ਹਵਾਈ ਅੱਡੇ ’ਤੇ ਯਾਤਰੀ ਨੇ ਕਿਹਾ-''ਮੇਰੇ ਬੈਗ ’ਚ ਹੈ ਬੰਬ'', ਮਚੀ ਹਫੜਾ-ਦਫੜੀ

Monday, Apr 17, 2023 - 12:22 AM (IST)

ਹਵਾਈ ਅੱਡੇ ’ਤੇ ਯਾਤਰੀ ਨੇ ਕਿਹਾ-''ਮੇਰੇ ਬੈਗ ’ਚ ਹੈ ਬੰਬ'', ਮਚੀ ਹਫੜਾ-ਦਫੜੀ

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਦਿੱਲੀ ਦੇ ਆਈ. ਜੀ. ਆਈ. ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਯਾਤਰੀ ਨੇ ਨਾਰਾਜ਼ ਹੋ ਕੇ ਇਹ ਕਹਿ ਦਿੱਤਾ ਕਿ ਉਸ ਦੇ ਬੈਗ ’ਚ ਬੰਬ ਹੈ। ਯਾਤਰੀ ਏਅਰਲਾਈਨ ਕਰਮਚਾਰੀ ਵੱਲੋਂ ਉਸ ਤੋਂ ਉਸ ਦੇ ਚੈੱਕ-ਇਨ ਬੈਗ ’ਚ ਯਾਤਰਾ ਲਈ ਪਾਬੰਦੀਸ਼ੁਦਾ ਸਾਮਾਨ ਹੋਣ ਬਾਰੇ ਪੁੱਛਣ ਤੋਂ ਨਾਰਾਜ਼ ਹੋ ਗਿਆ ਸੀ।

ਇਹ ਵੀ ਪੜ੍ਹੋ : ਤਲਵੰਡੀ ਸਾਬੋ ਵਿਖੇ ਫੈਲੀ ਸਨਸਨੀ, ਟੈਂਟ ’ਚੋਂ ਮਿਲੀ ਨਿਹੰਗ ਸਿੰਘ ਦੀ ਲਾਸ਼

ਇਸ ਦੌਰਾਨ ਉਸ ਨੇ ਏਅਰਲਾਈਨ ਕਰਮਚਾਰੀ ਨੂੰ ਦੇਖ ਲੈਣ ਅਤੇ ਨੌਕਰੀ ਤੋਂ ਕੱਢਵਾ ਦੇਣ ਦੀ ਧਮਕੀ ਦਿੱਤੀ। ਯਾਤਰੀ ਵੱਲੋਂ ਹੰਗਾਮਾ ਕਰਨ ਦੀ ਸੂਚਨਾ ਮਿਲਦੇ ਹੀ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਦੋਸ਼ੀ ਯਾਤਰੀ ਨੂੰ ਕਾਬੂ ਕਰ ਲਿਆ। ਬਾਅਦ ’ਚ ਯਾਤਰੀ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਏਅਰਪੋਰਟ ਥਾਣਾ ਪੁਲਸ ਨੇ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਪਟੇਲ ਨਗਰ ਦੇ ਰਹਿਣ ਵਾਲੇ ਯਾਤਰੀ ਸ਼ਿਵ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਯਾਤਰੀ ਦਿੱਲੀ ਤੋਂ ਬਾਗਡੋਗਰਾ ਜਾ ਰਹੀ ਫਲਾਈਟ ਨੰਬਰ ਜੀ8-157 ਤੋਂ ਯਾਤਰਾ ਲਈ ਏਅਰਪੋਰਟ ਪਹੁੰਚਿਆ ਸੀ।


author

Mandeep Singh

Content Editor

Related News