ਪੁਰਾਣੀ ਰੰਜਿਸ਼ ਕਰਕੇ ਵਿਦੇਸ਼ ਤੋਂ ਪਰਤੇ ਪਰਿਵਾਰ ''ਤੇ ਹਮਲਾ
Wednesday, Jan 03, 2018 - 06:03 PM (IST)

ਕਰਨਾਲ (ਬਿਊਰੋ)— ਕਰਨਾਲ ਦੇ ਸ਼ੱਕੀ ਨਜ਼ਦੀਕ ਥਲ ਪਿੰਡ 'ਚ ਕੁਝ ਹੀ ਦਿਨ ਪਹਿਲਾਂ ਵਿਦੇਸ਼ ਤੋਂ ਘਰ ਆਏ ਪਰਿਵਾਰ 'ਤੇ ਪਿੰਡ ਦੇ ਹੀ ਕੁਝ ਲੋਕਾਂ ਨੇ ਰੰਜਿਸ਼ 'ਚ ਗੋਲੀ ਚਲਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਕੁਝ ਦਿਨ ਪਹਿਲਾਂ ਹੀ ਇਟਲੀ ਤੋਂ ਵਾਪਸ ਆਪਣੇ ਪਿੰਡ 'ਚ ਆਏ ਸਨ। ਘਟਨਾ ਮੰਗਲਵਾਰ ਰਾਤ ਦੀ ਹੈ।
ਜਾਣਕਾਰੀ ਅਨੁਸਾਰ, ਥਲ ਪਿੰਡ ਦੇ ਨਿਵਾਸੀ ਗੁਲਾਬ ਸਿੰਘ (40) ਆਪਣੇ ਪਰਿਵਾਰ ਨਾਲ ਇਟਲੀ 'ਚ ਰਹਿੰਦੇ ਸਨ। ਉਹ ਕੁਝ ਦਿਨ ਪਹਿਲਾਂ ਹੀ ਪਿੰਡ ਵਾਪਸ ਆਏ ਸਨ। ਮੰਗਲਵਾਰ ਦੀ ਰਾਤ ਲੱਗਭਗ 11 ਵਜੇ ਪਿੰਡ ਦੇ ਹੀ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ 'ਚ ਗੋਲੀਬਾਰੀ ਕਰ ਦਿੱਤੀ। ਇਸ ਦੌਰਾਨ ਘਰ ਦੇ ਸਾਰੇ ਮੈਂਬਰ ਮੌਜ਼ੂਦ ਸਨ। ਫਾਈਰਿੰਗ 'ਚ ਗੁਲਾਬ ਸਿੰਘ ਅਤੇ ਉਨ੍ਹਾਂ ਦੇ ਬੇਟੇ ਨਿਰਮਲ (14) ਨੌਕਰ ਨੂੰ ਗੋਲੀ ਲੱਗ ਗਈ ਹੈ।
ਗੁਲਾਬ ਸਿੰਘ ਦੀ ਪਤਨੀ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀ ਚਲਾਈ ਸੀ ਪਰ ਉਸ ਨੇ ਭੱਜ ਕੇ ਆਪਣੀ ਜਾਨ ਬਚਾ ਲਈ। ਹਾਲਾਂਕਿ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਹੈ। ਫਿਲਹਾਲ ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।