ਹੁਣ ਟ੍ਰੇਨ ਦੀ ਬੁਕਿੰਗ ਸਮੇਂ ਮਿਲੇਗੀ ਰੇਲਗੱਡੀ ਕੁੱਲ ਖਾਲ੍ਹੀ ਸੀਟਾਂ ਦੀ ਜਾਣਕਾਰੀ , ਨਹੀਂ ਚਲ ਸਕੇਗੀ ਟੀਟੀ ਦੀ ਮਨਮਰਜੀ
Thursday, May 11, 2023 - 03:38 PM (IST)
ਨਵੀਂ ਦਿੱਲੀ - ਹੁਣ ਰੇਲਗੱਡੀ ਵਿੱਚ ਬੁਕਿੰਗ ਦੇ ਸਮੇਂ ਯਾਤਰੀ ਅਸਾਨੀ ਨਾਲ ਉਡੀਕ ਸੂਚੀ (Waiting List) ਦੇਖ ਸਕਣਗੇ। ਭਾਵ ਚਾਰਟ ਤਿਆਰ ਹੋਣ ਤੋਂ ਬਾਅਦ ਬੋਗੀ ਦੀ ਕਿਸ ਕਲਾਸ ਵਿੱਚ ਕਿੰਨੀਆਂ ਸੀਟਾਂ ਖਾਲੀ ਹਨ ਇਸ ਬਾਰੇ ਯਾਤਰੀ ਅਸਾਨੀ ਨਾਲ ਜਾਣਕਾਰੀ ਹਾਸਲ ਕਰ ਸਕਣਗੇ। ਯਾਤਰੀਆਂ ਨੂੰ ਮੋਬਾਈਲ 'ਤੇ ਖਾਲੀ ਸੀਟਾਂ ਦੀ ਸੂਚੀ ਦੇਣ ਲਈ IRCTC ਸਾਈਟ ਵਲੋਂ ਇਕ ਨਵਾਂ ਫੀਚਰ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਰੇਲਵੇ ਦੇ ਇਕ ਅਧਿਕਾਰੀ ਮੁਤਾਬਕ ਇਹ ਸਿਸਟਮ 3 ਮਹੀਨਿਆਂ 'ਚ ਸ਼ੁਰੂ ਹੋ ਸਕਦਾ ਹੈ।
ਇਹ ਵੀ ਪੜ੍ਹੋ : PM ਕੇਅਰਜ਼ ਫੰਡ ਨੂੰ 535 ਕਰੋੜ ਰੁਪਏ ਦਾ ਮਿਲਿਆ ਵਿਦੇਸ਼ੀ ਦਾਨ... ਤਿੰਨ ਸਾਲਾਂ ਦੇ ਪੂਰੇ ਰਿਕਾਰਡ 'ਤੇ ਇਕ ਨਜ਼ਰ
ਨਵੀਂ ਪ੍ਰਣਾਲੀ ਵਿੱਚ, ਜੋ ਯਾਤਰੀ IRCTC ਰਾਹੀਂ ਟਿਕਟਾਂ ਬੁੱਕ ਕਰਦੇ ਹਨ, ਉਨ੍ਹਾਂ ਨੂੰ ਟਿਕਟਾਂ ਦੀ ਬੁਕਿੰਗ ਦੇ ਸਮੇਂ Get Train Chart ਦਾ ਵਿਕਲਪ ਚੁਣਨ ਦਾ ਮੌਕਾ ਮਿਲੇਗਾ। ਇਸ ਤੋਂ ਬਾਅਦ, ਆਈਆਰਸੀਟੀਸੀ ਦੇ ਸੰਦੇਸ਼ ਤੋਂ ਪ੍ਰਾਪਤ ਲਿੰਕ ਨੂੰ ਖੋਲ੍ਹਣ ਤੋਂ ਬਾਅਦ, ਯਾਤਰੀ ਜਾਣ ਸਕਣਗੇ ਕਿ ਉਹ ਜਿਸ ਰੇਲਗੱਡੀ ਵਿੱਚ ਸਫ਼ਰ ਕਰ ਰਹੇ ਹਨ, ਉਸ ਦੀ ਕਿਸ ਕਲਾਸ ਵਿੱਚ ਕਿੰਨੀਆਂ ਸੀਟਾਂ ਖਾਲੀ ਹਨ।
ਪਹਿਲਾਂ ਲਿੰਕ 'ਤੇ ਕਲਿੱਕ ਕਰਨ ਵਾਲੇ ਯਾਤਰੀ ਨੂੰ ਉਪਲਬਧਤਾ ਦੇ ਆਧਾਰ 'ਤੇ ਸੀਟ ਮਿਲੇਗੀ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਸਹੂਲਤ ਲਈ ਕੋਈ ਫੀਸ ਲਈ ਵੀ ਜਾਂਦੀ ਹੈ ਤਾਂ ਇਹ 5-10 ਰੁਪਏ ਤੋਂ ਵੱਧ ਨਹੀਂ ਹੋਵੇਗੀ।
