਮੰਦਰ ਦਾ ਇਸ ਸਾਲ ਉਦਘਾਟਨ ਹੋਣ ਮਗਰੋਂ ਪਹਿਲੀ ਦੀਵਾਲੀ ਮਨਾਈ ਜਾ ਰਹੀ ਹੈ। ਅਯੁੱਧਿਆ ਦੀ ਦੀਵਾਲੀ ਪੂਰੀ ਦੁਨੀਆ ਵਿਚ ਪ੍ਰਸਿੱਧ ਹੈ ਅਤੇ ਇਕ ਵਾਰ ਫਿਰ ਤੋਂ ਇਹ ਦੀਵਾਲੀ ਚਰਚਾ ਵਿਚ ਆ ਗਈ ਹੈ। ਅਯੁੱਧਿਆ ਵਿਚ ਬੁੱਧਵਾਰ ਯਾਨੀ ਕਿ 30 ਅਕਤੂਬਰ ਨੂੰ ਦੀਪ ਉਤਸਵ ਸਮਾਰੋਹ ਦੌਰਾਨ ਉੱਤਰ ਪ੍ਰਦੇਸ਼ ਨੇ ਦੋ ਨਵੇਂ ਗਿਨੀਜ਼ ਵਰਲਡ ਰਿਕਾਰਡ ਬਣਾਏ ਗਏ।
ਇਹ ਵੀ ਪੜ੍ਹੋ- 25 ਲੱਖ ਦੀਵਿਆਂ ਨਾਲ ਰੁਸ਼ਨਾਈ ਅਯੁੱਧਿਆ, ਸਰਯੂ ਤੱਟ 'ਤੇ ਬਣਿਆ ਵਰਲਡ ਰਿਕਾਰਡ
ਇਹ ਰਿਕਾਰਡ ਸਭ ਤੋਂ ਵੱਧ ਲੋਕਾਂ ਨਾਲ ਇਕੱਠਿਆਂ ਦੀਵੇ ਜਗਾਉਣ ਅਤੇ ਸਭ ਤੋਂ ਵੱਡੇ ਤੇਲ ਦੇ ਦੀਵਿਆਂ ਦੇ ਪ੍ਰਦਰਸ਼ਨ ਲਈ ਬਣਾਏ ਗਏ ਹਨ। 25,12,585 ਲੱਖ ਦੀਵੇ ਜਗਾ ਕੇ ਇਹ ਰਿਕਾਰਡ ਉੱਤਰ ਪ੍ਰਦੇਸ਼ ਸਰਕਾਰ ਦੇ ਸੈਰ-ਸਪਾਟਾ ਵਿਭਾਗ ਅੇਤ ਅਯੁੱਧਿਆ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਣਾਇਆ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰੋਗਰਾਮ ਦੌਰਾਨ ਗਿਨੀਜ਼ ਦੇ ਇਕ ਅਧਿਕਾਰੀ ਤੋਂ ਸਰਟੀਫ਼ਿਕੇਟ ਲਏ।
ਇਹ ਵੀ ਪੜ੍ਹੋ- LAC ਤੋਂ ਚੰਗੀ ਖ਼ਬਰ, ਭਾਰਤ-ਚੀਨ ਦੇ ਫ਼ੌਜੀਆਂ ਨੇ ਇਕ-ਦੂਜੇ ਨੂੰ ਵੰਡੀ ਮਠਿਆਈ
ਜਗਾਏ ਗਏ 25 ਲੱਖ ਤੋਂ ਵਧੇਰੇ ਦੀਵੇ
ਦਰਅਸਲ 8ਵੇਂ ਦੀਪ ਉਤਸਵ ਦੇ ਮੌਕੇ 'ਤੇ ਸਰਯੂ ਨਦੀ ਦੇ ਕੰਢੇ 25 ਲੱਖ ਤੋਂ ਵੱਧ ਮਿੱਟੀ ਦੇ ਦੀਵੇ ਜਗਾਏ ਗਏ, ਜਿਸ ਨਾਲ ਸਭ ਤੋਂ ਵੱਧ ਦੀਵੇ ਜਗਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਕਾਰੀਗਰਾਂ ਨੂੰ ਦੀਵਿਆਂ ਦੇ ਆਰਡਰ ਦੇ ਦਿੱਤੇ ਗਏ। ਆਦਿਤਿਆਨਾਥ ਨੇ ਸਮਾਰੋਹ ਦੀ ਅਗਵਾਈ ਕੀਤੀ ਅਤੇ ਆਪਣੇ ਕੈਬਨਿਟ ਮੈਂਬਰਾਂ ਦੇ ਨਾਲ ਪਹਿਲਾ ਕੁਝ ਦੀਵੇ ਜਗਾ ਕੇ ਦੀਪ ਉਤਸਵ ਦਾ ਉਦਘਾਟਨ ਕੀਤਾ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਸੈਰ-ਸਪਾਟਾ ਮੰਤਰੀ ਜੈਵੀਰ ਸਿੰਘ ਵੀ ਮੌਜੂਦ ਸਨ। ਇਸ ਸਾਲ 22 ਜਨਵਰੀ ਨੂੰ ਰਾਮਲੱਲਾ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਹ ਪਹਿਲਾ ਦੀਪ ਉਤਸਵ ਸੀ।
ਇਹ ਵੀ ਪੜ੍ਹੋ- 1 ਨਵੰਬਰ ਤੋਂ ਬਦਲ ਜਾਣਗੇ ਇਹ ਨਿਯਮ, ਜਾਣੋ ਕੀ ਪਵੇਗਾ ਤੁਹਾਡੇ 'ਤੇ ਅਸਰ