ਆਟੋ ਚਾਲਕ ਤੋਂ ਜ਼ਬਰਦਸਤੀ ਕਹਿਲਵਾਇਆ "ਮੋਦੀ ਜ਼ਿੰਦਾਬਾਦ", ਕੀਤੀ ਕੁੱਟਮਾਰ

08/09/2020 12:55:17 AM

ਜੈਪੁਰ - ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ 52 ਸਾਲਾ ਇੱਕ ਆਟੋ ਰਿਕਸ਼ਾ ਡਰਾਇਵਰ ਦੇ ਨਾਲ ਕਥਿਤ ਤੌਰ 'ਤੇ ਮੋਦੀ ਜ਼ਿੰਦਾਬਾਦ ਅਤੇ ਜੈ ਸ਼੍ਰੀਰਾਮ ਦਾ ਨਾਅਰਾ ਲਗਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ 52 ਸਾਲਾ ਆਟੋ ਰਿਕਸ਼ਾ ਡਰਾਇਵਰ ਗੱਫਾਰ ਅਹਿਮਦ ਨੇ ਕੁੱਟਮਾਰ ਦੀ ਘਟਨਾ ਨੂੰ ਲੈ ਕੇ ਸੀਕਰ ਸਦਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ।

ਗੱਫਾਰ ਅਹਿਮਦ ਨੇ ਸ਼ਿਕਾਇਤ 'ਚ ਲਿਖਵਾਇਆ ਹੈ ਕਿ ਉਹ ਕਲਿਆਣ ਸਰਕਿਲ ਏਰੀਏ ਤੋਂ ਸਵਾਰੀ ਲੈ ਕੇ ਜਿਗਰੀ ਛੋਟੀ ਪਿੰਡ ਪੁੱਜੇ ਸਨ। ਯਾਤਰੀ ਨੂੰ ਮੰਜਿਲ 'ਤੇ ਛੱਡਣ ਤੋਂ ਬਾਅਦ ਜਦੋਂ ਉਹ ਵਾਪਸ ਪਰਤ ਰਹੇ ਸਨ, ਉਦੋਂ ਰਸਤੇ 'ਚ ਪਿਕ-ਅਪ ਵੈਨ 'ਚ ਬੈਠੇ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਅਤੇ ਉਹ ਰੁੱਕ ਗਏ। ਉਸ ਤੋਂ ਬਾਅਦ ਉਨ੍ਹਾਂ ਨੂੰ ਜੈ ਸ਼੍ਰੀ ਰਾਮ ਅਤੇ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਨੂੰ ਕਿਹਾ ਗਿਆ।

ਪੁਲਸ 'ਚ ਦਰਜ ਕੀਤੀ ਗਈ ਸ਼ਿਕਾਇਤ ਮੁਤਾਬਕ, ਪਿਕ-ਅਪ ਵੈਨ 'ਚ ਬੈਠੇ ਇੱਕ ਸ਼ਖਸ ਨੇ ਗੱਫਾਰ ਅਹਿਮਦ ਨੂੰ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਨੂੰ ਕਿਹਾ। ਨਾਲ ਹੀ ਉਸ ਦੇ ਮੁੰਹ 'ਤੇ ਇੱਕ ਥੱਪੜ ਮਾਰਿਆ। ਉਸਦੇ ਬਾਅਦ ਉਸਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਨੂੰ ਕਿਹਾ, ਫਿਰ ਗੱਫਾਰ ਆਪਣਾ ਰਿਕਸ਼ਾ ਸਟਾਰਟ ਕਰ ਉੱਥੋਂ ਦੂਰ ਨਿਕਲ ਗਿਆ। ਕੁੱਝ ਅੱਗੇ ਜਾ ਕੇ ਉਨ੍ਹਾਂ ਲੋਕਾਂ ਨੇ ਚਾਲਕ ਨੂੰ ਓਵਰਟੇਕ ਕੀਤਾ ਅਤੇ ਸਾਹਮਣੇ ਤੋਂ ਹਮਲਾ ਬੋਲ ਦਿੱਤਾ। ਇਸ ਤੋਂ ਬਾਅਦ ਰਿਕਸ਼ਾ ਚਾਲਕ ਗੱਫਾਰ ਬੇਹੋਸ਼ ਹੋ ਗਿਆ।


Inder Prajapati

Content Editor

Related News