ਫਿਲਹਾਲ ਖਾਲੀ ਸੀਟਾਂ ਦੇ ਵੇਰਵੇ ਭੇਜਣ ਦੀ ਕੋਈ ਸਹੂਲਤ ਨਹੀਂ
ਹੁਣ ਤੱਕ IRCTC ਸਾਈਟ 'ਤੇ ਜਾ ਕੇ Get ਰੇਲ ਚਾਰਟ ਰਾਹੀਂ ਖਾਲੀ ਸੀਟ ਲੱਭੀ ਜਾ ਸਕਦੀ ਸੀ। ਯਾਤਰੀਆਂ ਦੇ ਮੋਬਾਈਲ ਨੰਬਰਾਂ 'ਤੇ ਖਾਲੀ ਸੀਟਾਂ ਦਾ ਵੇਰਵਾ ਭੇਜਣ ਦੀ ਕੋਈ ਸਹੂਲਤ ਨਹੀਂ ਸੀ। ਇਸ ਕਾਰਨ ਵੇਟਿੰਗ ਟਿਕਟਾਂ ਵਾਲੇ ਯਾਤਰੀ ਟੀਟੀ 'ਤੇ ਨਿਰਭਰ ਰਹਿੰਦੇ ਸਨ, ਜੋ ਜ਼ਿਆਦਾਤਰ ਨਿਯਮਾਂ ਅਨੁਸਾਰ ਬਰਥਾਂ ਨਾ ਦੇ ਕੇ ਮਨਮਾਨੇ ਢੰਗ ਨਾਲ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ 13 ਗੁਣਾ ਵੱਧ ਸੋਨਾ ਹੈ ਭਾਰਤ ਕੋਲ, ਜਾਣੋ ਅਮਰੀਕਾ ਕੋਲ ਕਿੰਨਾ ਹੈ Gold
ਸਿਸਟਮ ਕਿਵੇਂ ਕੰਮ ਕਰੇਗਾ
IRCTC ਸਾਈਟ 'ਤੇ ਟਿਕਟਾਂ ਦੀ ਬੁਕਿੰਗ ਕਰਦੇ ਸਮੇਂ, ਹੇਠਾਂ ਸੱਜੇ ਪਾਸੇ ਚਾਰਟ/ਖਾਲੀ ਥਾਂ ਦੀ ਚੋਣ ਕਰਨੀ ਪੈਂਦੀ ਹੈ।
ਫਿਰ ਯਾਤਰਾ ਦੇ ਵੇਰਵੇ ਦੇਣ ਤੋਂ ਬਾਅਦ Get Train Chart 'ਤੇ ਕਲਿੱਕ ਕਰੋ।
SMS/ਮੇਲ/Whatsapp ਰਾਹੀਂ ਅਲਰਟ ਪ੍ਰਾਪਤ ਕਰੋ ਵਿਕਲਪ ਨੂੰ ਚੁਣਨਾ ਹੋਵੇਗਾ।
ਇਸ ਤੋਂ ਬਾਅਦ ਜੇਕਰ ਟਿਕਟ ਕਨਫਰਮ ਨਹੀਂ ਹੁੰਦੀ ਹੈ ਤਾਂ ਖਾਲੀ ਬਰਥ/ਸੀਟਾਂ ਦਾ ਅਲਰਟ ਮੋਬਾਇਲ 'ਤੇ ਮਿਲੇਗਾ।
ਬੁੱਕ ਨਾਓ ਵਿਕਲਪ ਨੂੰ ਚੁਣ ਕੇ, ਸੀਟ ਉਪਲਬਧਤਾ ਦੇ ਅਧੀਨ ਬੁੱਕ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਟਰਾਂਸਪੋਰਟ ਦਾ ਕਾਰੋਬਾਰ ਕਰਨ ਵਾਲੀਆਂ ਏਜੰਸੀਆਂ ਨੂੰ ਰਾਹਤ, GST ਭੁਗਤਾਨ ਦੀ ਡੈੱਡਲਾਈਨ ਵਧਾਈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝ ਕਰੋ।