ਆਸਟਰੇਲੀਆ ਦੇ ਸਾਂਸਦ ਕ੍ਰੈਗ ਕੇਲੀ ਨੇ ਉਧਾਰ 'ਚ ਮੰਗੇ ਯੂ.ਪੀ. ਦੇ CM ਯੋਗੀ ਆਦਿੱਤਿਆਨਾਥ, ਜਾਣੋ ਵਜ੍ਹਾ

07/12/2021 4:36:36 PM

ਮੈਲਬੌਰਨ/ਲਖਨਊ: ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਬੰਧਨ ਨੂੰ ਲੈ ਕੇ ਉਤਰ ਪ੍ਰਦੇਸ਼ ਦੇ ਸੀ.ਐਮ. ਯੋਗੀ ਆਦਿੱਤਿਆਨਾਥ ਦੀ ਹਾਰ ਪਾਸੇ ਤਾਰੀਫ਼ ਹੋ ਰਹੀ ਹੈ। ਆਸਟ੍ਰੇਲੀਆ ਦੇ ਸਾਂਸਦ ਕ੍ਰੈਗ ਕੇਲੀ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਟਵੀਟ ਕਰਕੇ ਸੀ.ਐਮ. ਯੋਗੀ ਦੀ ਸ਼ਲਾਘਾ ਕੀਤੀ ਹੈ। ਕੋਰੋਨਾ ਦੀ ਰੋਕਥਾਮ ਲਈ ਯੂਪੀ ਦੇ ਸੀ.ਐਮ ਵੱਲੋਂ ਚੁੱਕੇ ਗਏ ਕਦਮ ਅਸਟ੍ਰੇਲੀਆਈ ਸਾਂਸਦ ਕ੍ਰੈਗ ਕੇਲੀ ਨੂੰ ਇੰਨੇ ਪਸੰਦ ਆਏ ਕਿ ਉਨ੍ਹਾਂ ਨੇ ਉਤਰ ਪ੍ਰਦੇਸ਼ ਦੇ ਸੀ.ਐਮ. ਯੋਗੀ ਨੂੰ ਕੁੱਝ ਦਿਨ ਲਈ ਉਧਾਰ ਮੰਗਿਆ ਹੈ, ਜਿਸ ਨਾਲ ਉਨ੍ਹਾਂ ਦੇ ਦੇਸ਼ ਵਿਚ ਕੋਰੋਨਾ ਕਾਲ ਵਿਚ ਦਵਾਈ ਦੀ ਘਾਟ ਦੂਰ ਹੋ ਸਕੇ। ਕ੍ਰੈਗ ਕੇਲੀ ਨੇ ਇਕ ਟਵੀਟ ਕੀਤਾ ਹੈ, ਜਿਸ ਦੇ ਜਵਾਬ ਵਿਚ ਸੀ.ਐਮ. ਦਫ਼ਤਰ ਨੇ ਵੀ ਟਵੀਟ ਕਰਕੇ ਉਨ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਯੋਗੀ ਅਦਿਤਿਆਨਾਥ ਦੇ ਚਰਚੇ, ਸਾਂਸਦ ਕ੍ਰੈਗ ਕੇਲੀ ਨੇ ਕੀਤੀ UP ਮਾਡਲ ਦੀ ਤਾਰੀਫ਼

