ਵੱਡੀ ਆਫਤ ਤੋਂ ਬਚੋ, ਸੰਕੇਤ ਖਤਰਨਾਕ
Monday, Feb 08, 2021 - 02:45 PM (IST)
ਦੇਹਰਾਦੂਨ (ਜਤਿੰਦਰ ਅੰਥਵਾਲ) : ਚਮੋਲੀ ਜ਼ਿਲ੍ਹੇ ਚਿਪਕੋ ਅੰਦੋਲਨ ਦੀ ਮੋਢੀ ਚੌਗਿਰਦਾ ਮਾਹਰ ਗੋਰਾ ਦੇਵੀ ਦੇ ਪਿੰਡ ਰੈਨੀ ’ਚ ਐਤਵਾਰ ਲਗਭਗ 10 ਵਜੇ ਇਕ ਗਲੇਸੀਅਰ ਦੇ ਰਿਸ਼ੀਗੰਗਾ ’ਚ ਡਿੱਗਣ ਨਾਲ ਜੋ ਤਬਾਹੀ ਮਚੀ ਹੈ, ਉਸਨੇ ਬਹੁਤ ਖ਼ਤਰਨਾਕ ਸੰਕੇਤ ਦਿੱਤੇ ਹਨ। ਕੁਦਰਤ ਦੀ ਮਿਹਰਬਾਨੀ ਨੇ ਇਕ ਵੱਡੀ ਆਫ਼ਤ ਤੋਂ ਬਚਾਅ ਲਿਆ ਹੈ ਅਤੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਮਨੁੱਖੀ ਦਖ਼ਲ ਅੰਦਾਜ਼ੀ ਘੱਟ ਤੋਂ ਘੱਟ ਹੋਵੇ ਨਹੀਂ ਤਾਂ ਰਿਸ਼ੀਗੰਗਾ ਪ੍ਰਾਜੈਕਟ ਅਤੇ ਤਪੋਵਨ ਜਲ ਬਿਜਲੀ ਪ੍ਰਾਜੈਕਟਾਂ ਦੇ ਤਬਾਹ ਹੋਣ ਦਾ ਸਮਾਂ ਨੇੜੇ ਹੈ। ਚਮੋਲੀ ਜ਼ਿਲ੍ਹੇ ’ਚ ਅਚਾਨਕ ਤਬਾਹੀ ਨਾਲ ਭਾਰੀ ਨੁਕਸਾਨ ਹੋਇਆ ਹੈ। ਇਹ ਰਾਹਤ ਦੀ ਗੱਲ ਰਹੀ ਕਿ ਪੂਰੀ ਘਟਨਾ ਦੀ ਟਾਈਮਿੰਗ ਅਜਿਹੀ ਰਹੀ, ਜਿਸ ਨੇ ਇਸ ਨੂੰ ਕਿਸੇ ਭਿਆਨਕ ਆਫ਼ਤ ਤੋਂ ਰੋਕ ਦਿੱਤਾ। ਇਸ ਤੋਂ ਇਲਾਵਾ ਪ੍ਰਸ਼ਾਸਨਿਕ ਫੁਰਤੀ, ਸੋਸ਼ਲ ਮੀਡੀਆ ਅਤੇ ਸੁਰੱਖਿਆ ਜਵਾਨਾਂ ਦੀ ਮੌਕੇ ’ਤੇ ਮੌਜੂਦਗੀ ਨੇ ਅਾਫ਼ਤ ਨਾਲ ਹੋਏ ਨੁਕਸਾਨ ਨੂੰ ਘੱਟ ਕਰਨ ’ਚ ਅਹਿਮ ਭੂਮਿਕਾ ਨਿਭਾਈ। ਐਤਵਾਰ ਸਵੇਰੇ ਚਮੋਲੀ ਜ਼ਿਲ੍ਹੇ ਦੇ ਜੋਸ਼ੀ ਮੱਠ ਬਲਾਕ ਦੇ ਰੈਨੀ ਪਿੰਡ ਦੇ ਹੇਠਲੇ ਇਲਾਕੇ ’ਚ ਆਈ ਅਾਫ਼ਤ ਨੇ ਭਾਰੀ ਨੁਕਸਾਨ ਕੀਤਾ ਹੈ। ਰਿਸ਼ੀਗੰਗਾ ਪ੍ਰਾਜੈਕਟ ਦੇ ਕਾਫਰ ਡੈਮ ਦੇ ਨਾਲ ਹੀ ਕਈ ਪੁਲ, ਮੰਦਰ ਅਤੇ ਹੋਰ ਨਿਰਮਾਣ ਰੁੜ ਗਏ। ਅਨੇਕਾਂ ਮਜ਼ਦੂਰਾਂ ਦੇ ਲਾਪਤਾ ਹੋਣ ਦੀ ਗੱਲ ਸਾਹਮਣੇ ਆਈ ਹੈ, ਚਮੋਲੀ ਹੀ ਨਹੀਂ ਪੂਰੇ ਉਤਰਾਖੰਡ ਅਤੇ ਦੇਸ਼ ਭਰ ਦੇ ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਅਾਖਿਰ ਸਰਦੀ ਦੇ ਮੌਸਮ ’ਚ ਚੰਗੀ ਧੁੱਪ ਨਿਕਲੀ ਹੋਵੇ ਤਾਂ ਅਚਾਨਕ ਗਲੇਸ਼ੀਅਰ ਟੁੱਟਣ ਦੀ ਘਟਨਾ ਕਿਵੇਂ ਵਾਪਰ ਗਈ, ਹਾਲਾਂਕਿ ਕੁਝ ਮਾਹਿਰ ਇਸਨੂੰ ਉੱਤਰ ’ਚ ਟੁੱਟੇ ਗਲੇਸ਼ੀਅਰ ਨਾਲ ਬਣੀ ਝੀਲ ਦਾ ਤਬਾਹ ਹੋਣਾ ਵੀ ਮੰਨ ਰਹੇ ਹਨ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ 2013 ’ਚ ਕੇਦਾਰਨਾਥ ਮੰਦਰ ਦੇ ਉਪਰਲੇ ਹਿੱਸੇ ’ਚ ਟੁੱਟ ਕੇ ਤਬਾਹੀ ਦਾ ਸਬੱਬ ਬਣੀ ਸੀ।
ਕੇਦਾਰਨਾਥ ਅਤੇ ਰਿਸ਼ੀਗੰਗਾ ਦੋਵੇਂ ਅਾਫ਼ਤ ਦਾ ਰੂਪ ਹਨ ਪਰ ਐਤਵਾਰ ਦੀ ਘਟਨਾ ’ਚ ਨੁਕਸਾਨ ਘੱਟ ਹੋਇਆ ਹੈ, ਇਸ ਦੇ ਕਈ ਕਾਰਣ ਹਨ। ਜ਼ਿਕਰਯੋਗ ਹੈ ਕਿ ਸਭ ਤੋਂ ਵੱਡੀ ਗੱਲ ਮੌਸਮ ਦਾ ਸਾਫ ਹੋਣ ਵੀ ਰਿਹਾ ਹੈ, ਇਹ ਘਟਨਾ ਜੇਕਰ ਬਾਰਿਸ਼ ਦੌਰਾਨ ਹੋਈ ਹੁੰਦੀ ਤਾਂ ਨਾ ਸਿਰਫ਼ ਉਤਰਾਖੰਡ ਤੋਂ ਬਾਹਰ ਵੀ ਗੰਗਾ ਕਿਨਾਰੇ ਵਸੀ ਅਾਬਾਦੀ ਨੂੰ ਕਿੰਨਾ ਨੁਕਸਾਨ ਹੁੰਦਾ, ਇਸ ਦੀ ਕਲਪਨਾ ਨਾਲ ਹੀ ਕਾਂਬਾ ਛਿੜ ਜਾਂਦਾ ਹੈ। ਟਹਿਰੀ ਡੈਮ ਦੀ ਝੀਲ ਹੋਵੇ ਜਾਂ ਸ਼੍ਰੀਨਗਰ ਡੈਮ ਦੀ ਉਨ੍ਹਾਂ ’ਚ ਪਾਣੀ ਨੂੰ ਰੋਕਣ ਦੀ ਗੁੰਜ਼ਾਇਸ਼ ਉਸ ਸਮੇਂ ਨਹੀਂ ਹੁੰਦੀ, ਅਜਿਹੇ ਸਮੇਂ ’ਚ ਜੇਕਰ ਅੱਜ ਵਰਗਾ ਸਲੈਬ ਉਮੜਦਾ ਹੈ ਤਾਂ ਹਲਾਤਾਂ ’ਤੇ ਕਾਬੂ ਕਰਨਾ ਮੁਸ਼ਕਲ ਹੁੰਦਾ, ਖੁਦ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਦੇਰ ਸ਼ਾਮ ਪ੍ਰੈੱਸ ਕਾਨਫਰੰਸ ’ਚ ਮੰਨਿਆ ਕਿ ਨੁਕਸਾਨ ਹੋਣ ਕਾਰਣ ਪਾਵਰ ਪ੍ਰਾਜੈਕਟ ਦੇ ਕਰਮਚਾਰੀ ਅਤੇ ਜ਼ਿਆਦਾਤਰ ਪੇਂਡੂ ਮਜ਼ਦੂਰ ਹਫਤੇ ਦੀ ਛੁੱਟੀ ’ਤੇ ਸੀ।
ਸੋਸ਼ਲ ਮੀਡੀਆ ਨੇ ਬਚਾਈ ਲੋਕਾਂ ਦੀ ਜ਼ਿੰਦਗੀ
ਸੋਸ਼ਲ ਮੀਡੀਆ ਦੇ ਚੰਗੇ ਅਤੇ ਮਾੜੇ ਦੋਵੇਂ ਤਰ੍ਹਾਂ ਅਸਰ ਸਮਾਜ ਨੂੰ ਦੇਖਣ ਨੂੰ ਮਿਲਦੇ ਹਨ। ਐਤਵਾਰ ਚਮੋਲੀ ਦੇ ਰੈਨੀ ਖੇਤਰ ’ਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਸੋਸ਼ਲ ਮੀਡੀਆ ਦਾ ‘ਹਾਂ ਪੱਖੀ ਚਿਹਰਾ’ ਸਾਹਮਣੇ ਆਇਆ। ਸਵੇਰੇ ਜਿਵੇਂ ਹੀ ਰੈਨੀ ਪਿੰਡ ਦੇ ਆਸ-ਪਾਸ ਰਿਸ਼ੀਗੰਗਾ ਭਿਆਨਕ ਰੂਪ ਨਜ਼ਰ ਆਇਆ ਤਾਂ ਪਿੰਡ ਵਾਸੀਆਂ ਨੇ ਤੁਰੰਤ ਮੋਬਾਇਲ ਫੋਨ ’ਤੇ ਉਸਦੀਆਂ ਵੀਡੀਓਜ਼ ਬਣਾ ਕੇ ਵੱਟਸਐਪ ਰਾਹੀਂ ਭੇਜੀਆਂ। ਇਸ ਨਾਲ ਜੋਸ਼ੀ ਮੱਠ ਅਤੇ ਉਸ ਤੋਂ ਹੇਠਲੇ ਇਲਾਕਿਆਂ ’ਚ ਲੋਕ ਅਲਰਟ ਹੋ ਗਏ। ਫੇਸਬੁੱਕ ਲਾਈਵ ਰਾਹੀਂ ਰਿਸ਼ੀਗੰਗਾ ਅਤੇ ਸੰਗਮ ਤੋਂ ਬਾਅਦ ਧੌਲੀਗੰਗਾ, ਅਲਕਨੰਦਾ ਆਦਿ ਉਛਾਲ ਹੋਣ ਦੀ ਘਟਨਾ ਨੂੰ ਲਾਈਵ ਕਰਦਿਆਂ ਲੋਕਾਂ ਨੂੰ ਨਦੀ ਦੇ ਕਿਨਾਰਿਆਂ ਤੋਂ ਦੂਰ ਜਾਣ ਲਈ ਕਿਹਾ ਗਿਆ। ਇਸ ਨਾਲ ਅੱਖ ਝੱਪਕਦਿਆਂ ਦੀ ਪੂਰੇ ਉਤਰਾਖੰਡ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਜਾਣਕਾਰੀ ਮਿਲੀ।
