CM ਅਹੁਦੇ ਹੀ ਸਹੁੰ ਚੁੱਕਣ ਮਗਰੋਂ ਆਤਿਸ਼ੀ ਕੇਜਰੀਵਾਲ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ

Saturday, Sep 21, 2024 - 06:29 PM (IST)

ਨਵੀਂ ਦਿੱਲੀ- ਦਿੱਲੀ ਦੀ ਕਮਾਨ ਹੁਣ ਆਤਿਸ਼ੀ ਦੇ ਹੱਥ 'ਚ ਆ ਗਈ ਹੈ। ਆਤਿਸ਼ੀ ਨੇ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਰਾਸ਼ਟਰੀ ਰਾਜਧਾਨੀ 'ਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀਆਂ ਤਿੰਨੋਂ ਮਹਿਲਾ ਮੁੱਖ ਮੰਤਰੀਆਂ 'ਚੋਂ ਸਭ ਤੋਂ ਘੱਟ ਉਮਰ ਦੀ ਮਹਿਲਾ ਮੁੱਖ ਮੰਤਰੀ ਬਣੇ ਹਨ। ਆਤਿਸ਼ੀ ਨੂੰ ਉਪਰਾਜਪਾਲ ਵੀ.ਕੇ. ਸਕਸੈਨਾ ਨੇ ਦਿੱਲੀ ਦੇ 8ਵੇਂ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁਕਾਈ। 

PunjabKesari

ਆਤਿਸ਼ੀ ਨੀਲੇ ਰੰਗ ਦੀ ਸਾੜ੍ਹੀ ਪਾ ਕੇ ਰਾਜਨੀਵਾਸ ਕੋਲ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਪਹੁੰਚੀ ਸੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਨਾਲ ਰਾਜ ਭਵਨ ਪਹੁੰਚੇ। ਕੇਜਰੀਵਾਲ ਵੀ ਅਕਸਰ ਨੀਲੀ ਕਮੀਜ਼ ਵਿੱਚ ਨਜ਼ਰ ਆਉਂਦੇ ਹਨ। ਸਹੁੰ ਚੁੱਕਣ ਤੋਂ ਬਾਅਦ ਆਤਿਸ਼ੀ ਨੇ ਕੇਜਰੀਵਾਲ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ। ਇਸ ਪ੍ਰੋਗਰਾਮ ਤੋਂ ਪਹਿਲਾਂ ਆਤਿਸ਼ੀ ਕੇਜਰੀਵਾਲ ਨੂੰ ਮਿਲਣ ਲਈ ਮੁੱਖ ਮੰਤਰੀ ਨਿਵਾਸ 'ਤੇ ਗਈ ਸੀ।

PunjabKesari

ਆਤਿਸ਼ੀ ਦੀ ਨਵੀਂ ਮੰਤਰੀ ਮੰਡਲ ਵਿੱਚ ਸਭ ਤੋਂ ਪਹਿਲਾਂ ਸੌਰਭ ਭਾਰਦਵਾਜ ਨੇ ਸਹੁੰ ਚੁੱਕੀ, ਉਸ ਤੋਂ ਬਾਅਦ ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਦਿੱਲੀ ਕੈਬਨਿਟ ਵਿੱਚ ਨਵੇਂ ਮੈਂਬਰ ਮੁਕੇਸ਼ ਅਹਲਾਵਤ ਨੇ ਸਹੁੰ ਚੁੱਕੀ। ਹਾਲਾਂਕਿ, ਆਤਿਸ਼ੀ ਦਾ ਕਾਰਜਕਾਲ ਛੋਟਾ ਹੋਵੇਗਾ ਕਿਉਂਕਿ ਫਰਵਰੀ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਕਥਿਤ ਸ਼ਰਾਬ ਘੁਟਾਲੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਦੇ 2 ਦਿਨ ਬਾਅਦ 15 ਸਤੰਬਰ ਨੂੰ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਪਹੁੰਚੇ ਸਨ। ਫਿਰ ਕੇਜਰੀਵਾਲ ਨੇ ਦੋ ਦਿਨਾਂ ਬਾਅਦ ਅਸਤੀਫੇ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਸੀ ਕਿ ਮੈਂ ਉਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ 'ਤੇ ਨਹੀਂ ਬੈਠਾਂਗਾ ਜਦੋਂ ਤੱਕ ਜਨਤਾ ਇਹ ਫੈਸਲਾ ਨਹੀਂ ਦਿੰਦੀ ਕਿ ਕੇਜਰੀਵਾਲ ਇਮਾਨਦਾਰ ਹੈ। ਮੈਂ ਹਰ ਘਰ ਅਤੇ ਗਲੀ ਵਿੱਚ ਜਾਵਾਂਗਾ ਅਤੇ ਜਨਤਾ ਦਾ ਫੈਸਲਾ ਆਉਣ ਤੱਕ ਮੁੱਖ ਮੰਤਰੀ ਦੀ ਕੁਰਸੀ 'ਤੇ ਨਹੀਂ ਬੈਠਾਂਗਾ। ਇਸ ਤੋਂ ਬਾਅਦ ਸੀਐਮ ਅਹੁਦੇ ਲਈ ਆਤਿਸ਼ੀ ਦੇ ਨਾਂ ਦਾ ਐਲਾਨ ਕੀਤਾ ਗਿਆ। ਆਤਿਸ਼ੀ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਪਾਰਟੀ ਦੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਲਿਆ ਗਿਆ।


Rakesh

Content Editor

Related News