ਅਵੀਕ ਸਰਕਾਰ ਫਿਰ ਪੀ. ਟੀ. ਆਈ. ਦੇ ਚੇਅਰਮੈਨ ਤੇ ਵਿਜੇ ਚੋਪੜਾ ਮੈਂਬਰ ਬਣੇ
Friday, Sep 24, 2021 - 10:27 AM (IST)
ਨਵੀਂ ਦਿੱਲੀ (ਭਾਸ਼ਾ)– ਆਨੰਦ ਬਾਜ਼ਾਰ ਪ੍ਰਕਾਸ਼ਨ ਗਰੁੱਪ ਦੇ ਉੱਪ ਪ੍ਰਧਾਨ ਅਵੀਕ ਸਰਕਾਰ ਵੀਰਵਾਰ ਨੂੰ ਦੇਸ਼ ਦੀ ਮੋਹਰੀ ਸਮਾਚਾਰ ਏਜੰਸੀ ਪ੍ਰੈੱਸ ਟਰੱਸਟ ਆਫ਼ ਇੰਡੀਆ (ਪੀ. ਟੀ. ਆਈ.) ਦੇ ਫਿਰ ਤੋਂ ਪ੍ਰਧਾਨ (ਚੇਅਰਮੈਨ) ਚੁਣੇ ਗਏ। ਸਰਕਾਰ ਨੂੰ 2 ਸਾਲਾਂ ਦੇ ਕਾਰਜਕਾਲ ਲਈ ਚੁਣਿਆ ਗਿਆ ਹੈ, ਜਿਸ ਦੀ ਸਿਫਾਰਿਸ਼ ਪੀ. ਟੀ. ਆਈ. ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਇਕ ਬੈਠਕ ’ਚ ਕੀਤੀ।
ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚਾ ਨੇ ਲੋਕਾਂ ਨੂੰ 27 ਸਤੰਬਰ ਨੂੰ 'ਭਾਰਤ ਬੰਦ' 'ਚ ਸ਼ਾਮਲ ਹੋਣ ਦੀ ਕੀਤੀ ਅਪੀਲ
ਦਿ ਪ੍ਰਿੰਟਰਜ਼ (ਮੈਸੂਰ) ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਕੇ. ਐੱਨ. ਸ਼ਾਂਤ ਕੁਮਾਰ ਨੂੰ ਉੱਪ ਪ੍ਰਧਾਨ ਚੁਣਿਆ ਗਿਆ। ਸਰਕਾਰ ਤੇ ਕੁਮਾਰ ਤੋਂ ਇਲਾਵਾ ਪੀ. ਟੀ. ਆਈ. ਬੋਰਡ ਦੇ ਮੈਂਬਰਾਂ ’ਚ ਵਿਜੇ ਚੋਪੜਾ (ਪੰਜਾਬ ਕੇਸਰੀ), ਵਿਨੀਤ ਜੈਨ (ਟਾਈਮਜ਼ ਆਫ ਇੰਡੀਆ), ਐੱਨ. ਰਵੀ (ਦਿ ਹਿੰਦੂ), ਵਿਵੇਕ ਗੋਇਨਕਾ (ਐਕਸਪ੍ਰੈੱਸ ਗਰੁੱਪ), ਮਹਿੰਦਰ ਮੋਹਨ ਗੁਪਤਾ (ਦੈਨਿਕ ਜਾਗਰਣ), ਰਿਆਦ ਮੈਥਿਊ (ਮਲਯਾਲਾ ਮਨੋਰਮਾ), ਐੱਮ. ਵੀ. ਸ਼੍ਰੇਅਮਸ ਕੁਮਾਰ (ਮਾਤ੍ਰ ਭੂਮੀ), ਆਰ. ਲਕਸ਼ਮੀਪਤੀ (ਦਿਨਾਮਲਾਰ), ਹੋਰਮੁਸਜੀ ਐੱਨ. ਕਾਮਾ (ਬੰਬਈ ਸਮਾਚਾਰ), ਪ੍ਰਵੀਨ ਸੋਮੇਸ਼ਵਰ (ਹਿੰਦੋਸਤਾਨ ਟਾਈਮਜ਼), ਮਸ਼ਹੂਰ ਅਰਥ ਸ਼ਾਸਤਰੀ ਪ੍ਰੋ. ਦੀਪਕ ਨਈਅਰ, ਸਾਬਕਾ ਵਿਦੇਸ਼ ਸਕੱਤਰ ਤੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੇਨਨ, ਬਿਜ਼ਨੈੱਸ ਸਟੈਂਡਰਡ ਦੇ ਸਾਬਕਾ ਪ੍ਰਧਾਨ ਟੀ. ਐੱਨ. ਨਿਨਾਨ ਤੇ ਟਾਟਾ ਸੰਜ਼ ਲਿਮਟਿਡ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਆਰ. ਗੋਪਾਲਕ੍ਰਿਸ਼ਨਨ ਸ਼ਾਮਲ ਹਨ।
ਇਹ ਵੀ ਪੜ੍ਹੋ : ‘ਅਜੇ ਖ਼ਤਮ ਨਹੀਂ ਹੋਈ ਕੋਰੋਨਾ ਦੀ ਦੂਜੀ ਲਹਿਰ, ਤਿਉਹਾਰਾਂ ਦੌਰਾਨ ਸਾਵਧਾਨ ਰਹਿਣ ਲੋਕ’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