ਜਦੋਂ ਦਿੱਲੀ 'ਚ ਚੱਲਦਾ ਸੀ ਮਾਫ਼ੀਆ ਦਾ ਸਿੱਕਾ, 2008 'ਚ ਅਤੀਕ ਦੀ ਵੋਟ ਨੇ ਬਚਾਈ ਸੀ ਮਨਮੋਹਨ ਸਰਕਾਰ
Monday, Apr 17, 2023 - 01:35 PM (IST)
ਨਵੀਂ ਦਿੱਲੀ- ਗੱਲ ਅੱਜ ਤੋਂ 15 ਸਾਲ ਪੁਰਾਣੀ ਹੈ। ਸਾਲ 2008 'ਚ ਜਦੋਂ ਉਸ ਸਮੇਂ ਦੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (UPA) ਸਰਕਾਰ ਅਤੇ ਅਮਰੀਕਾ ਨਾਲ ਉਸ ਦਾ ਪ੍ਰਮਾਣੂ ਸਮਝੌਤਾ ਖਤਰੇ 'ਚ ਸੀ। ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੇ ਸਰਕਾਰ ਨੂੰ ਬਚਾਉਣ 'ਚ ਮੁੱਖ ਭੂਮਿਕਾ ਨਿਭਾਈ ਸੀ। ਇਹ ਦਾਅਵਾ ਇਕ ਕਿਤਾਬ 'ਬਾਹੂਬਲੀਜ਼ ਆਫ਼ ਇੰਡੀਅਨ ਪਾਲੀਟਿਕਸ: ਫਰੌਮ ਬੁਲੇਟ ਟੂ ਬੈਲਟ' 'ਚ ਕੀਤਾ ਗਿਆ ਹੈ। ਵਿਰੋਧੀ ਧਿਰ ਨੇ ਮਨਮੋਹਨ ਸਿੰਘ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਂਦਾ ਸੀ ਅਤੇ UPA ਸਰਕਾਰ ਅਤੇ ਅਮਰੀਕਾ ਨਾਲ ਹੋਏ ਪਰਮਾਣੂ ਸਮਝੌਤਾ ਦਾਅ 'ਤੇ ਲੱਗਾ ਹੋਇਆ ਸੀ। ਕਿਤਾਬ ਮੁਤਾਬਕ ਉਦੋਂ ਅਤੀਕ ਸਮੇਤ 6 ਅਪਰਾਧੀ ਸੰਸਦ ਮੈਂਬਰਾਂ ਨੂੰ 48 ਘੰਟਿਆਂ ਦੇ ਅੰਦਰ ਵੱਖ-ਵੱਖ ਜੇਲ੍ਹਾਂ ਤੋਂ ਫਰਲੋ 'ਤੇ ਛੱਡਿਆ ਗਿਆ ਸੀ।
ਇਹ ਵੀ ਪੜ੍ਹੋ- ਆਖ਼ਰ ਕਿਉਂ ਦਿੱਤੀ ਗਈ ਅਤੀਕ ਤੇ ਅਸ਼ਰਫ਼ ਨੂੰ ਦਰਦਨਾਕ ਮੌਤ, ਤਿੰਨੋਂ ਮੁਲਜ਼ਮਾਂ ਨੇ ਦੱਸੀ ਵੱਡੀ ਵਜ੍ਹਾ
ਬਾਹੂਬਲੀਆਂ 'ਚੋਂ ਇਕ ਸੀ ਅਤੀਕ, UPA ਸਰਕਾਰ ਨੂੰ ਡਿੱਗਣ ਤੋਂ ਬਚਾਇਆ
