ਅਟਲ ਸੁਰੰਗ ਰੋਹਤਾਂਗ ਨੇੜੇ ਕਾਰ ਡੂੰਘੀ ਖੱਡ ''ਚ ਡਿੱਗੀ, 2 ਲੋਕਾਂ ਦੀ ਮੌਤ

Friday, Oct 16, 2020 - 05:05 PM (IST)

ਅਟਲ ਸੁਰੰਗ ਰੋਹਤਾਂਗ ਨੇੜੇ ਕਾਰ ਡੂੰਘੀ ਖੱਡ ''ਚ ਡਿੱਗੀ, 2 ਲੋਕਾਂ ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਅਟਲ ਸੁਰੰਗ ਰੋਹਤਾਂਗ ਨੇੜੇ ਧੁੰਧੀ 'ਚ ਵੀਰਵਾਰ ਦੇਰ ਰਾਤ ਇਕ ਕਾਰ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ ਕਾਰ ਸਵਾਰ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਕਾਰ 'ਚ ਚਾਰ ਲੋਕ ਸਵਾਰ ਸਨ, ਜੋ ਰਾਜਸਥਾਨ ਤੋਂ ਮਨਾਲੀ ਘੁੰਮਣ ਆਏ ਸਨ। ਵੀਰਵਾਰ ਦੇਰ ਰਾਤ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਡਿੱਗ ਗਈ। ਕਾਰ ਦੇ ਖੱਡ 'ਚ ਡਿੱਗਣ ਦਾ ਪਤਾ ਸ਼ੁੱਕਰਵਾਰ ਸਵੇਰੇ ਲੱਗਾ।

ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਹਤ ਕੇਂਦਰ ਮਨਾਲੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ 2 ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਮੋਹਿਤ ਚੌਹਾਨ (27) ਅਤੇ ਅਮਿਤ ਚੌਹਾਨ (28) ਦੇ ਰੂਪ 'ਚ ਕੀਤੀ ਗਈ ਹੈ। ਇਹ ਦੋਵੇਂ ਰਾਜਸਥਾਨ ਦੇ ਡਾਕਘਰ ਕੋਟਪੁਤਲੀ ਅਧੀਨ ਬਗਦਾਦੀ ਰਾਣੀ ਪਿੰਡ ਦੇ ਵਾਸੀ ਦੱਸੇ ਗਏ ਹਨ। ਇਸ ਘਟਨਾ 'ਚ ਅਜੀਤ ਰਾਵਤ ਅਤੇ ਨਿਖਿਲ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News