ਈਸਾਈ ਭਾਈਚਾਰੇ ''ਤੇ ਹਮਲਾ ਕਰਨ ਵਾਲੇ 5 ਲੋਕਾਂ ਦੀ ਪੁਲਸ ਨੇ ਕੀਤੀ ਪਛਾਣ
Thursday, Dec 27, 2018 - 04:22 PM (IST)

ਮੁੰਬਈ— ਪੱਛਮੀ ਮਹਾਰਾਸ਼ਟਰ 'ਚ ਪੁਲਸ ਨੇ ਇਕ ਕੱਟੜਵਾਦੀ ਸਮੂਹ ਦੇ ਉਨ੍ਹਾਂ ਪੰਜ ਲੋਕਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੇ ਕੋਲਹਾਪੁਰ ਜ਼ਿਲੇ 'ਚ ਈਸਾਈ ਭਾਈਚਾਰੇ ਦੇ ਲੋਕਾਂ 'ਤੇ ਹਮਲਾ ਕੀਤਾ ਸੀ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕੱਟੜਵਾਦੀ ਸਮੂਹ ਦੇ ਇਹ ਮੈਂਬਰ ਬੇਲਗਾਮ ਸ਼ਹਿਰ ਅਤੇ ਕਰਨਾਟਕ ਦੇ ਗ੍ਰਾਮੀਣ ਇਲਾਕੇ ਦੇ ਰਹਿਣ ਵਾਲੇ ਹਨ। ਕੋਲਹਾਪੁਰ ਦੇ ਪੁਲਸ ਅਧਿਕਾਰੀ ਅਭਿਨਵ ਦੇਸ਼ਮੁਖ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਅਸੀਂ ਸੀਟੀਟੀਵੀ ਫੁਟੇਜ ਦੀ ਮਦਦ ਨਾਲ ਕੱਟੜਪੰਥੀ ਸਮੂਹ ਦੇ ਘੱਟ ਤੋਂ ਘੱਟ ਪੰਜ ਲੋਕਾਂ ਦੀ ਪਛਾਣ ਕੀਤੀ ਹੈ। ਅਸੀਂ ਉਨ੍ਹਾਂ ਦੇ ਨਾਂ ਅਤੇ ਪਤੇ ਦੀ ਜਾਣਕਾਰੀ ਹਾਸਲ ਕਰ ਲਈ ਹੈ ਅਤੇ ਹੁਣ ਉਨ੍ਹਾਂ ਦੀ ਤਲਾਸ਼ 'ਚ ਹਾਂ। ਦੇਸ਼ਮੁਖ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਅਪਰਾਧ ਸ਼ਾਖਾ ਦੀ ਇਕ ਟੀਮ ਸਮੇਤ ਪੁਲਸ ਨੇ ਇਸ ਸਬੰਧ 'ਚ ਕਈ ਟੀਮਾਂ ਗਠਿਤ ਕੀਤੀਆਂ ਹਨ ਅਤੇ ਇਸ ਮਾਮਲੇ 'ਚ ਕਰਨਾਟਕ ਪੁਲਸ ਦੀ ਵੀ ਮਦਦ ਮੰਗੀ ਗਈ ਹੈ। ਕੋਲਹਾਪੁਰ ਜ਼ਿਲੇ ਦੇ ਇਕ ਛੋਟੇ ਜਿਹੇ ਪਿੰਡ ਕੋਵਾੜ 'ਚ 23 ਦਸੰਬਰ ਨੂੰ ਨਿਊ ਲਾਈਫ ਚਰਚ 'ਚ ਐਤਵਾਰ ਦੀ ਪ੍ਰਰਾਥਰਨਾ ਦੌਰਾਨ ਈਸਾਈ ਲੋਕਾਂ 'ਤੇ ਹਮਲਾ ਹੋਇਆ ਸੀ। ਚਰਚ 'ਚ ਕਰੀਬ 40 ਲੋਕਾਂ ਦਾ ਇਕ ਸਮੂਹ ਪ੍ਰਾਰਥਰਨਾ ਕਰ ਰਿਹਾ ਸੀ ਉਸੇ ਦੌਰਾਨ ਕਰੀਬ 15-20 ਨਕਾਬਪੋਸ਼ਾਂ ਨੇ ਚਰਚ 'ਚ ਦਾਖਲ ਹੋ ਕੇ ਪ੍ਰਾਥਰਨਾ ਕਰ ਰਹੇ ਲੋਕਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਹਮਲਾਵਰਾਂ ਦੇ ਹੱਥ 'ਚ ਤਲਵਾਰ, ਲੋਹੇ ਦੀ ਰਾਟ ਅਤੇ ਕੱਚ ਦੀਆਂ ਬੋਤਲਾਂ ਸਨ। ਹਮਲਾਵਰਾਂ ਨੇ ਪ੍ਰਾਰਥਰਨਾ ਕਰ ਰਹੇ ਲੋਕਾਂ 'ਤੇ ਪੱਥਰਬਾਜੀ ਵੀ ਕੀਤੀ। ਹਾਲਾਂਕਿ ਪ੍ਰਾਰਥਰਨਾ ਕਰ ਰਹੀਆਂ ਕੁਝ ਔਰਤਾਂ ਨੇ ਹਮਲਾਵਰਾਂ ਦੇ ਚਿਹਰੇ 'ਤੇ ਮਿਰਚੀ ਪਾਊਡਰ ਛਿੜਕ ਕੇ ਉਨ੍ਹਾਂ ਨੂੰ ਭੱਜਣ ਨੂੰ ਮਜ਼ਬੂਰ ਕਰ ਦਿੱਤਾ। ਈਸਾਈ ਭਾਈਚਾਰੇ ਦੇ ਇਕ ਪ੍ਰਤੀਨਿਧੀ ਮੰਡਲ ਨੇ ਬੁੱਧਵਾਰ ਨੂੰ ਦੇਸ਼ਮੁਖ ਅਤੇ ਰੈਜੀਡੈਂਟ ਡਿਸ਼ਟ੍ਰਿਕਟ ਕਲੈਕਟਰ ਨਾਲ ਮੁਲਾਕਾਤ ਕੀਤੀ ਅਤੇ ਸਮੁਦਾਇ ਦੇ ਲਈ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਮੰਗ ਕੀਤੀ।