ਸ੍ਰੀਨਗਰ ''ਚ ਬੈਂਕ ਲੁੱਟਣ ਦੀ ਕੋਸ਼ਿਸ਼ ਹੋਈ ਅਸਫਲ, ਸੁਰੱਖਿਆ ਗਾਰਡ ਨੇ ਦਿਖਾਈ ਸਮਝਦਾਰੀ
Sunday, Jun 11, 2017 - 11:34 AM (IST)

ਬਡਗਾਮ — ਪਾਕਿਸਤਾਨ ਵਲੋਂ ਵੱਖਵਾਦੀਆਂ ਨੂੰ ਫੰਡਿੰਗ ਬੰਦ ਹੋਣ ਤੋਂ ਬਾਅਦ ਘਾਟੀ 'ਚ ਲੁੱਟ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਬੜਗਾਮ ਜ਼ਿਲੇ ਦੇ ਚੰਦੂਰਾ ਬੈਂਕ 'ਚ ਲੂਟੇਰਿਆਂ ਨੇ ਇਕ ਵਾਰ ਡਕੈਤੀ ਦੀ ਕੋਸ਼ਿਸ਼ ਕੀਤੀ ਪਰ ਬੈਂਕ 'ਚ ਮੌਜੂਦ ਗਾਰਡ ਨੇ ਸਮਝਦਾਰੀ ਦਿਖਾਂਦੇ ਹੋਏ ਬੈਂਕ ਨੂੰ ਲੁੱਟਣ ਤੋਂ ਬਚਾ ਲਿਆ। ਬੈਂਕ ਲੁੱਟਣ ਆਏ ਲੁਟੇਰਿਆਂ ਨੇ ਬੈਂਕ ਦੀ ਖਿੜਕੀ ਤੋੜ ਹੀ ਸੀ ਕਿ ਬੈਂਕ ਦੇ ਗਾਰਡ ਨੇ ਅਲਾਰਮ ਵਜਾ ਦਿੱਤਾ। ਅਲਾਰਮ ਦੀ ਆਵਾਜ਼ ਸੁਣਦੇ ਹੀ ਇਲਾਕੇ ਦੇ ਲੋਕ ਬੈਂਕ ਵੱਲ ਦੌੜੇ । ਫੜੇ ਜਾਣ ਦੇ ਡਰ ਤੋਂ ਲੁਟੇਰੇ ਭੱਜ ਗਏ। ਗਾਰਡ ਦੀ ਸਮਝਦਾਰੀ ਨਾਲ ਬੈਂਕ ਲੁੱਟਣ ਤੋਂ ਬਚ ਗਿਆ।