22 ਜਨਵਰੀ ਨੂੰ ਹੋਵੇਗੀ ਰਾਮ ਮੰਦਰ ਦੇ ਗਰਭਗ੍ਰਹਿ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ, 'ਸੂਰਿਆ ਤਿਲਕ' ਹੋਵੇਗਾ ਖਾਸ
Saturday, Apr 29, 2023 - 12:48 AM (IST)
ਨੈਸ਼ਨਲ ਡੈਸਕ : ਅਯੁੱਧਿਆ 'ਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਮੰਦਰ ਦੀ ਪਹਿਲੀ ਮੰਜ਼ਿਲ ਇਸ ਸਾਲ ਅਕਤੂਬਰ ਮਹੀਨੇ ਤੱਕ ਬਣ ਕੇ ਤਿਆਰ ਹੋ ਜਾਵੇਗੀ। ਇਸ ਦੇ ਨਾਲ ਹੀ ਮੰਦਰ ਦੇ ਗਰਭਗ੍ਰਹਿ 'ਚ ਭਗਵਾਨ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਵੱਡੀ ਖ਼ਬਰ ਆਈ ਹੈ। ਯੋਗੀ ਸਰਕਾਰ 'ਚ ਵਿੱਤ ਮੰਤਰੀ ਸੁਰੇਸ਼ ਖੰਨਾ ਨੇ ਦੱਸਿਆ ਕਿ 22 ਜਨਵਰੀ 2024 ਨੂੰ ਭਗਵਾਨ ਰਾਮਲੱਲਾ ਦੀ ਗਰਭਗ੍ਰਹਿ 'ਚ ਪ੍ਰਾਣ ਪ੍ਰਤਿਸ਼ਠਾ ਹੋਵੇਗੀ ਤੇ ਉਸ ਤੋਂ ਬਾਅਦ ਸ਼ਰਧਾਲੂ ਮੰਦਰ 'ਚ ਪੂਜਾ-ਅਰਚਨਾ ਕਰ ਸਕਣਗੇ।
ਇਹ ਵੀ ਪੜ੍ਹੋ : ਯੂਕ੍ਰੇਨ 'ਤੇ ਰੂਸ ਦਾ ਵੱਡਾ ਹਵਾਈ ਹਮਲਾ, 51 ਦਿਨਾਂ ਬਾਅਦ ਕੀਵ 'ਤੇ ਦਾਗੀਆਂ ਮਿਜ਼ਾਈਲਾਂ
ਸੁਰੇਸ਼ ਖੰਨਾ ਨੇ ਟਵੀਟ ਕੀਤਾ, 'ਅਗਲੇ ਸਾਲ 22 ਜਨਵਰੀ ਨੂੰ ਗਰਭਗ੍ਰਹਿ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ, ਜੈ ਸ਼੍ਰੀ ਰਾਮ। 22 ਜਨਵਰੀ 2024 ਨੂੰ ਰਾਮ ਮੰਦਰ ਦੇ ਪਵਿੱਤਰ ਅਸਥਾਨ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਪੂਰੇ ਰੀਤੀ-ਰਿਵਾਜਾਂ ਅਤੇ ਪੂਜਾ-ਪਾਠ ਨਾਲ ਕੀਤੀ ਜਾਵੇਗੀ, ਜਿਸ ਤੋਂ ਬਾਅਦ ਰਾਮ ਮੰਦਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ ਅਤੇ ਸ਼ਰਧਾਲੂ ਇੱਥੇ ਭਗਵਾਨ ਰਾਮ ਦੇ ਦਰਸ਼ਨ ਕਰ ਸਕਣਗੇ। ਪਵਿੱਤਰ ਅਸਥਾਨ ਲਈ ਬਣਾਏ ਗਏ ਥੰਮ੍ਹਾਂ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਹੁਣ ਛੱਤ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : ਡ੍ਰੈਗਨ ਨੇ ਫਿਰ ਚੱਲੀ ਚਾਲ! ਤਾਈਵਾਨ ਨੇੜੇ ਚੀਨੀ ਫੌਜ ਨੇ ਉਡਾਏ ਇੰਨੇ ਲੜਾਕੂ ਜਹਾਜ਼ ਤੇ ਡਰੋਨ
ਸ਼੍ਰੀ ਰਾਮਜਨਮ ਭੂਮੀ ਮੰਦਰ ਟਰੱਸਟ ਦੇ ਮੁਤਾਬਕ ਗਰਭਗ੍ਰਹਿ ਨੂੰ ਪੂਰਾ ਕਰਨ ਲਈ ਸਤੰਬਰ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ, ਜਦੋਂ ਕਿ ਮੰਦਰ ਦੀ ਪਹਿਲੀ ਮੰਜ਼ਿਲ ਅਕਤੂਬਰ ਮਹੀਨੇ ਤੱਕ ਤਿਆਰ ਹੋ ਜਾਵੇਗੀ। ਪਹਿਲੀ ਮੰਜ਼ਿਲ 'ਤੇ ਰਾਮ ਦਰਬਾਰ ਬਣੇਗਾ, ਜਦਕਿ ਦੂਜੀ ਮੰਜ਼ਿਲ ਖਾਲੀ ਰਹੇਗੀ, ਇਸ ਨੂੰ ਮੰਦਰ ਦੀ ਉਚਾਈ ਵਧਾਉਣ ਲਈ ਤਿਆਰ ਕੀਤਾ ਜਾਵੇਗਾ। ਰਾਮਲੱਲਾ ਦੀ ਮੂਰਤੀ ਲਈ ਕਈ ਥਾਵਾਂ ਤੋਂ ਪੱਥਰ ਵੀ ਲਿਆਂਦੇ ਗਏ ਹਨ। ਇਨ੍ਹਾਂ ਵਿੱਚ ਨੇਪਾਲ ਦੀ ਗੰਡਕ ਨਦੀ ਤੋਂ ਲਿਆਂਦੇ ਗਏ ਸ਼ਾਲੀਗ੍ਰਾਮ ਪੱਥਰ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਕਾਂਗਰਸ ਨੂੰ ਵੱਡਾ ਝਟਕਾ, ਇਸ ਸਾਬਕਾ ਮੰਤਰੀ ਦਾ ਭਤੀਜਾ 'ਆਪ' 'ਚ ਸ਼ਾਮਲ
ਮੰਦਰ 'ਚ ਜਿਸ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ, ਉਹ ਭਗਵਾਨ ਰਾਮ ਦੇ ਬਚਪਨ ਦੀ ਹੋਵੇਗੀ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਰਾਮਨੌਮੀ 'ਤੇ ਰਾਮਲੱਲਾ ਦੇ ਮੱਥੇ 'ਤੇ ਸੂਰਜ ਦੀਆਂ ਕਿਰਨਾਂ ਦਾ ਅਭਿਸ਼ੇਕ ਹੋਵੇ, ਇਸ ਦੇ ਲਈ ਵਿਗਿਆਨੀਆਂ ਦੀ ਟੀਮ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ। ਇਸ ਨੂੰ ਸੂਰਜ ਤਿਲਕ ਨਾਂ ਦਿੱਤਾ ਗਿਆ ਹੈ। ਸੂਰਜ ਦੀਆਂ ਕਿਰਨਾਂ ਲਗਭਗ 5 ਮਿੰਟ ਤੱਕ ਭਗਵਾਨ ਰਾਮ ਦੇ ਮੱਥੇ 'ਤੇ ਰਹਿਣਗੀਆਂ, ਇਹ ਪ੍ਰਯੋਗ ਵੀ ਸਫਲ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।