ਭੂਮੀ ਪੂਜਨ ਤੋਂ ਬਾਅਦ ਰਾਮ ਮੰਦਰ ਨਿਰਮਾਣ ਲਈ ਲਗਾਤਾਰ ਆ ਰਿਹਾ ਦਾਨ ਅਤੇ ਚੰਦਾ

Monday, Aug 10, 2020 - 01:21 PM (IST)

ਅਯੁੱਧਿਆ- ਅਯੁੱਧਿਆ 'ਚ 5 ਅਗਸਤ ਨੂੰ ਰਾਮ ਮੰਦਰ ਨਿਰਮਾਣ ਲਈ ਹੋਏ ਭੂਮੀ ਪੂਜਨ ਦੇ ਬਾਅਦ ਤੋਂ ਮੰਦਰ ਲਈ ਲਗਾਤਾਰ ਦਾਨ ਅਤੇ ਚੰਦੇ ਦੀ ਰਾਸ਼ੀ ਆ ਰਹੀ ਹੈ। ਹਾਲਾਂਕਿ ਚੰਦਾ ਪਹਿਲਾਂ ਤੋਂ ਹੀ ਮਿਲ ਰਿਹਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭੂਮੀ ਪੂਜਨ ਦੇ ਬਾਅਦ ਤੋਂ ਇਸ 'ਚ ਤੇਜ਼ੀ ਆ ਗਈ ਹੈ। ਮੰਦਰ ਨਿਰਮਾਣ ਲਈ 5 ਲੱਖ ਤੱਕ ਦੀ ਰਕਮ ਸਿੱਧੇ ਆਨਲਾਈਨ ਖਾਤੇ 'ਚ ਜਾ ਰਹੀ ਹੈ। ਲੋਕ ਚਾਂਦੀ ਅਤੇ ਸੋਨਾ ਵੀ ਦਾਨ 'ਚ ਦੇ ਰਹੇ ਹਨ ਪਰ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ ਪਰ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਵੱਡੀ ਸਮੱਸਿਆ ਹੋਵੇਗੀ। ਇਕ ਲੱਖ ਤੱਕ ਦਾ ਚੰਦਾ ਦੇਣ ਵਾਲਿਆਂ ਦੀ ਬਹੁਤ ਵੱਡੀ ਗਿਣਤੀ ਹੈ।

ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਫੰਡ ਪ੍ਰਧਾਨ ਨੇ ਖੁਦ ਸਵਾ ਲੱਖ ਰੁਪਏ ਦਾ ਚੰਦਾ ਦਿੱਤਾ ਹੈ। ਇਸ ਤੋਂ ਇਲਾਵਾ ਪਟਨਾ ਦੇ ਹਨੂੰਮਾਨ ਮੰਦਰ ਟਰੱਸਟ ਪਹਿਲਾਂ ਹੀ 10 ਕਰੋੜ ਰੁਪਏ ਦੇਣ ਦਾ ਐਲਾਨ ਕਰ ਚੁੱਕਿਆ ਹੈ। ਇਸ 'ਚ 2 ਕਰੋੜ ਦੀ ਰਕਮ ਪਹਿਲਾਂ ਹੀ ਦਿੱਤੀ ਜਾ ਚੁਕੀ ਹੈ। ਹਰਿਦੁਆਰ ਅਤੇ ਹਰਿਆਣਾ ਦੇ ਸੰਤਾਂ ਨੇ ਵੀ 56 ਲੱਖ ਰੁਪਏ ਦੇ ਚੰਦੇ ਦੇ ਰੂਪ 'ਚ ਦਿੱਤੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਵਿਦੇਸ਼ਾਂ 'ਚ ਰਹਿ ਰਹੇ ਰਾਮ ਭਗਤਾਂ ਨੇ ਵੀ ਵੱਡੀ ਰਾਸ਼ੀ ਦਿੱਤੀ ਹੈ। ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਮੰਦਰ ਨੂੰ ਸ਼ਾਨਦਾਰ ਬਣਾਉਣ 'ਚ ਪੈਸੇ ਦੀ ਕੋਈ ਕਮੀ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਕ ਕੁੰਤਲ ਤੋਂ ਵੱਧ ਚਾਂਦੀ ਜਮ੍ਹਾ ਹੋ ਗਈ ਹੈ। ਇਸ ਤੋਂ ਇਲਾਵਾ ਸੋਨਾ ਵੀ ਹੈ। ਦਾਨਦਾਤਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੋਨਾ ਜਾਂ ਚਾਂਦੀ ਭੇਟ 'ਚ ਨਾ ਦੇਣ ਸਗੋਂ ਮੰਦਰ ਲਈ ਸਿੱਧੇ ਖਾਤੇ 'ਚ ਹੀ ਰਕਮ ਜਮ੍ਹਾ ਕਰ ਦੇਣ।


DIsha

Content Editor

Related News