'Oxford' 'ਚ ਪੜ੍ਹੀ ਕੁੜੀ ਨੇ ਸੰਭਾਲੀ ਸਿੱਖਿਆ ਮੰਤਰੀ ਦੀ ਕਮਾਨ, ਦਿੱਲੀ ਦੀ ਸਿਆਸੀ ਸ਼ਤਰੰਜ 'ਚ ਮਜ਼ਬੂਤ ਥੰਮ੍ਹ ਹੈ ਆਤਿਸ਼ੀ

Sunday, Mar 12, 2023 - 01:18 PM (IST)

'Oxford' 'ਚ ਪੜ੍ਹੀ ਕੁੜੀ ਨੇ ਸੰਭਾਲੀ ਸਿੱਖਿਆ ਮੰਤਰੀ ਦੀ ਕਮਾਨ, ਦਿੱਲੀ ਦੀ ਸਿਆਸੀ ਸ਼ਤਰੰਜ 'ਚ ਮਜ਼ਬੂਤ ਥੰਮ੍ਹ ਹੈ ਆਤਿਸ਼ੀ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੇ ਪਿਛਲੇ ਲਗਭਗ ਇਕ ਦਹਾਕੇ ਤੋਂ ਤਮਾਮ ਸਿਆਸੀ ਉਥਲ-ਪੁਥਲ ਦੇ ਬਾਵਜੂਦ ਦਿੱਲੀ ਦੀ ਸੱਤਾ ਦੇ ਗਲਿਆਰਿਆਂ 'ਚ ਆਪਣੀ ਪਕੜ ਬਣਾਈ ਹੋਈ ਹੈ। ਪਾਰਟੀ 'ਚ ਕੁਝ ਅਜਿਹੇ ਨਾਂ ਹਨ, ਜੋ ਸ਼ੁਰੂ ਤੋਂ ਹੀ ਇਸ ਨਾਲ ਜੁੜੇ ਹੋਏ ਹਨ ਅਤੇ ਇਸ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਕਿਸੇ ਵੀ ਮੌਕੇ 'ਤੇ ਕਿਸੇ ਵੀ ਤਰ੍ਹਾਂ ਦੀ ਵੱਡੀ ਜ਼ਿੰਮੇਵਾਰੀ ਲਈ ਇਨ੍ਹਾਂ ਲੋਕਾਂ 'ਤੇ ਭਰੋਸਾ ਕੀਤਾ ਜਾ ਸਕਦਾ ਹੈ। ਆਤਿਸ਼ੀ ਆਮ ਆਦਮੀ ਪਾਰਟੀ ਦਾ ਇਕ ਅਜਿਹਾ ਚਿਹਰਾ ਹੈ। ਸਾਲ 2019 ਦੀਆਂ ਲੋਕਾ ਸਭਾ ਚੋਣਾਂ 'ਚ 'ਆਪ' ਨੇ ਸਭ ਤੋਂ ਪਹਿਲਾਂ ਜਿਨ੍ਹਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ, ਉਨ੍ਹਾਂ ਵਿਚੋਂ ਪੂਰਬੀ ਦਿੱਲੀ ਤੋਂ ਮੈਦਾਨ 'ਚ ਉਤਾਰੀ ਗਈ ਆਤਿਸ਼ੀ ਵੀ ਸ਼ਾਮਲ ਹੈ। ਹੁਣ ਉਨ੍ਹਾਂ ਨੂੰ ਦਿੱਲੀ ਦਾ ਨਵਾਂ ਸਿੱਖਿਆ ਮੰਤਰੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ-  ਉਡੀਕ ਖ਼ਤਮ, ਦਿੱਲੀ ਦੇ ਵਿਧਾਇਕਾਂ ਨੂੰ ਹੁਣ ਹਰ ਮਹੀਨੇ ਮਿਲੇਗੀ 90,000 ਰੁਪਏ ਤਨਖ਼ਾਹ