ਇਨ੍ਹਾਂ 6 ਸੰਸਦ ਮੈਂਬਰਾਂ 'ਚ ਸਮਾਜਵਾਦੀ ਪਾਰਟੀ ਦਾ ਉਸ ਸਮੇਂ ਲੋਕ ਸਭਾ ਮੈਂਬਰ ਅਤੀਕ ਅਹਿਮਦ ਸੀ, ਜੋ ਉਸ ਸਮੇਂ ਇਲਾਹਾਬਾਦ (ਹੁਣ ਪ੍ਰਯਾਗਰਾਜ) ਦੇ ਫੂਲਪੁਰ ਚੋਣ ਹਲਕੇ ਦੀ ਨੁਮਾਇੰਦਗੀ ਕਰਦਾ ਸੀ। ਰਾਜੇਸ਼ ਸਿੰਘ ਵਲੋਂ ਲਿਖੀ ਅਤੇ ਰੂਪਾ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ, ਕਿਤਾਬ 'ਚ ਜ਼ਿਕਰ ਕੀਤਾ ਗਿਆ ਹੈ ਕਿ ਅਤੀਕ ਉਨ੍ਹਾਂ ਬਾਹੂਬਲੀਆਂ 'ਚੋਂ ਇਕ ਸੀ, ਜਿਸ ਨੇ UPA ਸਰਕਾਰ ਨੂੰ ਡਿੱਗਣ ਤੋਂ ਬਚਾਇਆ ਸੀ। ਖੱਬੇ ਪੱਖੀ ਪਾਰਟੀਆਂ ਨੇ ਸਿਵਲ ਪਰਮਾਣੂ ਸਮਝੌਤਾ ਕਰਨ ਦੇ ਸਰਕਾਰ ਦੇ ਫ਼ੈਸਲੇ 'ਤੇ 2008 ਦੇ ਅੱਧ 'ਚ ਸਰਕਾਰ ਨੂੰ ਆਪਣਾ ਬਾਹਰੀ ਸਮਰਥਨ ਵਾਪਸ ਲੈ ਲਿਆ ਸੀ। ਕਿਤਾਬ 'ਚ ਰਾਜੇਸ਼ ਸਿੰਘ ਨੇ ਲਿਖਿਆ ਕਿ UPA ਦੇ ਲੋਕ ਸਭਾ 'ਚ 228 ਮੈਂਬਰ ਸਨ ਅਤੇ ਸਰਕਾਰ ਨੂੰ ਬੇਭਰੋਸਗੀ ਮਤੇ ਨੂੰ ਪਾਰ ਕਰਨ ਲਈ 44 ਵੋਟਾਂ ਘੱਟ ਪੈ ਰਹੀਆਂ ਸਨ। ਮਨਮੋਹਨ ਸਿੰਘ ਨੇ ਹਾਲਾਂਕਿ ਭਰੋਸਾ ਜ਼ਾਹਰ ਕੀਤਾ ਕਿ ਉਨ੍ਹਾਂ ਦੀ ਸਰਕਾਰ ਸੱਤਾ 'ਚ ਰਹੇਗੀ। ਇਹ ਜਲਦੀ ਹੀ ਸਪੱਸ਼ਟ ਹੋ ਗਿਆ ਕਿ ਭਰੋਸੇ ਦੀ ਵੋਟ ਕਿੱਥੋਂ ਆਈ ਸੀ।
ਇਹ ਵੀ ਪੜ੍ਹੋ- ਅਤੀਕ ਦੀ ਗੈਰ-ਮੌਜੂਦਗੀ 'ਚ ਸਖ਼ਤ ਸੁਰੱਖਿਆ ਦਰਮਿਆਨ ਦਫ਼ਨਾਈ ਗਈ ਪੁੱਤ ਅਸਦ ਦੀ ਲਾਸ਼
ਬਾਹੂਬਲੀ ਸੰਸਦ ਮੈਂਬਰਾਂ 'ਤੇ ਅਗਵਾ, ਕਤਲ, ਜਬਰੀ ਵਸੂਲੀ ਦੇ ਮਾਮਲੇ ਦਰਜ ਸਨ
ਕਿਤਾਬ 'ਚ ਕਿਹਾ ਗਿਆ ਕਿ ਵੋਟ ਤੋਂ 48 ਘੰਟੇ ਪਹਿਲਾਂ (ਵਿਰੋਧੀ ਧਿਰ ਦੇ ਬੇਭਰੋਸਗੀ ਮਤੇ 'ਤੇ), ਸਰਕਾਰ ਨੇ ਦੇਸ਼ ਦੇ ਕਾਨੂੰਨ ਤੋੜਨ ਵਾਲਿਆਂ ਨੂੰ ਫਰਲੋ 'ਤੇ ਜੇਲ੍ਹ ਤੋਂ ਬਾਹਰ ਕੱਢ ਲਿਆ ਸੀ, ਤਾਂ ਜੋ ਉਹ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਸਕਣ। ਕੁੱਲ ਮਿਲਾ ਕੇ ਇਨ੍ਹਾਂ ਬਾਹੂਬਲੀ ਸੰਸਦ ਮੈਂਬਰਾਂ 'ਤੇ ਅਗਵਾ, ਕਤਲ, ਜਬਰੀ ਵਸੂਲੀ, ਅੱਗਜ਼ਨੀ ਸਮੇਤ 100 ਤੋਂ ਵੱਧ ਮਾਮਲੇ ਦਰਜ ਹਨ। ਕਿਤਾਬ ਮੁਤਾਬਕ ਇਨ੍ਹਾਂ ਬਾਹੂਬਲੀ ਸੰਸਦ ਮੈਂਬਰਾਂ 'ਚੋਂ ਇਕ ਉੱਤਰ ਪ੍ਰਦੇਸ਼ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਤੀਕ ਅਹਿਮਦ ਸੀ। ਉਸ ਨੇ ਆਪਣੀ ਵੋਟ ਪਾਈ ਸੀ ਅਤੇ ਉਹ ਵੀ ਸੰਕਟਗ੍ਰਸਤ UPA ਦੇ ਪੱਖ 'ਚ। ਉਸ ਸਮੇਂ ਤੱਕ ਅਤੀਕ ਅਹਿਮਦ ਨੇ ਅਪਰਾਧ ਅਤੇ ਰਾਜਨੀਤੀ ਦੋਵਾਂ ਖੇਤਰਾਂ ਵਿਚ ਆਪਣੇ ਆਪ ਨੂੰ ਸਥਾਪਤ ਕਰ ਲਿਆ ਸੀ।
ਇਹ ਵੀ ਪੜ੍ਹੋ- UP ਦੇ ਇਨ੍ਹਾਂ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ ਅਤੀਕ ਅਹਿਮਦ ਦੇ ਤਿੰਨੋਂ ਕਾਤਲ, ਵੱਖ-ਵੱਖ ਅਪਰਾਧਾਂ 'ਚ ਜਾ ਚੁੱਕੇ ਹਨ ਜੇਲ੍ਹ
ਅਤੀਕ ਤੇ ਭਰਾ ਅਸ਼ਰਫ ਦਾ ਗੋਲੀਆਂ ਮਾਰ ਕੇ ਕਤਲ
ਦੱਸਣਯੋਗ ਹੈ ਕਿ ਅਤੀਕ ਅਤੇ ਉਸ ਦੇ ਭਰਾ ਅਸ਼ਰਫ ਦਾ ਸ਼ਨੀਵਾਰ ਰਾਤ ਪ੍ਰਯਾਗਰਾਜ ਦੇ ਇਕ ਹਸਪਤਾਲ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ। ਦੋਹਾਂ ਭਰਾਵਾਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਆਂਦਾ ਗਿਆ, ਜਿੱਥੇ ਮੀਡੀਆ ਦੇ ਭੇਸ 'ਚ ਆਏ ਤਿੰਨ ਅਪਰਾਧੀਆਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਨਾਲ ਮੁਕਾਬਲੇ 'ਚ ਅਤੀਕ ਦਾ ਬੇਟਾ ਅਸਦ ਅਤੇ ਉਸ ਦਾ ਸਹਿਯੋਗੀ ਗੁਲਾਮ ਮਾਰਿਆ ਗਿਆ ਸੀ।
ਇਹ ਵੀ ਪੜ੍ਹੋ- ਜਿਸ ਜ਼ਿਗਾਨਾ ਪਿਸਟਲ ਨਾਲ ਅਤੀਕ ਅਹਿਮਦ ਨੂੰ ਮਾਰਿਆ, ਉਸੇ ਨਾਲ ਸਿੱਧੂ ਮੂਸੇਵਾਲਾ ਦਾ ਕੀਤਾ ਸੀ ਕਤਲ