ਆਸਟ੍ਰੇਲੀਆ ’ਚ ਯੋਗੀ ਅਦਿਤਿਆਨਾਥ ਦੇ ਚਰਚੇ, ਸਾਂਸਦ ਕ੍ਰੈਗ ਕੇਲੀ ਨੇ ਕੀਤੀ UP ਮਾਡਲ ਦੀ ਤਾਰੀਫ਼

Saturday, Jul 03, 2021 - 11:16 AM (IST)

ਆਸਟ੍ਰੇਲੀਆ ’ਚ ਯੋਗੀ ਅਦਿਤਿਆਨਾਥ ਦੇ ਚਰਚੇ, ਸਾਂਸਦ ਕ੍ਰੈਗ ਕੇਲੀ ਨੇ ਕੀਤੀ UP ਮਾਡਲ ਦੀ ਤਾਰੀਫ਼

ਕੈਨਬਰਾ/ਲਖਨਊ: ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਜਿੱਤਣ ਲਈ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਹੀ ਵਜ੍ਹਾ ਹੈ ਕਿ ਪ੍ਰਦੇਸ਼ ਵਿਚ ਕੋਰੋਨਾ ਦੀ ਦਰ ਹੇਠਲੇ ਪੱਧਰ ’ਤੇ ਆ ਗਈ ਹੈ। ਕੋਰੋਨਾ ਨੂੰ ਮਾਤ ਦੇਣ ਵਿਚ ਯੋਗੀ ਸਰਕਾਰ ਦੇ ਮਾਡਲ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਇਸ ਦੌਰਾਨ ਵੀਰਵਾਰ ਨੂੰ ਆਸਟ੍ਰੇਲੀਆ ਦੇ ਸਾਂਸਦ ਕ੍ਰੈਗ ਕੇਲੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਕੋਰੋਨਾ ਪ੍ਰਬੰਧਨ ਦੀ ਤਾਰੀਫ਼ ਕੀਤੀ।

ਇਹ ਵੀ ਪੜ੍ਹੋ: ਪਾਕਿਸਤਾਨੀ ਕੁੜੀ ਨੂੰ ਵਿਆਹ ਕਰਵਾਉਣ ਲਈ ਮਿਲਿਆ ਭਾਰਤ ਦਾ ਵੀਜ਼ਾ, ਜਲਦ ਬਣੇਗੀ 'ਭਾਰਤ ਦੀ ਨੂੰਹ'

ਕ੍ਰੈਗ ਕੇਲੀ ਨੇ ਆਈਵਰਮੈਕਟਿਨ ਦੀ ਵਰਤੋਂ ਨਾਲ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਡੈਲਟਾ ਨੂੰ ਕੰਟਰੋਲ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਦੀਆਂ ਨੀਤੀਆਂ ਦੀ ਸ਼ਲਾਘਾ ਕੀਤੀ ਹੈ। ਕੇਲੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਰਤੀ ਸੂਬੇ ਉੱਤਰ ਪ੍ਰਦੇਸ਼ ਦੀ ਜਨਸੰਖਿਆ 230 ਮਿਲੀਅਨ ਹੈ। ਇਸ ਦੇ ਬਾਵਜੂਦ ਕੋਰੋਨਾ ਦੇ ਨਵੇਂ ਵੈਰੀਐਂਟ ਡੈਲਟਾ ’ਤੇ ਲਗਾਮ ਲਗਾਈ ਹੈ। ਯੂ.ਪੀ. ਵਿਚ ਅੱਜ ਕੋਰੋਨਾ ਦੇ ਰੋਜ਼ਾਨਾ ਮਾਮਲੇ 182 ਹਨ, ਜਦੋਂ ਕਿ ਯੂ.ਕੇ. ਦੀ ਜਨਸੰਖਿਆ 67 ਮਿਲੀਅਨ ਹੈ ਅਤੇ ਰੋਜ਼ਾਨਾ ਦੇ ਕੇਸ਼ 20 ਹਜ਼ਾਰ 479 ਹਨ।

ਇਹ ਵੀ ਪੜ੍ਹੋ: ਅਮਰੀਕੀ ਰਿਪੋਰਟ ’ਚ ਵੱਡਾ ਖ਼ੁਲਾਸਾ, ਬੱਚਿਆਂ ਨੂੰ ਫ਼ੌਜ 'ਚ ਭਰਤੀ ਕਰ ਰਹੇ ਹਨ ਪਾਕਿਸਤਾਨ ਅਤੇ ਤੁਰਕੀ

PunjabKesari

ਕੋਰੋਨਾ ਵਾਇਰਸ ਨਾਲ ਪੀੜਤ ਰੋਗੀਆਂ ਦੇ ਇਲਾਜ਼ ਲਈ ਯੂ.ਪੀ. ਸਰਕਾਰ ਨੇ ਸਿਹਤ ਵਿਭਾਗ ਦੀ ਸਲਾਹ ਮੁਤਾਬਕ ਪ੍ਰਦੇਸ਼ ਵਿਚ ਆਈਵਰਮੈਕਟਿਨ ਨੂੰ ਕੋਰੋਨਾ ਦੀ ਰੋਕਥਾਮ ਲਈ ਵਰਤਿਆ। ਇਸ ਦੇ ਨਾਲ ਹੀ ਡਾਕਸੀਸਾਈਕਲਿਨ ਨੂੰ ਵੀ ਇਲਾਜ਼ ਲਈ ਵਰਤੋਂ ਵਿਚ ਲਿਆਂਦਾ ਗਿਆ। ਦੱਸ ਦੇਈਏ ਕਿ ਉੱਤਰ ਪ੍ਰਦੇਸ ਦੇਸ਼ ਦਾ ਪਹਿਲਾ ਸੂਬਾ ਸੀ, ਜਿਸ ਨੇ ਵੱਡੇ ਪੈਮਾਨੇ ’ਤੇ ਆਈਵਰਮੈਕਟਿਨ ਨੂੰ ਇਲਾਜ਼ ਲਈ ਵਰਤਿਆ। ਯੋਗੀ ਦੇ ਯੂ.ਪੀ. ਮਾਡਲ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਕੋਰੋਨਾ ’ਤੇ ਲਗਾਮ ਲਗਾਉਣ ਲਈ ਪ੍ਰਦੇਸ਼ ਸਰਕਾਰ ਦੀਆਂ ਨੀਤੀਆਂ ਦੀ ਡਬਲਯੂ.ਐਚ.ਓ., ਨੀਤੀ ਆਯੋਗ, ਮੁੰਬਈ ਹਾਈਕੋਰਟ ਅਤੇ ਦੇਸ਼ ਦੀ ਸੁਪਰੀਮ ਕੋਰਟ ਨੇ ਵੀ ਸ਼ਲਾਘਾ ਕੀਤੀ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਖ਼ੌਫ: ਭਾਰਤ ਤੇ ਪਾਕਿ ਸਮੇਤ ਇਨ੍ਹਾਂ ਦੇਸ਼ਾਂ ਦੀ ਯਾਤਰਾ ਨਹੀਂ ਕਰ ਸਕਣਗੇ UAE ਦੇ ਨਾਗਰਿਕ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News