ਚੋਣ ਪ੍ਰਚਾਰ ''ਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਪਹਿਲੇ PM ਸਨ ਵਾਜਪਾਈ

Wednesday, Dec 25, 2019 - 12:15 PM (IST)

ਚੋਣ ਪ੍ਰਚਾਰ ''ਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਪਹਿਲੇ PM ਸਨ ਵਾਜਪਾਈ

ਨਵੀਂ ਦਿੱਲੀ—ਅੱਜ ਦੇਸ਼ ਦੇ ਦਿੱਗਜ਼ ਰਾਜਨੇਤਾਵਾਂ ਤੋਂ ਲੈ ਕੇ ਆਮ ਵਰਕਰਾਂ ਤੱਕ ਸ਼ੋਸਲ ਮੀਡੀਆ ਅਤੇ ਇੰਟਰਨੈੱਟ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ ਪਰ ਇਹ ਤੱਥ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਮਰਹੂਮ ਨੇਤਾ ਅਟਲ ਬਿਹਾਰੀ ਵਾਜਪਾਈ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਅਤੇ ਦਿੱਗਜ਼ ਨੇਤਾ ਵੀ ਸਨ, ਜਿਨ੍ਹਾਂ ਨੇ ਚੋਣ ਪ੍ਰਚਾਰ ਲਈ ਇੰਟਰਨੈੱਟ ਦੀ ਵਰਤੋਂ ਕੀਤੀ ਸੀ। ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਦਿੱਗਜ਼ ਮਰਹੂਮ ਨੇਤਾ ਅਟਲ ਬਿਹਾਰੀ ਵਾਜਪਾਈ ਦੀ ਅੱਜ 95ਵੀਂ ਜਯੰਤੀ ਹੈ।

ਕਦੋਂ ਹੋਇਆ ਇੰਟਰਨੈੱਟ ਦੀ ਵਰਤੋਂ-
ਲਗਭਗ 20 ਸਾਲ ਪਹਿਲਾਂ ਜਦੋਂ ਇੰਟਰਨੈੱਟ ਆਪਣੇ ਸ਼ੁਰੂਆਤੀ ਦੌਰ 'ਚ ਸੀ ਤਾਂ ਅਟਲ ਬਿਹਾਰੀ ਵਾਜਪਾਈ ਨੇ ਲਖਨਊ 'ਚ ਆਪਣਾ ਚੋਣ ਪ੍ਰਚਾਰ ਲਈ ਪਹਿਲੀ ਵਾਰ ਇੰਟਰਨੈੱਟ ਦੀ ਵਰਤੋਂ ਕੀਤੀ ਸੀ। ਸਾਲ 1998 'ਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ 'ਚ ਐੱਨ.ਡੀ.ਏ. ਦੀ ਸਰਕਾਰ ਬਣੀ ਸੀ ਪਰ ਜੈਲਲਿਤਾ ਦੇ ਸਮਰਥਨ ਵਾਪਸ ਲੈਣ ਤੋਂ ਬਾਅਦ ਲਗਭਗ 13 ਮਹੀਨਿਆਂ ਬਾਅਦ ਹੀ 1999 'ਚ ਇਹ ਸਰਕਾਰ ਡਿੱਗ ਪਈ ਸੀ। ਇਸ ਤੋਂ ਬਾਅਦ 1999 'ਚ ਫਿਰ ਤੋਂ ਆਮ ਚੋਣਾਂ ਦਾ ਐਲਾਨ ਹੋਇਆ ਸੀ। ਉਸ ਸਮੇਂ ਦੇ ਪ੍ਰਧਾਨ ਮੰਤਰੀ ਵਾਜਪਾਈ ਉਸ ਸਮੇਂ ਦੀਆਂ ਸੰਸਦੀ ਚੋਣਾਂ 'ਚ ਇਕੱਲੇ ਅਜਿਹੇ ਉਮੀਦਵਾਰ ਸਨ ਜਿਨ੍ਹਾਂ ਨੇ ਪ੍ਰਚਾਰ ਨਾ ਸਿਰਫ ਰਿਅਲ ਬਲਕਿ ਇੰਟਰਨੈੱਟ ਦੇ ਵਰਚੂਅਲ ਮਾਧਿਅਮ ਰਾਹੀਂ ਕੀਤਾ ਸੀ। 27 ਜੁਲਾਈ 1999 ਨੂੰ ਉਨ੍ਹਾਂ ਦੇ ਚੋਣ ਪ੍ਰਚਾਰ 'ਤੇ ਕੇਂਦਰਿਤ ਇੱਕ ਵੈੱਬਸਾਈਟ ਵੋਟ ਫਾਰ ਅਟਲ ਡਾਟ ਕਾਮ ਦਾ ਉਦਘਾਟਨ ਯੂ.ਪੀ. ਦੇ ਭਾਜਪਾ ਦਫਤਰ 'ਤੇ ਅਟਲ ਨੇਤਾ ਅਤੇ ਫਿਲਮ ਸਟਾਰ ਵਿਨੋਦ ਖੰਨਾ ਨੇ ਕੀਤਾ ਸੀ। ਇਨ੍ਹਾਂ ਚੋਣਾਂ 'ਚ ਅਟਲ ਬਿਹਾਰੀ ਵਾਜਪਾਈ ਨੂੰ ਜਿੱਤ ਮਿਲੀ ਸੀ।

