ਅਯੁੱਧਿਆ ਦੀ ਅਦਾਲਤ ਨੇ ਰਾਹੁਲ ਨੂੰ ਜਾਰੀ ਕੀਤਾ ਸੰਮਨ
Wednesday, Feb 03, 2021 - 09:51 PM (IST)
ਅਯੁੱਧਿਆ (ਇੰਟ.)- ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੂੰ ਜ਼ਿਲੇ ਦੀ ਇਕ ਅਦਾਲਤ ਵਿਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਅਦਾਲਤ ਨੇ ਰਾਹੁਲ ਨੂੰ 26 ਮਾਰਚ ਨੂੰ ਆਪਣਾ ਪੱਖ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਇਹ ਨੋਟਿਸ ਰਾਹੁਲ ਨੂੰ ਕਾਂਗਰਸ ਦਾ ਬਤੌਰ ਰਾਸ਼ਟਰੀ ਪ੍ਰਧਾਨ ਹੁੰਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਅਪਸ਼ਬਦ ਕਹਿਣ ਅਤੇ ਉਨ੍ਹਾਂ ਨੂੰ ਅਪਮਾਨਤ ਕਰਨ ਵਿਰੁੱਧ ਦਾਇਰ ਪਟੀਸ਼ਨ 'ਤੇ ਜਾਰੀ ਹੋਇਆ ਹੈ।
ਦੱਸਣਯੋਗ ਹੈ ਕਿ ਅਯੁੱਧਿਆ ਦੇ ਇਕ ਵਾਸੀ ਅਤੇ ਸਮਾਜ ਸੇਵਕ ਮੁਰਲੀਧਰ ਚਤੁਰਵੇਦੀ ਵਲੋਂ ਦਾਇਰ ਪਟੀਸ਼ਨ 'ਤੇ ਇਹ ਸੰਮਨ ਅਪਰ ਜ਼ਿਲਾ ਜੱਜ ਅਤੇ ਸੈਸ਼ਨ ਜੱਜ ਦਰਜਾ ਅੱਵਲ ਦੀ ਅਦਾਲਤ ਵਲੋਂ ਜਾਰੀ ਹੋਇਆ ਹੈ। ਪਟੀਸ਼ਨਕਰਤਾ ਜੋ ਇਕ ਵਕੀਲ ਵੀ ਹੈ, ਨੇ ਕਿਹਾ ਕਿ ਰਾਫੇਲ ਲੜਾਕੂ ਹਵਾਈ ਜਹਾਜ਼ ਦੀ ਖਰੀਦ ਨਾਲ ਸਬੰਧਿਤ ਦਸਤਾਵੇਜ਼ਾਂ ਨੂੰ ਰਾਹੁਲ ਗਾਂਧੀ ਨੇ ਫਰਜ਼ੀ ਦੱਸਿਆ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।