ਹਿਮਾਚਲ 'ਚ ਭਾਰੀ ਬਰਫ਼ਬਾਰੀ, ਹੁਣ ਸੈਲਾਨੀਆਂ ਨਹੀਂ ਕਰ ਸਕਣਗੇ ਅਟਲ ਟਨਲ ਦਾ ਦੀਦਾਰ

11/17/2020 6:37:51 PM

ਮਨਾਲੀ— ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ ਹੋ ਰਹੀ ਹੈ। ਬਰਫ਼ਬਾਰੀ ਕਾਰਨ ਹਿਮਾਚਲ ਪ੍ਰਸ਼ਾਸਨ ਨੇ ਅਟਲ ਟਨਲ ਅਤੇ ਰੋਹਤਾਂਗ ਦਰਰੇ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਹੈ। ਮਨਾਲੀ ਵੱਲ ਅਟਲ ਟਨਲ ਦੇ ਸਾਊਥ ਪੋਰਟਲ ਵਿਚ 10 ਇੰਚ ਦੇ ਲੱਗਭਗ ਬਰਫ਼ਬਾਰੀ ਹੋਈ ਹੈ। ਖਤਰੇ ਨੂੰ ਵੇਖਦੇ ਹੋਏ ਮਨਾਲੀ ਪੁਲਸ ਨੇ ਸੈਲਾਨੀਆਂ ਨੂੰ ਸੋਲੰਗਨਾਲਾ ਤੱਕ ਹੀ ਜਾਣ ਦੀ ਆਗਿਆ ਦਿੱਤੀ ਹੈ। ਇਕ-ਦੋ ਦਿਨ ਵਿਚ ਮੌਸਮ ਸਾਫ਼ ਹੋਣ ਦੀ ਸੂਰਤ ਵਿਚ ਹਾਲਾਤ ਆਮ ਹੋਣ 'ਤੇ ਸੈਲਾਨੀ ਅਟਲ ਟਨਲ ਸਮੇਤ ਸਮੁੱਚੀ ਘਾਟੀ ਦਾ ਦੀਦਾਰ ਕਰ ਸਕਣਗੇ। 

PunjabKesari

ਇਹ ਵੀ ਪੜ੍ਹੋ: ਹਿਮਾਚਲ 'ਚ ਬਰਫ਼ਬਾਰੀ, ਸੇਬ ਦੇ ਬਾਗਾਂ ਤੋਂ ਲੈ ਕੇ ਪਹਾੜਾਂ ਤੱਕ ਵਿਛੜੀ ਬਰਫ਼ ਦੀ ਸਫੈਦ ਚਾਦਰ

ਅਟਲ ਟਨਲ ਸਮੇਤ ਰੋਹਤਾਂਗ ਦਰਰਾ ਵੀ ਬਰਫ਼ਬਾਰੀ ਕਾਰਨ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸੈਰ-ਸਪਾਟਾ ਸਥਾਨ ਸੋਲੰਗਨਾਲਾ 'ਚ ਵੀ ਮਾਰਚ ਤੋਂ ਬਾਅਦ ਹੁਣ ਜਾ ਕੇ ਸੈਲਾਨੀਆਂ ਦੀ ਰੌਣਕ ਪਰਤੀ ਹੈ। ਇਨ੍ਹਾਂ ਸਾਰੇ ਸੈਰ-ਸਪਾਟਾ ਵਾਲੀਆਂ ਥਾਵਾਂ 'ਤੇ ਸੈਲਾਨੀ ਬਰਫ਼ ਦਾ ਆਨੰਦ ਲੈ ਰਹੇ ਹਨ। ਮੰਦੀ ਦੀ ਮਾਰ ਝੱਲ ਰਹੇ ਹਰ ਸੈਰ-ਸਪਾਟਾ ਕਾਰੋਬਾਰੀਆਂ ਨੂੰ ਵੀ ਬਰਫ਼ਬਾਰੀ ਵਿਚ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਸੋਲੰਗਨਾਲਾ ਵਲੋਂ ਆਉਣ ਵਾਲਾ ਹਰ ਸੈਲਾਨੀ ਸੋਲੰਗਨਾਲਾ ਨਾ ਰੁਕ ਕੇ ਅਟਲ ਟਨਲ ਹੁੰਦੇ ਹੋਏ ਲਾਹੌਲ-ਸਪੀਤੀ ਦਾ ਰੁਖ਼ ਕਰ ਰਿਹਾ ਸੀ ਪਰ 2 ਦਿਨਾਂ ਤੋਂ ਸੈਰ-ਸਪਾਟਾ ਸਥਾਨ ਸੋਲੰਗਨਾਲਾ ਸੈਲਾਨੀਆਂ ਦੇ 'ਸਨੋ ਪੁਆਇੰਟ' ਬਣ ਗਿਆ ਹੈ। 

PunjabKesari

ਇਹ ਵੀ ਪੜ੍ਹੋ: ਹਿਮਾਚਲ 'ਚ ਬਰਫ਼ ਦੀ ਸਫੈਦ ਚਾਦਰ ਨਾਲ ਢਕੇ ਪਹਾੜ, ਦੇਖੋ ਮਨਮੋਹਕ ਤਸਵੀਰਾਂ

ਓਧਰ ਐੱਸ. ਪੀ. ਕੁੱਲੂ ਗੌਰਵ ਸਿੰਘ ਨੇ ਦੱਸਿਆ ਕਿ ਅਟਲ ਟਨਲ ਦੇ ਹੋਰਾਂ ਪਾਸੇ ਭਾਰੀ ਬਰਫ਼ਬਾਰੀ ਹੋਈ ਹੈ। ਸੁਰੱਖਿਆ ਵਿਵਸਥਾ ਨੂੰ ਧਿਆਨ 'ਚ ਰੱਖਦੇ ਹੋਏ ਸੈਲਾਨੀਆਂ ਲਈ ਅਟਲ ਟਨਲ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਾਲਾਤ ਆਮ ਹੋਣ ਤੋਂ ਬਾਅਦ ਹੀ ਸੈਲਾਨੀਆਂ ਨੂੰ ਅਟਲ ਟਨਲ ਤੱਕ ਜਾਣ ਦੀ ਆਗਿਆ ਦਿੱਤੀ ਜਾਵੇਗੀ।


Tanu

Content Editor

Related News