PunjabKesari

ਕ੍ਰੈਗ ਕੇਲੀ ਨੇ 10 ਜੁਲਾਈ ਨੂੰ ਟਵੀਟ ਕਰਦੇ ਹੋਏ ਲਿਖਿਆ, ‘ਭਾਰਤੀ ਸੂਬਾ ਉਤਰ ਪ੍ਰਦੇਸ਼...ਕੀ ਕੋਈ ਅਜਿਹਾ ਰਸਤਾ ਹੈ, ਜਿਸ ਨਾਲ ਅਸੀਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਇੱਥੇ ਲੈ ਆਈਏ, ਤਾਂ ਕਿ ਸਾਡੇ ਇੱਥੇ ਆਈਵਰਮੈਕਟਿਨ (ਦਵਾਈ) ਦੀ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕੇ, ਜਿਸ ਦੀ ਵਜ੍ਹਾ ਨਾਲ ਸਾਡੇ ਸੂਬੇ ਵਿਚ ਨਿਰਾਸ਼ਾਜਨਕ ਸਥਿਤੀ ਪੈਦਾ ਹੋ ਗਈ ਹੈ।’ ਕੇਲੀ ਦੇ ਟਵੀਟ ਦੇ ਜਵਾਬ ਵਿਚ ਯੂ.ਪੀ. ਦੇ ਸੀ.ਐਮ. ਦਫ਼ਤਰ ਨੇ ਟਵੀਟ ਕਰਕੇ ਉਨ੍ਹਾਂ ਨੂੰ ਇਸ ਮਹਾਮਾਰੀ ਨਾਲ ਨਜਿੱਠਣ ਲਈ ਯੂ.ਪੀ. ਦੇ ਤਜ਼ਰਬਿਆਂ ਨੂੰ ਸਾਂਝਾ ਕਰਨ ਅਤੇ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਦਫ਼ਤਰ ਤੋਂ ਵੀ ਇਹ ਟਵੀਟ ਕੀਤਾ ਗਿਆ ਹੈ ਕਿ ਅਸੀਂ ਤੁਹਾਡੀ ਵਧੀਆ ਮੇਜ਼ਬਾਨੀ ਦੇ ਨਾਲ ਹੀ ਅਸੀਂ ਤੁਹਾਡੇ ਨਾਲ ਕੋਵਿਡ ਪ੍ਰਬੰਧਨ ਦੇ ਤਜ਼ਰਬਿਆਂ ਨੂੰ ਸਾਂਝਾ ਕਰਨ ਲਈ ਉਤਸੁਕ ਹਾਂ, ਜੋ ਕੋਰੋਨਾ ਕਾਲ ਦੀ ਵਿਚ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਮਿਲੇ। ਇਸ ਕਾਰਨ ਅਸੀਂ ਵਿਸ਼ਵਵਿਆਪੀ ਮਹਾਂਮਾਰੀ ਵਿਚ ਦਵਾਈ ਦੀ ਘਾਟ ਨੂੰ ਦੂਰ ਕਰ ਸਕੇ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸਾਨੂੰ ਕੋਰੋਨਾ ਮਹਾਂਮਾਰੀ ਨਾਲ ਲੜਨ ਵਿਚ ਸਹਾਇਤਾ ਮਿਲੀ। ਆਓ ਅਸੀਂ ਸਾਰੇ ਕੋਰੋਨਾ ਵਾਇਰਸ ਦੀ ਲਾਗ ਵਿਰੁੱਧ ਇਸ ਵਿਸ਼ਵਵਿਆਪੀ ਲੜਾਈ ਵਿਚ ਸਹਿਯੋਗ ਕਰੀਏ।

ਇਹ ਵੀ ਪੜ੍ਹੋ: ਖੋਜਕਰਤਾਵਾਂ ਦਾ ਦਾਅਵਾ, ਵਿਟਾਮਿਨ ਡੀ ਦੀ ਕਮੀ ਦੂਰ ਕਰ ਰੋਕੀ ਜਾ ਸਕਦੀ ਹੈ ਤੀਜੀ ਲਹਿਰ

PunjabKesari

ਦੱਸ ਦੇਈਏ ਕਿ ਕ੍ਰੈਗ ਕੇਲੀ ਨੇ ਜੇ ਚੈਮੀ ਨਾਮ ਦੇ ਟਵੀਟਰ ਯੂਜ਼ਰ ਵੱਲੋਂ ਕੀਤੇ ਗਏ ਇਕ ਟਵੀਟ ਦੇ ਜਵਾਬ ਵਿਚ ਇਹ ਗੱਲ ਕਹੀ ਹੈ। ਜੇ ਚੈਮੀ ਨੇ ਟਵੀਟ ਵਿਚ ਦੱਸਿਆ ਸੀ ਕਿ ਯੂ.ਪੀ. ਵਿਚ ਭਾਰਤ ਦੇ 17 ਫ਼ੀਸਦੀ ਲੋਕ ਰਹਿੰਦੇ ਹਨ। ਪਿਛਲੇ 30 ਦਿਨਾਂ ਵਿਚ ਕੋਰੋਨਾ ਦੀ ਵਜ੍ਹਾ ਨਾਲ ਹੋਈਆਂ ਕੁੱਲ ਮੌਤਾਂ ਵਿਚ ਸਿਰਫ਼ 2.5 ਫੀਸਦੀ ਯੂ.ਪੀ. ਵਿਚ ਹੋਈਆਂ ਅਤੇ 1 ਫ਼ੀਸਦੀ ਤੋਂ ਵੀ ਘੱਟ ਕੋਰੋਨਾ ਦੇ ਮਾਮਲੇ ਇੱਥੇ ਪਾਏ ਗਏ। ਜਦੋਂ ਕਿ ਮਹਾਰਾਸ਼ਟਰ ਵਿਚ ਭਾਰਤ ਦੀ ਕੁੱਲ ਆਬਾਦੀ ਦੇ 9 ਫ਼ੀਸਦੀ ਲੋਕ ਰਹਿੰਦੇ ਹਨ। ਇੱਥੇ 18 ਫ਼ੀਸਦੀ ਕੋਰੋਨਾ ਦੇ ਮਾਮਲੇ ਮਿਲੇ ਹਨ ਅਤੇ 50 ਫ਼ੀਸਦੀ ਪੀੜਤਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ: ਕੋਰੋਨਾ ਮਾਮਲੇ ਘੱਟਦੇ ਹੀ ਇਨ੍ਹਾਂ 10 ਦੇਸ਼ਾਂ ਨੇ ਖੋਲ੍ਹੇ ਭਾਰਤੀਆਂ ਲਈ ਦਰਵਾਜ਼ੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News