ਅਟਲ ਬਿਹਾਰੀ ਵਾਜਪਈ ਜੀ ਦੀ ਪ੍ਰਾਰਥਨਾ ਸਭਾ ''ਚ ਅਮਿਤ ਸ਼ਾਹ ਤੋਂ ਹੋਈ ਗਲਤੀ

08/21/2018 2:02:56 PM

ਨਵੀਂ ਦਿੱਲੀ—ਸਵਰਗੀ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਨੇਤਾ ਅਟਲ ਬਿਹਾਰੀ ਵਾਜਪਈ ਦੀ ਯਾਦ 'ਚ ਸੋਮਵਾਰ ਨੂੰ ਰਾਜਧਾਨੀ ਦਿੱਲੀ 'ਚ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਸੀ। ਇਸ ਪ੍ਰਾਰਥਨਾ ਸਭਾ 'ਚ ਵਾਜਪਈ ਨੂੰ ਸ਼ਰਧਾਂਜਲੀ ਦੇਣ ਸਾਰੇ ਰਾਜਨੀਤੀਕ ਦਲਾਂ ਦੇ ਨੇਤਾ ਪਹੁੰਚੇ ਸੀ। ਉੱਥੇ ਹੀ ਸਭਾ 'ਚ ਬੋਲਦੇ ਹੋਏ ਭਾਜਪਾ ਨੇਤਾ ਅਮਿਤ ਸ਼ਾਹ ਤੋਂ ਗਲਤੀ ਹੋ ਗਈ। ਵਾਜਪਈ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਅਟਲ ਜੀ ਨੇ ਕਦੇ ਵੀ ਦੇਸ਼ ਨੂੰ ਪਾਰਟੀਆਂ ਤੋਂ ਪਹਿਲਾਂ ਨਹੀਂ ਮੰਨਿਆ ਅਤੇ ਭਾਜਪਾ ਦਾ ਹਰ ਕਾਰਜ ਕਰਤਾ ਸਾਬਕਾ ਪੀ.ਐੱਮ. ਦੀ ਵਿਚਾਰਧਾਰਾ ਤੋਂ ਅੱਗੇ ਵਧੇਗਾ।

ਪ੍ਰਾਰਥਨਾ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਮੌਜੂਦ ਸੀ। ਇੰਨਾ ਹੀ ਨਹੀਂ ਜਦੋਂ ਸ਼ਾਹ ਬੋਲ ਰਹੇ ਸੀ ਉਦੋਂ ਪੂਰੇ ਹਾਲ ਦੀ ਲਾਈਟ ਚਲੀ ਗਈ। ਸ਼ਾਹ ਨੇ ਕਿਹਾ ਕਿ ਅਟਲ ਜੀ ਇਕ ਅਜਾਤ ਸ਼ੁੱਤਰੂ ਰਾਜਨੇਤਾ ਦੇ ਨਾਲ-ਨਾਲ, ਸੰਵੇਦਨਸ਼ੀਲ ਕਵੀ ਅਤੇ ਇਕ ਪ੍ਰਮੁੱਖ ਬੁਲਾਰਾ ਵੀ ਸੀ। ਪ੍ਰਾਰਥਨਾ ਸਭਾ 'ਚ ਕਾਂਗਰਸ ਨੇਤਾ ਗੁਲਾਮ ਨਬੀ ਆਜਾਦ ਤੋਂ ਲੈ ਕੇ ਸ਼ਰਦ ਯਾਦਵ ਅਤੇ ਕਈ ਨੇਤਾਵਾਂ ਨੇ ਅਟਲ ਜੀ ਬਾਰੇ 'ਚ ਆਪਣੇ ਵਿਚਾਰ ਰੱਖੇ। ਆਜਾਦ ਨੇ ਕਿਹਾ ਕਿ ਵਾਜਪਈ ਆਪਣੀ ਮੌਤ ਤੋਂ ਬਾਅਦ ਵੀ ਸਾਰੀਆਂ ਪਾਰਟੀਆਂ ਨੂੰ ਇਕ ਕਰ ਗਏ। ਦੱਸ ਦੇਈਏ ਕਿ ਅਟਲ ਬਿਹਾਰੀ ਵਾਜਪਈ ਨੇ 16 ਅਗਸਸ ਨੂੰ ਏਮਜ਼ 'ਚ ਆਖਰੀ ਸਾਹ ਲਿਆ ਸੀ।


Related News