ਆਟੋ ਅਤੇ ਡੰਪਰ ਦੀ ਭਿਆਨਕ ਟੱਕਰ ''ਚ 5 ਲੋਕਾਂ ਦੀ ਮੌਤ, 5 ਜ਼ਖਮੀ

Sunday, Mar 25, 2018 - 01:59 PM (IST)

ਇਟਾਵਾ— ਉਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ 'ਚ ਇਕ ਦਰਦਨਾਕ ਹਾਦਸਾ ਹੋ ਗਿਆ। ਜਿੱਥੇ ਇਕ ਆਟੋ ਅਤੇ ਡੰਪਰ ਦੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸੂਚਨਾ ਮਿਲਣ ਦੇ 1 ਘੰਟੇ ਬਾਅਦ ਪੁੱਜੀ ਪੁਲਸ ਨੇ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ। ਇੱਥੇ 5 'ਚੋਂ ਤਿੰਨ ਲੋਕਾਂ ਦੀ ਹਾਲਤ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ। 
ਜਾਣਕਾਰੀ ਮੁਤਾਬਕ ਹਾਦਸਾ ਸਬਦਲਪੁਰ ਇਲਾਕੇ 'ਚ ਹੋਇਆ ਹੈ। ਇੱਥੇ ਲਖਨਾ ਮੰਦਰ ਦੇ ਦਰਸ਼ਨ ਕਰਨ ਜਾ ਰਹੇ ਲੋਕਾਂ ਨਾਲ ਭਰੀ ਆਟੋ ਦੀ ਡੰਪਰ ਨਾਲ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਚਕਰਨਗਰ ਦੀ ਸਾਈਡ ਤੋਂ ਆਟੋ ਲਖਨਾ ਵੱਲ ਜਾ ਰਿਹਾ ਸੀ ਅਤੇ ਡੰਪਰ ਲਖਨਾ ਤੋਂ ਚਕਰਨਗਰ ਵੱਲ ਆ ਰਿਹਾ ਸੀ। ਉਦੋਂ ਦੋਹਾਂ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 5 ਜ਼ਖਮੀਆਂ ਨੂੰ ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ। 
ਥਾਣਾ ਲਵੇਦੀ ਪੁਲਸ ਅਤੇ ਸੰਬੰਧਿਤ ਕੋਈ ਵੀ ਐਂਬੂਲੈਂਸ ਮੌਕੇ 'ਤੇ ਨਹੀਂ ਪੁੱਜੇ, ਜਿਸ ਕਾਰਨ ਤਿੰਨ ਜ਼ਖਮੀ ਲੋਕ ਬੁਰੀ ਤਰ੍ਹਾਂ ਨਾਲ ਤੜਪਦੇ ਰਹੇ। 1ਘੰਟੇ ਦੇ ਬਾਅਦ ਦੂਜੇ ਥਾਣੇ ਦੇ ਅਧਿਕਾਰੀ ਬਕੇਵਰ ਆਲੋਕ ਰਾਏ ਆਪਣੇ ਦਲ ਬਲ ਨਾਲ ਮੌਕੇ 'ਤੇ ਪੁੱਜੇ ਅਤੇ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਦੇ ਰਾਹੀਂ ਜ਼ਿਲਾ ਹਸਪਤਾਲ ਭੇਜਿਆ।


Related News