ਰੰਗ-ਬਿਰੰਗੀਆਂ ਲਾਈਟਾਂ ਨਾਲ ਜਗਮਗ ਹੋਈ ਅਯੁੱਧਿਆ, ਤਸਵੀਰਾਂ 'ਚ ਵੇਖੋ ਮਨਮੋਹਕ ਦ੍ਰਿਸ਼

01/19/2024 1:30:30 PM

ਅਯੁੱਧਿਆ- ਅਯੁੱਧਿਆ ਦੇ ਨਵੇਂ ਬਣੇ ਰਾਮ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਨੂੰ ਹੋਵੇਗੀ। ਇਸ ਨੂੰ ਲੈ ਕੇ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਅਯੁੱਧਿਆ ਪੂਰੀ ਤਰ੍ਹਾਂ ਸਜ ਚੁੱਕੀ ਹੈ। ਰਾਮ ਨਗੀ ਅਯੁੱਧਿਆ ਵਿਚ ਇਸ ਸਮੇਂ ਦੀਵਾਲੀ ਵਰਗਾ ਮਾਹੌਲ ਹੈ। ਭਗਵਾਨ ਸ਼੍ਰੀ ਰਾਮ ਦੀ ਮੂਰਤੀ ਗਰਭ ਗ੍ਰਹਿ ਦੇ ਆਸਨ 'ਤੇ ਰੱਖ ਦਿੱਤੀ ਗਈ ਹੈ। 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਹੋਵੇਗੀ ਪਰ ਪੂਰੀ ਤਰ੍ਹਾਂ ਢਕੀ ਹੋਈ ਰਾਮਲਲਾ ਦੀ ਮੂਰਤੀ ਹੁਣ ਉਸੇ ਆਸਨ 'ਤੇ ਬਿਰਾਜਮਾਨ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ-  ਰਾਮ ਲੱਲਾ ਦਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ: ਜਾਣੋ 22 ਜਨਵਰੀ ਨੂੰ ਕੀ ਰਹੇਗਾ ਖੁੱਲ੍ਹਾ ਅਤੇ ਕੀ ਰਹੇਗਾ ਬੰਦ?

PunjabKesari

ਦੱਸ ਦੇਈਏ ਕਿ 22 ਜਨਵਰੀ ਨੂੰ ਰਾਮ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਹੋਵੇਗਾ। ਪੂਰਾ ਦੇਸ਼ ਅਯੁੱਧਿਆ ਵਿਚ ਹੋਣ ਵਾਲੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਉਤਸ਼ਾਹਿਤ ਹੈ। ਲੋਕ ਇਸ ਇਤਿਹਾਸਕ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 22 ਜਨਵਰੀ ਨੂੰ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਤਿਆਰੀਆਂ ਲੱਗਭਗ ਮੁਕੰਮਲ ਹੋ ਗਈਆਂ ਹਨ। 22 ਜਨਵਰੀ ਨੂੰ ਦੁਪਹਿਰ ਲਗਭਗ 12.20 ਵਜੇ ਮਹੂਰਤ ਹੋਵੇਗਾ। 

ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਤੋਂ ਅਯੁੱਧਿਆ ਧਾਮ ਲਈ ਮਿਲੇਗੀ ਹੈਲੀਕਾਪਟਰ ਸੇਵਾ, ਜਾਣੋ ਕਿਰਾਇਆ

PunjabKesari

ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਸੱਦਾ ਪੱਤਰ ਵੰਡੇ ਗਏ ਹਨ। ਅਜਿਹੇ 'ਚ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੀਆਂ ਸ਼ਖ਼ਸੀਅਤਾਂ ਸਮਾਰੋਹ ਵਿਚ ਸ਼ਾਮਲ ਹੋਣ ਲਈ ਅਯੁੱਧਿਆ ਆਉਣਗੀਆਂ। ਇਸ ਮੌਕੇ 'ਤੇ ਭਾਰਤੀ ਰੇਲਵੇ 200 ਤੋਂ ਵੱਧ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਤਿਆਰੀ ਕਰ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਰਾਮ ਮੰਦਰ ਦੇ ਦਰਸ਼ਨ ਕਰ ਸਕਣ। 

ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ PM ਮੋਦੀ ਵਲੋਂ ਰਾਮ ਮੰਦਰ 'ਤੇ 'ਸਮਾਰਕ ਡਾਕ ਟਿਕਟ' ਜਾਰੀ

PunjabKesari
 


Tanu

Content Editor

Related News