ਚੰਦਰਯਾਨ-3 ਦੇ ਲੈਂਡਰ ਅਤੇ ਰੋਵਰ ਨੂੰ ਐਕਟਿਵ ਕਰਨ ਦੀਆਂ ਕੋਸ਼ਿਸ਼ਾਂ, ਅਜੇ ਤੱਕ ਕੋਈ ਸਿਗਨਲ ਨਹੀਂ

Saturday, Sep 23, 2023 - 01:39 PM (IST)

ਚੰਦਰਯਾਨ-3 ਦੇ ਲੈਂਡਰ ਅਤੇ ਰੋਵਰ ਨੂੰ ਐਕਟਿਵ ਕਰਨ ਦੀਆਂ ਕੋਸ਼ਿਸ਼ਾਂ, ਅਜੇ ਤੱਕ ਕੋਈ ਸਿਗਨਲ ਨਹੀਂ

ਬੈਂਗਲੁਰੂ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਚੰਦਰ ਮਿਸ਼ਨ ਚੰਦਰਯਾਨ-3 ਦੇ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਤਾਂ ਕਿ ਉਸ ਦੇ ਐਕਟਿਵ ਹੋਣ ਦੀ ਸਥਿਤੀ ਦਾ ਪਤਾ ਲਾਇਆ ਜਾ ਸਕੇ ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਸਿਗਨਲ ਨਹੀਂ ਮਿਲਿਆ ਹੈ। ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ’ਤੇ ਕਿਹਾ ਕਿ ਲੈਂਡਰ ਅਤੇ ਰੋਵਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ।

ਇਹ ਵੀ ਪੜ੍ਹੋ : ਇਸ ਵਾਰ ਨਹੀਂ ਚੱਲਣਗੇ ਪਟਾਕੇ, ਦੀਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ

ਚੰਦਰਮਾ ’ਤੇ ਸੂਰਜ ਚੜ੍ਹਣ ਦੇ ਨਾਲ ਹੀ ਇਸਰੋ ਨੇ ਲੈਂਡਰ ਅਤੇ ਰੋਵਰ ਨਾਲ ਸੰਚਾਰ ਮੁੜ ਸਥਾਪਿਤ ਕਰ ਕੇ ਉਨ੍ਹਾਂ ਨੂੰ ਮੁੜ ਐਕਟਿਵ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਉਹ ਵਿਗਿਆਨਕ ਪ੍ਰਯੋਗ ਜਾਰੀ ਰੱਖ ਸਕਣ। ਧਰਤੀ ਦਾ ਇਕੋ-ਇਕ ਕੁਦਰਤੀ ਉਪਗ੍ਰਹਿ ਚੰਦਰਮਾ 'ਤੇ ਰਾਤ ਪੈਣ ਤੋਂ ਪਹਿਲਾਂ ਲੈਂਡਰ ਅਤੇ ਰੋਵਰ ਦੋਵਾਂ ਨੂੰ ਇਸ ਮਹੀਨੇ ਦੇ ਸ਼ੁਰੂ ’ਚ ਕ੍ਰਮਵਾਰ 4 ਅਤੇ 2 ਸਤੰਬਰ ਨੂੰ ਸਲੀਪ ਮੋਡ ’ਚ ਰੱਖ ਦਿੱਤਾ ਗਿਆ ਸੀ, ਹਾਲਾਂਕਿ ਉਨ੍ਹਾਂ ਦੇ ਰਿਸੀਵਰ ਚਾਲੂ ਰੱਖੇ ਗਏ ਸਨ। ਇਸਰੋ ਦੇ ਸਪੇਸ ਐਪਲੀਕੇਸ਼ਨ ਸੈਂਟਰ ਦੇ ਡਾਇਰੈਕਟਰ ਨੀਲੇਸ਼ ਦੇਸਾਈ ਨੇ ਕਿਹਾ,‘‘ਅਸੀਂ ਲੈਂਡਰ ਅਤੇ ਰੋਵਰ ਦੋਵਾਂ ਨੂੰ ‘ਸਲੀਪ ਮੋਡ’ ’ਤੇ ਰੱਖ ਦਿੱਤਾ ਸੀ, ਕਿਉਂਕਿ ਤਾਪਮਾਨ ਮਾਈਨਸ 120-200 ਡਿਗਰੀ ਸੈਲਸੀਅਸ ਤੱਕ ਹੇਠਾਂ ਚਲਾ ਜਾਂਦਾ ਹੈ।’’ 20 ਸਤੰਬਰ ਤੋਂ ਚੰਦਰਮਾ ’ਤੇ ਸੂਰਜ ਚੜ੍ਹਿਆ ਹੋਇਆ ਹੈ ਅਤੇ ਸਾਨੂੰ ਉਮੀਦ ਹੈ ਕਿ 22 ਸਤੰਬਰ ਤੱਕ ਸੋਲਰ ਪੈਨਲ ਅਤੇ ਹੋਰ ਯੰਤਰ ਪੂਰੀ ਤਰ੍ਹਾਂ ਚਾਰਜ ਹੋ ਜਾਣਗੇ, ਇਸ ਲਈ ਅਸੀਂ ਲੈਂਡਰ ਅਤੇ ਰੋਵਰ ਦੋਵਾਂ ਨੂੰ ਐਕਟਿਵ ਕਰਨ ਦੀ ਕੋਸ਼ਿਸ਼ ਕਰਾਂਗੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News