ਮਾਸੀ ਦੀ ਕੁੜੀ ਨਾਲ ਵਿਆਹ ਦੀ ਜ਼ਿੱਦ : ਮੋਬਾਈਲ ਟਾਵਰ ''ਤੇ ਚੜ੍ਹਿਆ ਨੌਜਵਾਨ
Tuesday, Mar 31, 2026 - 02:41 PM (IST)
ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ 'ਚ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਥਾਣਾ ਤਿਲਹਰ ਖੇਤਰ 'ਚ ਮਾਸੀ ਦੀ ਕੁੜੀ ਨਾਲ ਵਿਆਹ ਕਰਨ ਦੀ ਜਿੱਦ 'ਚ ਮੋਬਾਈਲ ਦੇ ਉੱਚ ਟਾਵਰ 'ਤੇ ਚੜ੍ਹ ਕੇ ਖੁਦਕੁਸ਼ੀ ਦੀ ਧਮਕੀ ਦੇਣ ਵਾਲੇ ਨੌਜਵਾਨ ਨੇ ਘੰਟਿਆਂ ਤੱਕ ਹੰਗਾਮਾ ਕੀਤਾ। ਪੁਲਸ ਨੇ ਬਹੁਤ ਮੁਸ਼ਕਲ ਨਾਲ ਨੌਜਵਾਨ ਨੂੰ ਸਮਝਾ ਕੇ ਹੇਠਾਂ ਉਤਾਰਿਆ। ਪੁਲਸ ਖੇਤਰ ਅਧਿਕਾਰੀ ਤਿਲਹਰ (ਸੀਓ) ਜੋਤੀ ਯਾਦਵ ਨੇ ਮੰਗਲਵਾਰ ਨੂੰ ਦੱਸਿਆ ਕਿ ਥਾਣਾ ਤਿਲਹਰ ਖੇਤਰ ਦੇ ਪਿੰਡ ਕਛਿਆਨੀ ਖੇੜਾ ਵਾਸੀ ਰਾਜੂ ਪਾਲ (23) ਆਪਣੀ ਮਾਸੀ ਦੀ ਕੁੜੀ ਨਾਲ ਪਿਛਲੇ 8 ਸਾਲਾਂ ਤੋਂ ਇਕ ਪਾਸੜ ਪਿਆਰ ਕਰਦਾ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ।
ਕੁੜੀ ਦੇ ਪਰਿਵਾਰ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਨਾਰਾਜ਼ ਹੋ ਕੇ ਰਾਜੂ ਪਿੰਡ 'ਚ ਲੱਗੇ ਮੋਬਾਈਲ ਟਾਵਰ 'ਤੇ ਚੜ੍ਹ ਗਿਆ ਅਤੇ ਛਾਲ ਮਾਰਨ ਦੀ ਧਮਕੀ ਦੇਣ ਲੱਗਾ। ਦੇਖਦੇ ਹੀ ਦੇਖਦੇ ਮੌਕੇ 'ਤੇ ਭੀੜ ਲੱਗ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਕਾਫ਼ੀ ਦੇਰ ਤੱਕ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹੀ। ਆਖ਼ਰਕਾਰ ਪੁਲਸ ਦੀ ਸਮਝਦਾਰੀ ਨਾਲ ਨੌਜਵਾਨ ਨੂੰ ਰੈਸਕਿਊ ਕਰ ਕੇ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਨੌਜਵਾਨ ਨੂੰ ਟਾਵਰ ਤੋਂ ਉਤਰਨ ਤੋਂ ਬਾਅਦ ਤਿਲਹਰ ਪੁਲਸ ਨੇ ਹਿਰਾਸਤ 'ਚ ਲੈ ਕੇ ਨਿਗਰਾਨੀ 'ਚ ਰੱਖਿਆ ਹੈ। ਨਾਲ ਹੀ ਉਸ ਦੀ ਕਾਊਂਸਲਿੰਗ ਕਰਵਾਈ ਜਾ ਰਹੀ ਹੈ ਤਾਂ ਕਿ ਉਹ ਮਾਨਸਿਕ ਰੂਪ ਨਾਲ ਆਮ ਹੋ ਸਕੇ ਅਤੇ ਭਵਿੱਖ 'ਚ ਇਸ ਤਰ੍ਹਾਂ ਦਾ ਕਦਮ ਨਾ ਚੁੱਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