PunjabKesari

ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੋੜੇ ਦੇ ਘਰ ਆਤਿਸ਼ੀ ਨੇ ਲਿਆ ਜਨਮ

ਸਿੱਖਿਆ ਵਿਭਾਗ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.), ਇਸਤਰੀ ਤੇ ਬਾਲ ਵਿਕਾਸ, ਊਰਜਾ, ਕਲਾ-ਸੱਭਿਆਚਾਰ ਅਤੇ ਭਾਸ਼ਾ ਤੇ ਸੈਰ ਸਪਾਟਾ ਵਿਭਾਗ ਵੀ ਉਨ੍ਹਾਂ ਦੇ ਜ਼ਿੰਮੇ ਹੋਣਗੇ। ਆਤਿਸ਼ੀ ਦਾ ਜਨਮ 8 ਜੂਨ 1981 ਨੂੰ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੋੜੇ ਵਿਜੇ ਸਿੰਘ ਅਤੇ ਤ੍ਰਿਪਤਾ ਸਿੰਘ ਦੇ ਘਰ ਹੋਇਆ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਨਾਂ ਅਤਿਸ਼ੀ ਮਾਰਲੇਨਾ ਰੱਖਿਆ ਹੈ। ਉਨ੍ਹਾਂ ਨੇ ‘ਮਾਰਕਸ’ ਅਤੇ ‘ਲੈਨਿਨ’ ਤੋਂ ਲਏ ਕੁਝ ਅੱਖਰਾਂ ਨੂੰ ਮਿਲਾ ਕੇ ਆਪਣੇ ਲਈ ਇਹ ਨਾਂ ਚੁਣਿਆ ਸੀ। ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਪ੍ਰਚਾਰ ਦੌਰਾਨ ਆਤਿਸ਼ੀ ਨੇ ਆਪਣੇ ਨਾਂ ਤੋਂ ਮਾਰਲੇਨਾ ਸ਼ਬਦ ਨੂੰ ਹਟਾ ਦਿੱਤਾ, ਕਿਉਂਕਿ ਇਸ ਤੋਂ ਉਸ ਦੇ ਈਸਾਈ ਹੋਣ ਦਾ ਭੁਲੇਖਾ ਪੈਂਦਾ ਸੀ। ਫ਼ਿਲਹਾਲ ਇਕ ਪੰਜਾਬੀ ਰਾਜਪੂਤ ਪਰਿਵਾਰ ਵਿਚ ਪੈਦਾ ਹੋਈ ਆਤਿਸ਼ੀ ਹੁਣ ਸੋਸ਼ਲ ਮੀਡੀਆ 'ਤੇ ਆਪਣਾ ਨਾਮ 'ਆਤਿਸ਼ੀਆਪ' ਲਿਖਦੀ ਹੈ। ਉਸ ਦਾ ਮੰਨਣਾ ਹੈ ਕਿ ਉਸ ਦੇ ਨਾਂ 'ਤੇ ਧਿਆਨ ਦੇਣ ਦੀ ਬਜਾਏ ਲੋਕ ਉਸ ਦੇ ਕੰਮ ਤੋਂ ਉਸ ਨੂੰ ਪਰਖਣ ਤਾਂ ਜ਼ਿਆਦਾ ਬਿਹਤਰ ਹੋਵੇਗਾ।

ਇਹ ਵੀ ਪੜ੍ਹੋ- ਹਿਮਾਚਲ 'ਚ ਐਂਟਰੀ ਹੋਵੇਗੀ ਮਹਿੰਗੀ, ਘੁੰਮਣ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ

PunjabKesari

ਆਕਸਫੋਰਡ ਯੂਨੀਵਰਸਿਟੀ ਤੋਂ ਵੀ ਪੜ੍ਹੀ ਹੈ ਆਤਿਸ਼ੀ

ਆਤਿਸ਼ੀ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਸ ਨੇ ਆਪਣੀ ਸਕੂਲੀ ਪੜ੍ਹਾਈ ਸਪਰਿੰਗਡੇਲਸ ਸਕੂਲ, ਪੂਸਾ ਰੋਡ, ਨਵੀਂ ਦਿੱਲੀ ਤੋਂ ਕੀਤੀ। ਸਾਲ 2001 'ਚ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨ ਕਾਲਜ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਫਿਰ ਆਕਸਫੋਰਡ ਯੂਨੀਵਰਸਿਟੀ ਤੋਂ ਅਗਲੀ ਪੜ੍ਹਾਈ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤ ਪਰਤਣ ਮਗਰੋਂ ਆਤਿਸ਼ੀ ਨੇ ਆਂਧਰਾ ਪ੍ਰਦੇਸ਼ ਦੇ ਰਿਸ਼ੀ ਵੈਲੀ ਸਕੂਲ 'ਚ ਕੁਝ ਸਮੇਂ ਲਈ ਕੰਮ ਕੀਤਾ ਅਤੇ ਇਕ ਗੈਰ-ਸਰਕਾਰੀ NGO 'ਸੰਭਾਵਨਾ ਇੰਸਟੀਚਿਊਟ ਆਫ਼ ਪਬਲਿਕ ਪਾਲਿਸੀ' ਨਾਲ ਵੀ ਜੁੜੀ ਰਹੀ। ਆਤਿਸ਼ੀ 'ਆਪ' ਦੇ ਗਠਨ ਤੋਂ ਬਾਅਦ ਹੀ ਉਸ ਨਾਲ ਜੁੜੀ ਹੋਈ ਹੈ। ਜਨਵਰੀ 2013 ਵਿਚ ਉਨ੍ਹਾਂ ਨੂੰ ਪਾਰਟੀ ਲਈ ਨੀਤੀ ਬਣਾਉਣ ਦੇ ਕੰਮ ਵਿਚ ਸ਼ਾਮਲ ਕੀਤਾ ਗਿਆ ਸੀ। ਕਾਲਕਾਜੀ ਤੋਂ 'ਆਪ' ਦੇ ਵਿਧਾਇਕ ਆਤਿਸ਼ੀ ਨੇ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਹੋਣ ਤੋਂ ਇਲਾਵਾ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਨ੍ਹਾਂ ਜੁਲਾਈ 2015 ਤੋਂ ਅਪ੍ਰੈਲ 2018 ਤੱਕ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਸਲਾਹਕਾਰ ਵਜੋਂ ਕੰਮ ਕੀਤਾ।

ਇਹ ਵੀ ਪੜ੍ਹੋ- 118 ਕਿ.ਮੀ. ਲੰਬਾ ਹਾਈਵੇਅ ਤੇ 75 ਮਿੰਟ ਦਾ ਸਫ਼ਰ, ਬੈਂਗਲੁਰੂ-ਮੈਸੂਰ ਐਕਸਪ੍ਰੈੱਸਵੇਅ ਦਾ PM ਮੋਦੀ ਨੇ ਕੀਤਾ ਉਦਘਾਟਨ

PunjabKesari

ਦਿੱਲੀ ਦੀ ਸਿਆਸੀ ਸ਼ਤਰੰਜ 'ਚ ਮਜ਼ਬੂਤ ਥੰਮ੍ਹ ਹੈ ਆਤਿਸ਼ੀ

ਆਤਿਸ਼ੀ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਪੂਰਬੀ ਦਿੱਲੀ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਸੀ। ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੌਤਮ ਗੰਭੀਰ ਤੋਂ 4.77 ਲੱਖ ਵੋਟਾਂ ਨਾਲ ਹਾਰ ਗਈ। ਸਾਲ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਪਾਰਟੀ ਦੀ ਟਿਕਟ 'ਤੇ ਕਾਲਕਾਜੀ ਹਲਕੇ ਤੋਂ ਚੋਣ ਜਿੱਤੀ, ਭਾਜਪਾ ਉਮੀਦਵਾਰ ਨੂੰ 11,000 ਤੋਂ ਵੱਧ ਵੋਟਾਂ ਨਾਲ ਹਰਾਇਆ। ਪਾਰਟੀ ਵਿਚ ਆਤਿਸ਼ੀ ਦੇ ਵਧਦੇ ਸਿਆਸੀ ਕੱਦ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2020 ਦੀਆਂ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਗੋਆ ਇਕਾਈ ਦਾ ਇੰਚਾਰਜ ਬਣਾਇਆ ਗਿਆ ਸੀ ਅਤੇ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਸ ਨੂੰ ਆਪਣੇ ਸਭ ਤੋਂ ਭਰੋਸੇਮੰਦ 'ਯੋਧਾ' ਦੀ ਜਗ੍ਹਾ ਦਿੱਤੀ ਹੈ। ਉਹ ਦਿੱਲੀ ਦੇ ਸਿਆਸੀ ਸ਼ਤਰੰਜ ਦੇ ਸਭ ਤੋਂ ਮਜ਼ਬੂਤ ​​ਥੰਮ੍ਹ ਵਿਚੋਂ ਇਕ ਹੈ।

 


author

Tanu

Content Editor

Related News