ਪ੍ਰਸ਼ਾਸਨ ਵੀ ਇਸ ਵਾਰ ਚੌਕਸ ਰਿਹਾ
ਸਵੇਰੇ 9.30 ਵਜੇ ਅਤੇ 10 ਵਜੇ ਦੇ ਵਿਚਕਾਰ ਰੈਨੀ ਖੇਤਰ ’ਚ ਘਟਨਾ ਸਾਹਮਣੇ ਆਈ। 11 ਵਜਦੇ-ਵਜਦੇ ਰਾਜਧਾਨੀ ’ਚ ਬੈਠਾ ਪੂਰਾ ਸਰਕਾਰੀ ਸਿਸਟਮ ਹਾਈ ਅਲਰਟ ਮੋਡ ’ਤੇ ਆ ਗਿਆ। ਮੁੱਖ ਮੰਤਰੀ ਜੋ ਇਕ ਪ੍ਰੋਗਰਾਮ ’ਚ ਪੁੱਜੇ ਹੋਏ ਸਨ, ਉਹ ਤੁਰੰਤ ਉਥੋਂ ਨਿਕਲੇ ਅਤੇ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਏ। ਇੱਧਰ ਐਤਵਾਰ ਦੀ ਛੁੱਟੀ ਦੇ ਬਾਵਜੂਦ ਖੁਦ ਮੁੱਖ ਸਕੱਤਰ ਓਮ ਪ੍ਰਕਾਸ਼ ਨੇ ਸਕੱਤਰੇਤ ’ਚ ਸਥਿਤ ਅਾਫਤ ਪ੍ਰਬੰਧਨ ਕੇਂਦਰ ਦੇ ਸੂਬਾ ਕੰਟਰੋਲ ਰੂਮ ’ਚ ਡੇਰਾ ਲਾ ਲਿਆ। ਡੀ. ਜੀ. ਪੀ. ਅਸ਼ੋਕ ਕੁਮਾਰ ਵੀ ਆਪਣੇ ਪੱਧਰ ’ਤੇ ਸਰਗਰਮ ਹੋ ਗਏ। ਦੋਵਾਂ ਉੱਚ ਅਧਿਕਾਰੀਅਾਂ ਦੀ ਅਗਵਾਈ ’ਚ ਬਚਾਅ ਮੁਹਿੰਮ ਦਾ ਪਲ-ਪਲ ਦਾ ਅਪਡੇਟ ਲੈਣ ਜਾਣ ਦੇ ਨਾਲ ਹੀ ਜ਼ਰੂਰੀ ਹਦਾਇਤਾਂ ਦਿੰਦਿਆ ਪ੍ਰਬੰਧ ਕੀਤੇ ਗਏ। ਖੁਦ ਮੁੰਖਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਡੀ. ਜੀ. ਪੀ. ਅਸ਼ੋਕ ਕੁਮਾਰ ਟਵਿੱਟਰ ’ਤੇ ਵੀ ਕੁਝ-ਕੁਝ ਦੇਰ ਦੇ ਵਕਫੇ ’ਤੇ ਹਰ ਅਪਡੇਟ ਦੀ ਜਾਣਕਾਰੀ ਦੇਸ਼ ਦੁਨੀਆ ਨੂੰ ਦਿੰਦੇ ਰਹੇ।