ਅਤੀਕ ਅਹਿਮਦ ਦੀ ਵੈਨ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੀ, ਸਾਹਮਣੇ ਆਈ ਗਾਂ ਦੀ ਮੌਤ

03/27/2023 11:48:41 AM

ਸ਼ਿਵਪੁਰੀ- ਉੱਤਰ ਪ੍ਰਦੇਸ਼ ਦੇ ਮਾਫ਼ੀਆ ਡਾਨ ਅਤੀਕ ਅਹਿਮਦ ਨੂੰ ਯੂ. ਪੀ. ਪੁਲਸ ਦੀ ਇਕ ਟੀਮ ਗੁਜਰਾਤ ਦੀ ਸਾਬਰਮਤੀ ਜੇਲ੍ਹ ਤੋਂ ਪ੍ਰਯਾਗਰਾਜ ਲਈ ਰਵਾਨਾ ਹੋਈ ਸੀ। ਸੋਮਵਾਰ ਤੜਕੇ ਖਰਈ ਚੈਕਪੋਸਟ ਤੋਂ ਅਤੀਕ ਦੇ ਕਾਫ਼ਿਲੇ ਨੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਚ ਪ੍ਰਵੇਸ਼ ਕੀਤਾ। ਮੱਧ ਪ੍ਰਦੇਸ਼ 'ਚ ਐਂਟਰੀ ਕਰਨ ਦੇ ਲੱਗਭਗ 3-4 ਕਿਲੋਮੀਟਰ ਬਾਅਦ ਹੀ ਕਾਫ਼ਿਲਾ ਕੁਝ ਦੇਰ ਲਈ ਰੁਕਿਆ, ਜਿੱਥੇ ਅਤੀਕ ਹੇਠਾਂ ਉਤਰਿਆ ਸੀ।

ਇਹ ਵੀ ਪੜ੍ਹੋ- ਜੇਲ੍ਹ 'ਚੋਂ ਬਾਹਰ ਆਉਂਦੇ ਹੀ ਡਰ ਗਿਆ ਅਤੀਕ ਅਹਿਮਦ, ਕਿਹਾ- 'ਮੇਰਾ ਐਨਕਾਊਂਟਰ ਕਰਨਾ ਚਾਹੁੰਦੇ ਹਨ ਇਹ ਲੋਕ'

ਇਸ ਦੌਰਾਨ ਚਾਰੋਂ ਪਾਸੇ ਪੁਲਸ ਦੇ ਜਵਾਨ ਤਾਇਨਾਤ ਸਨ। ਗੱਡੀ ਤੋਂ ਉਤਰਨ ਮਗਰੋਂ ਅਤੀਕ ਵਾਸ਼ਰੂਮ ਲਈ ਗਿਆ। ਕਾਫ਼ਿਲਾ ਰੁੱਕਣ ਮਗਰੋਂ ਕੁਝ ਮੀਡੀਆ ਕਰਮੀ ਵੀ ਪਹੁੰਚੇ। ਗੱਡੀ ਤੋਂ ਉਤਰਦੇ ਹੀ ਉਸ ਤੋਂ ਸਵਾਲ ਕੀਤਾ ਗਿਆ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਡਰ ਲੱਗ ਰਿਹਾ ਹੈ, ਉਸ ਨੇ ਕਿਹਾ ਕਿ ਕਿਸ ਗੱਲ ਦਾ ਡਰ। ਜਿਸ ਤੋਂ ਬਾਅਦ ਕਾਫ਼ਿਲਾ ਅੱਗੇ ਵਧਿਆ

PunjabKesari

ਅਤੀਕ ਦਾ ਕਾਫ਼ਿਲਾ ਜਿਵੇਂ ਹੀ ਖਰਈ ਚੈਕਪੋਸਟ ਤੋਂ ਹੋ ਕੇ ਲੰਘਿਆ ਤਾਂ ਉੱਥੇ ਅਚਾਨਕ ਇਕ ਗਾਂ ਆ ਗਈ ਅਤੇ ਇਹ ਗਾਂ ਅਤੀਕ ਦੀ ਵੈਨ ਨਾਲ ਟਕਰਾ ਗਈ ਜਿਸ ਕਾਰਨ ਗਾਂ ਦੀ ਮੌਕੇ 'ਤੇ ਮੌਤ ਹੋ ਗਈ। ਗਨੀਮਤ ਇਹ ਰਹੀ ਕਿ ਵੈਨ ਪਲਟਣ ਤੋਂ ਬਚ ਗਈ। ਉਸ ਤੋਂ ਬਾਅਦ ਫਿਰ ਪੂਰਾ ਕਾਫ਼ਿਲਾ ਕੁਝ ਦੇਰ ਲਈ ਰੋਕਿਆ ਗਿਆ ਅਤੇ ਫਿਰ ਕਾਫ਼ਿਲਾ ਯੂ. ਪੀ. ਦੇ ਪ੍ਰਯਾਗਰਾਜ ਲਈ ਰਵਾਨਾ ਹੋਇਆ।

ਇਹ ਵੀ ਪੜ੍ਹੋ- ਸੁਸ਼ਮਾ ਸਵਰਾਜ ਦੀ ਧੀ ਬਾਂਸੁਰੀ ਨੂੰ ਭਾਜਪਾ ਦੀ ਦਿੱਲੀ ਇਕਾਈ 'ਚ ਮਿਲੀ ਇਹ ਵੱਡੀ ਜ਼ਿੰਮੇਵਾਰੀ

ਅਤੀਕ ਅਹਿਮਦ ਨੂੰ ਲੈ ਕੇ ਜਾ ਰਹੀ ਪੁਲਸ ਟੀਮ ਨਾਲ ਦੋ ਵੈਨਾਂ ਚਲ ਰਹੀਆਂ ਹਨ। ਕਦੇ ਅਤੀਕ ਦੀ ਵੈਨ ਅੱਗੇ ਤਾਂ ਕਦੇ ਦੂਜੀ ਵੈਨ। ਅਜਿਹੇ ਵਿਚ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿ ਅਤੀਕ ਕਿਹੜੀ ਵੈਨ ਵਿਚ ਬੈਠਾ ਹੈ। ਇਸ ਕਾਫ਼ਿਲੇ 'ਚ ਵੱਡੀ ਗਿਣਤੀ ਵਿਚ ਗੱਡੀਆਂ ਚਲ ਰਹੀਆਂ ਹਨ, ਜਿਸ ਵਿਚ ਪੁਲਸ ਨਾਲ ਮੀਡੀਆ ਦੇ ਵਾਹਨ ਵੀ ਹਨ। 


 


Tanu

Content Editor

Related News