ਕਸ਼ਮੀਰ :  ਉੱਚ ਪਹਾੜੀ ਖੇਤਰਾਂ 'ਚ ਬਰਫਬਾਰੀ ਖਿਸਕਣ ਦੀ ਚਿਤਾਵਨੀ, ਜਾਰੀ ਅਲਰਟ

03/23/2018 11:00:03 AM

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਸੂਬੇ ਦੇ ਉੱਚ ਪਰਬਤੀ ਇਲਾਕਿਆਂ ਚ ਬਰਫਬਾਰੀ ਖਿਸਕਣ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਵੱਲੋਂ ਇਸ ਅਰਲਟ ਜਾਰੀ 'ਚ ਸੂਬੇ ਦੇ ਉੱਚ ਪਰਬਤੀ ਇਲਾਕੇ ਖਾਸ ਕਰਕੇ ਉੱਤਰੀ ਕਸ਼ਮੀਰ ਦੇ ਕਈ ਇਲਾਕਿਆਂ 'ਚ ਬਰਫਬਾਰੀ ਦੀ ਚਿਤਾਵਨੀ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਵਿਭਾਗ ਵੱਲੋਂ ਜਾਰੀ ਬਿਆਨ 'ਚ ਅਗਲੇ 24 ਘੰਟਿਆਂ ਲਈ ਬਾਰਮੁੱਲਾ, ਗੁਲਮਰਗ, ਫੁਰਕਿਯਾਨ-ਜੇਡ ਗਲੀ, ਕੁਪਵਾੜਾ, ਚੌਕੀਬਲ-ਤੰਗਧਾਰ, ਕੁਲਗਾਮ, ਬੜਗਾਮ, ਬਾਂਦੀਪੋਰਾ, ਗੰਦਰਬਾਲ ਅਤੇ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇ ਦੇ ਤਮਾਮ ਇਲਾਕਿਆਂ'ਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨਾਲ ਹੀ ਪੁੰਛ, ਰਾਜੌਰੀ, ਰਿਆਸੀ, ਰਾਮਬਨ, ਡੋਡਾ,ਕਿਸ਼ਤਵਾੜਾ ਅਤੇ ਉਧਮਪੁਰ ਇਲਾਕਿਆਂ 'ਚ ਵੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਪੂਰਬ 'ਚ ਬਰਫ਼ਬਾਰੀ ਖਿਸਕਣ ਕਾਰਨ ਹੋਇਆ ਵੱਡਾ ਨੁਕਸਾਨ
ਦੱਸਣਾ ਚਾਹੁੰਦੇ ਹਾਂ ਕਿ ਕਸ਼ਮੀਰ ਦੇ ਜਿਨਾਂ ਇਲਾਕਿਆਂ 'ਚ ਬਰਫ਼ਬਾਰੀ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ 'ਚ ਉੱਤਰੀ ਕਸ਼ਮੀਰ ਦੇ ਉਨ੍ਹਾਂ ਤਮਾਮ ਹਿੱਸੇ ਵੀ ਸ਼ਾਮਲ ਹੈ, ਜਿਨਾਂ 'ਚ ਸਾਲ 2017 ਦੀ ਸ਼ੁਰੂਆਤ 'ਚ ਬਰਫ਼ਬਾਰੀ ਦੀਆਂ ਘਟਨਾਵਾਂ 'ਚ ਕਈ ਫੌਜੀ ਜਵਾਨ ਸ਼ਹੀਦ ਹੋ ਚੁੱਕੇ ਹਨ। ਅਜਿਹੇ 'ਚ ਬਰਫ਼ਬਾਰੀ ਖਿਸਕਣ ਦੇ ਅਲਰਟ ਤੋਂ ਬਾਅਦ ਫੌਜ ਅਤੇ ਇਨ੍ਹਾਂ ਇਲਾਕਿਆਂ 'ਚ ਰਹਿਣ ਵਾਲੇ ਆਮ ਨਾਗਰਿਕਾਂ ਨੂੰ ਸੰਵੇਦਨਸ਼ੀਲ ਇਲਾਕਿਆਂ 'ਚ ਪੂਰੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।


Related News