ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ: ਮਹਾਰਾਸ਼ਟਰ ਤੋਂ 500 ਕਿਲੋ ''ਕੁਮਕੁਮ'' ਦੀਆਂ ਪੱਤੀਆਂ
Friday, Jan 19, 2024 - 12:28 PM (IST)
ਨਾਗਪੁਰ- ਅਯੁੱਧਿਆ 'ਚ ਨਵੇਂ ਬਣੇ ਮੰਦਰ 'ਚ 22 ਜਨਵਰੀ 2024 ਨੂੰ ਭਗਵਾਨ ਰਾਮ ਦੇ ਬਾਲ ਰੂਪ ਦਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਮਹਾਰਾਸ਼ਟਰ ਦੇ ਅਮਰਾਵਤੀ ਤੋਂ 500 ਕਿਲੋਗ੍ਰਾਮ ਕੁਮਕੁਮ ਦੀਆਂ ਪੱਤੀਆਂ ਭੇਜੀਆਂ ਗਈਆਂ ਹਨ। ਅਧਿਆਤਮਿਕ ਆਗੂ ਰਾਜੇਸ਼ਵਰ ਮੌਲੀ ਅਤੇ ਜਤਿੰਦਰਨਾਥ ਮਹਾਰਾਜ ਦੇ ਹੱਥੋਂ ਕੁਮਕੁਮ ਦੀਆਂ ਪੱਤੀਆਂ ਅਯੁੱਧਿਆ ਭੇਜੀਆਂ ਗਈਆਂ। ਕੁਮਕੁਮ ਦੀਆਂ ਪੱਤੀਆਂ ਅਯੁੱਧਿਆ ਰਵਾਨਾ ਕਰਨ ਦੇ ਸਬੰਧ 'ਚ ਵੀਰਵਾਰ ਨੂੰ ਆਯੋਜਿਤ ਪ੍ਰੋਗਰਾਮ ਵਿਚ ਸੰਸਦ ਮੈਂਬਰ ਨਵਨੀਤ ਰਾਣਾ ਸ਼ਾਮਲ ਹੋਈ। ਦੱਸ ਦੇਈਏ ਕਿ ਭਾਰਤ 'ਚ ਕੁਮਕੁਮ ਦੀਆਂ ਪੱਤੀਆਂ ਦਾ ਡੂੰਘਾ ਸਮਾਜਿਕ ਅਤੇ ਧਾਰਮਿਕ ਮਹੱਤਵ ਹੈ।
ਇਹ ਵੀ ਪੜ੍ਹੋ- ਰਾਮ ਲੱਲਾ ਦਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ: ਜਾਣੋ 22 ਜਨਵਰੀ ਨੂੰ ਕੀ ਰਹੇਗਾ ਖੁੱਲ੍ਹਾ ਅਤੇ ਕੀ ਰਹੇਗਾ ਬੰਦ?
ਰਾਮ ਮੰਦਰ ਦਾ ਨਿਰਮਾਣ ਦਾ ਕੰਮ ਪੂਰਾ ਹੋ ਗਿਆ ਹੈ। ਹਾਲਾਂਕਿ ਮੰਦਰ ਦੇ ਪਹਿਲੀ ਮੰਜ਼ਿਲ ਦਾ ਅਜੇ ਥੋੜ੍ਹਾ ਕੰਮ ਬਚਿਆ ਹੈ, ਇੱਥੇ ਰਾਮ ਦਰਬਾਰ ਹੋਵੇਗਾ। ਮੰਦਰ ਦਾ ਦੂਜੀ ਮੰਜ਼ਿਲ ਅਨੁਸ਼ਠਾਨ ਲਈ ਹੈ, ਇੱਥੇ ਵੱਖ-ਵੱਖ ਤਰ੍ਹਾਂ ਦੇ ਹਵਨ ਹੋਣਗੇ। ਉਨ੍ਹਾਂ ਨੇ ਦੱਸਿਆ ਕਿ 22 ਜਨਵਰੀ ਨੂੰ ਦੁਪਹਿਰ ਲਗਭਗ 12.20 ਵਜੇ ਮਹੂਰਤ ਹੋਵੇਗਾ। ਇਸ ਤੋਂ ਪਹਿਲਾਂ ਪੂਜਾ ਪੂਰੀ ਵਿਧੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਤੋਂ ਅਯੁੱਧਿਆ ਧਾਮ ਲਈ ਮਿਲੇਗੀ ਹੈਲੀਕਾਪਟਰ ਸੇਵਾ, ਜਾਣੋ ਕਿਰਾਇਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8