ਕਸ਼ਮੀਰ ਮਾਮਲੇ ''ਤੇ ਭਾਰਤ-ਪਾਕਿ ਤਣਾਅ ਤੋਂ ਬਚਣ : ਰੂਸ

08/16/2019 9:59:57 PM

ਸੰਯੁਕਤ ਰਾਸ਼ਟਰ - ਜੰਮੂ ਕਸ਼ਮੀਰ ਮਸਲੇ 'ਤੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਹੱਦਾਂ 'ਤੇ ਵਧਦੇ ਤਣਾਅ 'ਤੇ ਰੂਸ ਨੇ ਉਮੀਦ ਕਰਦੇ ਹੋਏ ਆਖਿਆ ਹੈ ਕਿ ਦੋਹਾਂ ਦੇਸ਼ਾਂ ਨੂੰ ਤਣਾਅ ਤੋਂ ਬਚਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ 'ਚ ਰੂਸ ਦੇ ਉਪ ਸਥਾਈ ਨੁਮਾਇੰਦੇ ਦਮਿਤ੍ਰੀ ਪੋਲਾਂਸਕੀ ਤੋਂ ਪੱਤਰਕਾਰਾਂ ਨੇ ਜਦੋਂ ਭਾਰਤ ਅਤੇ ਪਾਕਿ ਵਿਚਾਲੇ ਵਧਦੇ ਤਣਾਅ 'ਤੇ ਸਵਾਲ ਕੀਤਾ ਤਾਂ ਉਨ੍ਹਾਂ ਆਖਿਆ ਕਿ ਰੂਸ ਇਸ ਮਾਮਲੇ 'ਤੇ ਬੇਹੱਦ ਚਿੰਤਤ ਹੈ ਅਤੇ ਉਮੀਦ ਕਰਦਾ ਹੈ ਕਿ ਦੋਵੇਂ ਦੇਸ਼ ਤਣਾਅ ਦੀ ਸਥਿਤੀ ਤੋਂ ਬਚਣਗੇ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਗੱਲਬਾਤ ਦੇ ਜ਼ਰੀਏ ਆਪਣੇ ਮਤਭੇਦਾਂ ਨੂੰ ਦੂਰ ਕਰਨ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਅਤੇ ਧਾਰਾ-370 ਨੂੰ ਹਟਾ ਦਿੱਤਾ ਸੀ, ਜਿਸ ਨੂੰ ਲੈ ਕੇ ਪਾਕਿਸਤਾਨ ਤਿਲਮਿਲਾਇਆ ਹੋਇਆ ਹੈ। ਭਾਰਤ ਨੇ ਹਾਲਾਂਕਿ ਇਸ ਮਾਮਲੇ 'ਤੇ ਸਪੱਸ਼ਟ ਰੂਪ ਤੋਂ ਆਖਿਆ ਹੈ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।


Khushdeep Jassi

Content Editor

Related News