ਉਸ ਸਮੇਂ ਨਰਿੰਦਰ ਮੋਦੀ ਲਖਨਊ 'ਚ ਸੀ-
ਇਤਫਾਕ ਨਾਲ ਚੋਣ ਪ੍ਰਚਾਰ ਲਈ ਲਖਨਊ ਪਹੁੰਚੇ ਨਰਿੰਦਰ ਮੋਦੀ ਵੀ ਉਸ ਸਮੇਂ ਯੂ.ਪੀ ਦਫਤਰ 'ਚ ਮੌਜੂਦ ਸਨ। ਗਲੋਬਲ ਟੈਕਸਪੇਅਰਸ ਟਰੱਸਟ ਦੇ ਚੇਅਰਮੈਨ ਅਤੇ ਲਖਨਊ ਦੇ ਸਮਾਜਸੇਵੀ ਮਨੀਸ਼ ਖੇਮਕਾ ਇਸ ਵੈੱਬਸਾਈਟ ਦੀ ਲਾਂਚਿੰਗ ਟੀਮ ਦਾ ਹਿੱਸਾ ਸੀ। ਉਨ੍ਹਾਂ ਨੇ ਦੱਸਿਆ,''ਜਿਸ ਦਿਨ ਇਸ ਵੈੱਬਸਾਈਟ ਦਾ ਉਦਘਾਟਨ ਯੂ.ਪੀ. ਦੇ ਭਾਜਪਾ ਦਫਤਰ 'ਤੇ ਪ੍ਰਸਤਾਵਿਤ ਸੀ। ਇਤਫਾਕ ਨਾਲ ਨਰਿੰਦਰ ਮੋਦੀ ਵੀ ਉਸ ਸਮੇਂ ਉੱਥੇ ਮੌਜੂਦ ਸੀ। ਨਰਿੰਦਰ ਮੋਦੀ ਨੇ ਹੀ ਕਿਸੇ ਚਰਚਿਤ ਚਿਹਰੇ ਜਾਂ ਸੂਬੇ ਦੇ ਕਿਸੇ ਵੱਡੇ ਨੇਤਾ ਤੋਂ ਇਸ ਵੈੱਬਸਾਈਟ ਦਾ ਉਦਘਾਟਨ ਕਰਵਾਉਣ ਦੀ ਸਲਾਹ ਦਿੱਤੀ ਸੀ ਫਿਰ ਫਿਲਮ ਸਟਾਰ ਵਿਨੋਦ ਖੰਨਾ ਦਾ ਨਾਂ ਤੈਅ ਹੋਇਆ ਜੋ ਤਰੁੰਤ ਹੀ ਉੱਥੇ ਪਹੁੰਚੇ ਸਨ। ਵਿਨੋਦ ਖੰਨਾ ਦੇ ਕਾਰਨ ਹੀ ਇਸ ਈਵੈਂਟ ਨੂੰ ਚੰਗੀ ਮੀਡੀਆ ਕਵਰੇਜ ਵੀ ਮਿਲੀ ਸੀ।

ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋਇਆ ਇੰਟਰਨੈੱਟ-
ਜ਼ਿਕਰਯੋਗ ਹੈ ਕਿ ਭਾਰਤ 'ਚ ਇੰਟਰਨੈੱਟ ਸੇਵਾ 15 ਅਗਸਤ 1995 ਨੂੰ ਉਸ ਸਮੇਂ ਸ਼ੁਰੂ ਹੋਈ, ਜਦੋਂ ਵਿਦੇਸ਼ ਸੰਚਾਰ ਨਿਗਮ ਲਿਮਟਿਡ ਨੇ ਆਪਣੀ ਟੈਲੀਫੋਨ ਲਾਈਨ ਰਾਹੀਂ ਦੁਨੀਆ ਦੇ ਹੋਰ ਕੰਪਿਊਟਰਾਂ ਰਾਹੀਂ ਭਾਰਤੀ ਕੰਪਿਊਟਰਾਂ ਨੂੰ ਜੋੜ ਦਿੱਤਾ। ਜਨਤਾ ਲਈ ਇੰਟਰਨੈੱਟ ਵਿਦੇਸ਼ ਸੰਚਾਰ ਨਿਗਮ ਲਿਮਟਿਡ ਨੇ ਗੇਟਵੇ ਸਰਵਿਸ ਦੇ ਨਾਲ ਆਰੰਭ ਹੋਇਆ। ਸਾਲ 1998 'ਚ ਸਰਕਾਰ ਨੇ ਨਿੱਜੀ ਕੰਪਨੀਆਂ ਨੂੰ ਇੰਟਰਨੈੱਟ ਸੇਵਾ ਖੇਤਰ 'ਚ ਆਉਣ ਦੀ ਆਗਿਆ ਦੇ ਦਿੱਤੀ। ਇਸ ਸਾਲ ਦੇਸ਼ ਦੀ ਪਹਿਲੀ ਸਾਈਟ ਇੰਡੀਆ ਵਰਲਡ ਡਾਟ ਕਾਮ ਆਰੰਭ ਹੋਈ। ਨੱਬੇ ਦੇ ਦਹਾਕੇ 'ਚ ਭਾਜਪਾ ਦੇ ਕੱਦਾਵਰ ਨੇਤਾ ਅਟਲ ਬਿਹਾਰੀ ਵਾਜਪਾਈ ਨੇ ਲਖਨਊ ਸੰਸਦੀ ਸੀਟ ਤੋਂ ਮੈਦਾਨ 'ਚ ਉਤਾਰ ਕੇ ਜਿੱਤ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਸੀ ਫਿਰ ਉਹ ਰੁਕਿਆ ਨਹੀਂ। ਅਟਲ ਬਿਹਾਰੀ ਵਾਜਪਾਈ ਇੱਥੋ ਲਗਾਤਾਰ ਪੰਜ ਵਾਰ 1991,1996,1998,1999 ਅਤੇ 2004 'ਚ ਸੰਸਦ ਮੈਂਬਰ ਚੁਣੇ ਗਏ ਸਨ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ 1924 ਨੂੰ ਗਵਾਲੀਅਰ 'ਚ ਹੋਇਆ ਸੀ ਅਤੇ 16 ਅਗਸਤ 2018 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।


author

Iqbalkaur

Content Editor

Related News