Axiom-4 Mission: ਭਾਰਤ ਲਈ ਮਾਣ ਦਾ ਪਲ, ਸ਼ੁਭਾਂਸ਼ੂ ਨੇ ਭਰੀ ਪੁਲਾੜ ਲਈ ਇਤਿਹਾਸਕ ਉਡਾਣ
Wednesday, Jun 25, 2025 - 12:54 PM (IST)

ਨੈਸ਼ਨਲ ਡੈਸਕ- ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ 3 ਹੋਰ ਪੁਲਾੜ ਯਾਤਰੀਆਂ ਨੇ ਅੱਜ Axiom-4 Mission ਤਹਿਤ ਪੁਲਾੜ ਦੀ ਉਡਾਣ ਭਰ ਲਈ ਹੈ। Axiom-4 Mission ਇਨ੍ਹਾਂ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲੈ ਕੇ ਜਾਵੇਗਾ। ਇਹ ਉਡਾਣ ਭਰ ਕੇ ਸ਼ੁਭਾਂਸ਼ੂ ਨੇ ਇਤਿਹਾਸ ਰਚਿਆ ਹੈ। ਸਪੇਸਐਕਸ ਦੇ 'ਫਾਲਕਨ-9' ਰਾਕੇਟ ਨੇ ਦੁਪਹਿਰ 12:01 ਵਜੇ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ। ਮਿਸ਼ਨ ਦੇ ਤਹਿਤ 4 ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣਗੇ। ਸ਼ੁਭਾਂਸ਼ੂ ਸ਼ੁਕਲਾ ਇਸ ਮਿਸ਼ਨ ਵਿਚ ਪਾਇਲਟ ਵਜੋਂ ਕੰਮ ਕਰਨਗੇ।
ਇਹ ਵੀ ਪੜ੍ਹੋ- ਨਹਿਰ 'ਚ ਡਿੱਗੀ ਕਾਰ; ਮੌਕੇ 'ਤੇ 4 ਲੋਕਾਂ ਦੀ ਮੌਤ, ਪੈ ਗਿਆ ਚੀਕ-ਚਿਹਾੜਾ
LIVE: @Axiom_Space's #Ax4 mission, with crew from four different countries, is about to launch to the @Space_Station! Liftoff from @NASAKennedy is targeted for 2:31am ET (0631 UTC). https://t.co/yBgO8bxb6Z
— NASA (@NASA) June 25, 2025
ਇਹ ਮਿਸ਼ਨ ਲਗਭਗ 14 ਦਿਨਾਂ ਲਈ ਹੈ, ਜਿਸ ਦੌਰਾਨ ISS ‘ਤੇ 60 ਤੋਂ ਵੱਧ ਵਿਗਿਆਨਕ ਤਜਰਬੇ ਕੀਤੇ ਜਾਣਗੇ, ਜਿਨ੍ਹਾਂ ਵਿਚੋਂ 7 ਭਾਰਤ ਵੱਲੋਂ ਹਨ। ਸ਼ੁਭਾਂਸ਼ੂ ਖਾਸ ਕਰਕੇ ਮਾਈਕ੍ਰੋਗਰੈਵਿਟੀ ‘ਚ ਮੇਥੀ, ਮੂੰਗ ਦੀ ਦਾਲ ਉਗਾਉਣ, ਮਨੁੱਖੀ ਮਾਸਪੇਸ਼ੀਆਂ ਤੇ ਪ੍ਰਭਾਵ ਜਾਂ ਟਾਰਡਿਗਰੇਡਜ਼ (ਜੀਵਾਣੂ) ਦੇ ਵਿਗਿਆਨਕ ਅਧਿਐਨ 'ਚ ਭਾਗ ਲੈਣਗੇ। ਮਿਸ਼ਨ ਤਹਿਤ ਇਨ੍ਹਾਂ ਪੁਲਾੜ ਯਾਤਰੀਆਂ ਦੀ ਮਿਸ਼ਨ ਦੇ 28 ਘੰਟੇ ਦੀ ਯਾਤਰਾ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4.30 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪਹੁੰਚਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਮੌਸਮ ਨੇ ਮਾਰੀ ਪਲਟੀ, 3 ਦਿਨ ਮੋਹਲੇਧਾਰ ਮੀਂਹ ਦਾ ਅਲਰਟ ਜਾਰੀ
ਇਸ ਇਤਿਹਾਸਕ ਉਡਾਣ ਮਗਰੋਂ ਸ਼ੁਭਾਂਸ਼ੂ ਸ਼ੁਕਲਾ ਨੇ ਪੁਲਾੜ ਯਾਨ ਵਿਚ 10 ਮਿੰਟ ਦੀ ਯਾਤਰਾ ਤੋਂ ਬਾਅਦ ਕਿਹਾ- ਨਮਸਕਾਰ, ਮੇਰੇ ਪਿਆਰੇ ਦੇਸ਼ ਵਾਸੀਓ; 41 ਸਾਲਾਂ ਬਾਅਦ ਅਸੀਂ ਪੁਲਾੜ ਵਿਚ ਪਹੁੰਚੇ ਹਾਂ, ਇਹ ਇਕ ਯਾਦਗਾਰ ਯਾਤਰਾ ਹੈ। ਅਸੀਂ 7.5 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਧਰਤੀ ਦਾ ਚੱਕਰ ਕੱਟ ਰਹੇ ਹਾਂ, ਮੇਰੇ ਮੋਢਿਆਂ 'ਤੇ ਭਾਰਤ ਦਾ ਤਿਰੰਗਾ ਲੱਗਾ ਹੈ। ਓਧਰ ਲਖਨਊ ਵਿਚ ਸ਼ੁਭਾਂਸ਼ੂ ਦੇ ਮਾਪਿਆਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਾਡੇ ਪੁੱਤਰ ਨੇ ਸਿਰਫ ਸਾਡਾ ਹੀ ਨਹੀਂ ਸਾਰੇ ਦੇਸ਼ ਦਾ ਮਾਣ ਵਧਾਇਆ ਹੈ। ਸਾਨੂੰ ਉਸ ਉੱਤੇ ਮਾਣ ਹੈ। ਦੱਸ ਦੇਈਏ ਕਿ ਰਾਕੇਸ਼ ਸ਼ਰਮਾ ਤੋਂ ਬਾਅਦ ਇਹ ਭਾਰਤ ਦੀ ਮਨੁੱਖੀ ਪੁਲਾੜ ਯਾਤਰਾ 'ਚ ਸਭ ਤੋਂ ਵੱਡਾ ਮੋੜ ਮੰਨਿਆ ਜਾ ਰਿਹਾ ਹੈ। ਗਗਨਯਾਨ ਮਿਸ਼ਨ ਲਈ ਇਹ ਤਜਰਬਾ ਭਾਰਤ ਨੂੰ ਭਵਿੱਖ ਲਈ ਆਤਮਨਿਰਭਰ ਅਤੇ ਤਕਨੀਕੀ ਤੌਰ 'ਤੇ ਤਿਆਰ ਕਰੇਗਾ।
ਇਹ ਵੀ ਪੜ੍ਹੋ- ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ Card
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8