ATS ਨੂੰ ਮਿਲੀ ਵੱਡੀ ਸਫ਼ਲਤਾ, ਅਲ-ਕਾਇਦਾ ਨਾਲ ਜੁੜੇ 4 ਬੰਗਲਾਦੇਸ਼ੀ ਗੁਜਰਾਤ ਤੋਂ ਗ੍ਰਿਫ਼ਤਾਰ

Tuesday, May 23, 2023 - 04:49 AM (IST)

ATS ਨੂੰ ਮਿਲੀ ਵੱਡੀ ਸਫ਼ਲਤਾ, ਅਲ-ਕਾਇਦਾ ਨਾਲ ਜੁੜੇ 4 ਬੰਗਲਾਦੇਸ਼ੀ ਗੁਜਰਾਤ ਤੋਂ ਗ੍ਰਿਫ਼ਤਾਰ

ਨੈਸ਼ਨਲ ਡੈਸਕ: ਗੁਜਰਾਤ ਐਂਟੀ ਟੈਰਰਿਜ਼ਮ ਸਕੁਐਡ (ATS) ਨੇ ਅਹਿਮਦਾਬਾਦ ਵਿਚ ਅਲ-ਕਾਇਦਾ ਦੇ ਐਕਟਿਵ ਸੈੱਲ ਦਾ ਪਰਦਾਫ਼ਾਸ਼ ਕੀਤਾ ਹੈ। ATS ਵੱਲੋਂ ਗੁਜਰਾਤ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 4 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਚਾਰੋ ਅੱਤਵਾਦੀ ਸੰਗਠਨ ਅਲ-ਕਾਇਦਾ ਨਾਲ ਜੁੜੇ ਹੋਏ ਸਨ ਤੇ ਇਲਾਕੇ ਦੇ ਲੋਕਾਂ ਨੂੰ ਉਸ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੇ ਸਨ। 

ਇਹ ਖ਼ਬਰ ਵੀ ਪੜ੍ਹੋ - RRR ਦੇ ਅਦਾਕਾਰ ਦਾ ਹੋਇਆ ਦੇਹਾਂਤ, ਹੋਰ ਵੀ ਕਈ ਫ਼ਿਲਮਾਂ 'ਚ ਨਿਭਾਅ ਚੁੱਕੇ ਹਨ ਅਹਿਮ ਕਿਰਦਾਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਜਰਾਤ ATS ਦੇ ਡੀ.ਆਈ.ਜੀ. ਦੀਪਨ ਭਦਰਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 4 ਬੰਗਲਾਦੇਸ਼ੀ ਨਾਗਰਿਕ ਇੱਥੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ ਤੇ ਉਹ ਅਲ-ਕਾਇਦਾ ਨਾਲ ਸਬੰਧ ਰੱਖਦੇ ਹਨ। ਉਹ ਲੋਕਾਂ ਨੂੰ ਅਲ-ਕਾਇਦਾ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੇ ਸਨ ਤੇ ਸੰਗਠਨ ਦੇ ਲਈ ਪੈਸੇ ਵੀ ਇਕੱਠੇ ਕਰ ਰਹੇ ਸਨ। 

ਇਹ ਖ਼ਬਰ ਵੀ ਪੜ੍ਹੋ - 2016 'ਚ ਹੋਈ ਨੋਟਬੰਦੀ ਵੇਲੇ ਹੀ 2 ਹਜ਼ਾਰ ਦੇ ਨੋਟ ਦੇ ਹੱਕ 'ਚ ਨਹੀਂ ਸਨ PM ਮੋਦੀ, ਕਹੀ ਸੀ ਇਹ ਗੱਲ

ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੁਹੰਮਦ ਸੋਜਿਬਮਿਆ, ਮੁੰਨਾ ਖ਼ਾਲਿਦ ਅੰਸਾਰੀ, ਆਜ਼ਰੁਲ ਇਸਲਾਮ ਅੰਸਾਰੀ ਤੇ ਅਬਦੁਲ ਲਤੀਫ਼ ਵਜੋਂ ਹੋਈ ਹੈ। ਇਹ ਚਾਰੋ ਮੂਲ ਰੂਪ ਨਾਲ ਬੰਗਲਾਦੇਸ਼ੀ ਨਾਗਰਿਕ ਸਨ। ਉਨ੍ਹਾਂ ਕੋਲੋਂ ਨਕਲੀ ਕਾਗਜ਼ਾਤ ਵੀ ਜ਼ਬਤ ਕੀਤੇ ਗਏ ਹਨ। ਚਾਰੋ ਮੁਲਜ਼ਮਾਂ ਤੋਂ ਇਤਰਾਜ਼ਯੋਗ ਸਾਹਿਤ ਵੀ ਬਰਾਮਦ ਹੋਇਆ ਹੈ। ਇਨ੍ਹਾਂ ਖ਼ਿਲਾਫ਼ ਯੂ.ਏ.ਪੀ.ਏ., ਧਾਰਾ 38, 39 ਅਤੇ 40 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News