ਦਿੱਲੀ 'ਚ ਕੱਲ ਤੋਂ ਆਟੋ, ਟੈਕਸੀ ਤੇ ਮਿੰਨੀ ਬੱਸ ਚਾਲਕ ਅਣਮਿੱਥੇ ਸਮੇਂ ਲਈ ਕਰਨਗੇ ਹੜਤਾਲ

04/17/2022 9:20:44 PM

ਨਵੀਂ ਦਿੱਲੀ-ਦਿੱਲੀ 'ਚ ਆਟੋ, ਟੈਕਸੀ ਅਤੇ ਮਿੰਨੀ ਬੱਸ ਚਾਲਕਾਂ ਦੇ ਵੱਖ-ਵੱਖ ਸੰਗਠਨਾਂ ਨੇ ਸੋਮਵਾਰ ਨੂੰ ਹੜ੍ਹਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵੱਖ-ਵੱਖ ਯੂਨੀਅਨਾਂ ਵੱਲੋਂ ਕਿਰਾਏ 'ਚ ਵਾਧੇ ਅਤੇ ਸੀ.ਐੱਨ.ਜੀ. ਦੀਆਂ ਕੀਮਤਾਂ 'ਚ ਕਮੀ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਆਦਾਤਰ ਸੰਗਠਨਾਂ ਨੇ ਕਿਹਾ ਕਿ ਉਹ ਇਕ ਦਿਨ ਦੀ ਹੜਤਾਲ 'ਤੇ ਜਾਣਗੇ ਪਰ ਸਰਵੋਦਿਆ ਡਰਾਈਵਰ ਐਸੋਸੀਏਸ਼ਨ ਦਿੱਲੀ ਨੇ ਕਿਹਾ ਕਿ ਉਹ ਸੋਮਵਾਰ ਤੋਂ 'ਅਣਮਿੱਥੇ ਸਮੇਂ ਲਈ' ਹੜਤਾਲ 'ਤੇ ਜਾਣਗੇ।

ਇਹ ਵੀ ਪੜ੍ਹੋ : ਖਾਰਕੀਵ 'ਚ ਰਾਕੇਟ ਹਮਲਾ, 2 ਦੀ ਮੌਤ ਤੇ 4 ਜ਼ਖਮੀ

ਦਿੱਲੀ ਸਰਕਾਰ ਵੱਲੋਂ ਸਮਾਂਬੱਧ ਤਰੀਕੇ ਨਾਲ ਕਿਰਾਇਆ ਸੋਧ 'ਤੇ ਵਿਚਾਰ ਕਰਨ ਲਈ ਇਕ ਕਮੇਟੀ ਬਣਾਉਣ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਸੰਗਠਨਾਂ ਨੇ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ। ਸਰਵੋਦਿਆ ਡਰਾਈਵਰ ਐਸੋਸੀਏਸ਼ਨ ਦਿੱਲੀ ਦੇ ਪ੍ਰਧਾਨ ਕਮਲਜੀਤ ਗਿੱਲ ਨੇ ਕਿਹਾ ਕਿ ਈਂਧਨ ਦੀਆਂ ਕੀਮਤਾਂ ਚ ਕਮੀ ਅਤੇ ਕਿਰਾਏ 'ਚ ਸੋਧ ਕਰ ਸਾਡੀ ਮਦਦ ਲਈ ਸਰਕਾਰ ਵੱਲੋਂ ਕੋਈ ਕਦਮ ਨਾ ਚੁੱਕੇ ਜਾਣ 'ਤੇ ਅਸੀਂ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਸਕਾਟਲੈਂਡ 'ਚ ਭਾਰਤੀ ਮੂਲ ਦੀ ਕੋਵਿਡ ਸਲਾਹਕਾਰ ਨੂੰ ਮਿਲੀਆਂ ਧਮਕੀਆਂ

ਦਿੱਲੀ ਆਟੋ ਰਿਕਸ਼ਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜਿੰਦਰ ਸੋਨੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਦਿੱਲੀ ਸਰਕਾਰ ਕੋਈ ਕਮੇਟੀ ਬਣਾ ਰਹੀ ਹੈ ਪਰ ਸਾਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਚਾਹੀਦਾ ਜੋ ਨਜ਼ਰ ਨਹੀਂ ਆ ਰਿਹਾ ਹੈ। ਸਾਡੀ ਮੰਗ ਹੈ ਕਿ ਸਰਕਾਰ (ਕੇਂਦਰ ਅਤੇ ਦਿੱਲੀ) ਸੀ.ਐੱਨ.ਜੀ. ਦੀਆਂ ਕੀਮਤਾਂ 'ਚ 36 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਸਬਸਿਡੀ ਪ੍ਰਦਾਨ ਕਰੇ।

ਇਹ ਵੀ ਪੜ੍ਹੋ : ਅਮਰੀਕਾ ਦੇ ਪਿਟਸਬਰਗ 'ਚ ਗੋਲੀਬਾਰੀ, 2 ਦੀ ਮੌਤ ਤੇ ਕਈ ਜ਼ਖਮੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News