9 ਅਗਸਤ,1971 : ਭਾਰਤ-ਰੂਸ ਸਬੰਧਾਂ ਵਿਚ ਮੀਲ ਦੇ ਪੱਥਰ ਦਾ ਦਿਨ
Saturday, Aug 08, 2020 - 09:21 PM (IST)
ਨਵੀਂ ਦਿੱਲੀ- ਭਾਰਤ-ਰੂਸ ਦੇ ਸਬੰਧਾਂ ਦੇ ਇਤਿਹਾਸ ਵਿਚ 1971 ਵਿਚ ਇਹ ਦਿਨ ਅਜਿਹਾ ਸੀ, ਜਿਸ ਨੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਰੂਪ ਨੂੰ ਦਹਾਕਿਆਂ ਤਕ ਨਿਰਧਾਰਤ ਕੀਤਾ ਅਤੇ ਤਤਕਾਲੀਨ ਵਿਸ਼ਵ ਦੇ ਸਮੀਰਕਰਣ ਵਿਚ ਵੱਡੇ ਬਦਲਾਅ ਕਰ ਕੇ ਦੱਖਣੀ ਏਸ਼ੀਆ ਦੇ ਦੇਸ਼ਾਂ ਦੀ ਵਿਦੇਸ਼ ਨੀਤੀ ਨੂੰ ਪ੍ਰਭਾਵਿਤ ਕੀਤਾ।
ਇਹ ਉਹ ਸਮਾਂ ਸੀ, ਜਦ ਭਾਰਤ ਦੇ ਖਿਲਾਫ ਅਮਰੀਕਾ, ਪਾਕਿਸਤਾਨ ਅਤੇ ਚੀਨ ਦਾ ਗਠਜੋੜ ਮਜ਼ਬੂਤ ਹੁੰਦਾ ਜਾ ਰਿਹਾ ਸੀ ਤੇ ਤਿੰਨ ਦਿਸ਼ਾਵਾਂ ਤੋਂ ਘਿਰੇ ਭਾਰਤ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਮਹਿਸੂਸ ਹੋਣ ਲੱਗਾ ਸੀ। ਅਜਿਹੇ ਵਿਚ ਸੋਵੀਅਤ ਵਿਦੇਸ਼ ਮੰਤਰੀ ਅੰਦਰੇਈ ਗ੍ਰੋਮਿਕਾ ਭਾਰਤ ਆਏ ਅਤੇ 9 ਅਗਸਤ, 1971 ਨੂੰ ਅੱਜ ਹੀ ਦੇ ਦਿਨ ਉਨ੍ਹਾਂ ਨੇ ਭਾਰਤ ਦੇ ਤਤਕਾਲ ਵਿਦੇਸ਼ ਮੰਤਰੀ ਸਰਦਾਰ ਸਵਰਣ ਸਿੰਘ ਨਾਲ ਸੋਵੀਅਤ-ਭਾਰਤ ਸ਼ਾਂਤੀ, ਦੋਸਤੀ ਤੇ ਸਹਿਯੋਗ ਸੰਧੀ 'ਤੇ ਦਸਤਖਤ ਕੀਤੇ। ਇਹ ਸੰਧੀ ਦੋਹਾਂ ਦੇਸ਼ਾਂ ਦੇ ਦੋਸਤਾਨਾ ਸਬੰਧਾਂ ਵਿਚ ਇਕ ਮੀਲ ਦਾ ਪੱਥਰ ਰਹੀ।