ਇਹ 14 ਸਾਲਾਂ ਭਾਰਤੀ 25 ਘੰਟਿਆਂ ''ਚ ਬਣਿਆ ਪਾਇਲਟ, ਰਚਿਆ ਇਤਿਹਾਸ

09/07/2017 9:24:14 PM

ਸ਼ਾਰਜਾਹ — ਸੰਯੁਕਤ ਰਾਸ਼ਟਰ ਅਮੀਰਾਤ (ਯੂ. ਏ. ਈ.) 'ਚ ਰਹਿਣ ਵਾਲੇ 14 ਸਾਲਾਂ ਭਾਰਤੀ ਨਾਬਾਲਗ ਮੰਸੂਰ ਅਨੀਸ ਸਭ ਤੋਂ ਘੱਟ ਉਮਰ ਦਾ ਪਾਇਲਟ ਬਣ ਗਿਆ ਹੈ। ਅਨੀਸ ਨੇ ਇਹ ਉਪਲੱਬਧੀ ਕੈਨੇਡਾ 'ਚ ਇਕ ਇੰਜਨ ਵਾਲੇ ਜਹਾਜ਼ ਨੂੰ ਉਡਾ ਕੇ ਹਾਸਲ ਕੀਤੀ। ਉਨ੍ਹਾਂ ਨੇ ਕਰੀਬ 10 ਮਿੰਟ ਤੱਕ ਜਹਾਜ਼ ਉਡਾਇਆ। 
9ਵੀਂ ਕਲਾਸ 'ਚ ਪੱੜਣ ਵਾਲੇ ਅਨੀਸ ਨੂੰ ਪਿਛਲੇ ਹਫਤੇ ਕੈਨੇਡਾ ਦੀ ਏ. ਏ. ਏ. ਏਵੀਏਸ਼ਨ ਫਲਾਈਟ ਅਕੈਡਮੀ ਨੇ ਇਸ ਉਪਲੱਬਧੀ ਦਾ ਪ੍ਰਮਾਣ ਪੱਤਰ ਦਿੱਤਾ। ਪ੍ਰਮਾਣ ਪੱਤਰ 'ਚ ਲਿੱਖਿਆ ਹੈ, ''ਅਨੀਸ ਨੇ 14 ਸਾਲ ਦੀ ਉਮਰ 'ਚ ਲੇਂਗਲੇਂ ਰੀਜ਼ਨਲ ਏਅਰਪੋਰਟ ਤੋਂ ਸਫਲਤਾਪੂਰਵਕ ਜਹਾਜ਼ ਉਡਾ ਕੇ ਆਪਣੀ ਪਹਿਲੀ ਉਡਾਣ ਪੂਰੀ ਕੀਤੀ। ਇਸ ਉਪਲੱਬਧੀ ਤੋਂ ਬਾਅਦ ਯੂ. ਏ. ਈ. ਵਾਪਸ ਆਉਣ ਤੋਂ ਬਾਅਦ ਅਨੀਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਭ ਤੋਂ ਘੱਟ ਸਮੇਂ (25 ਘੰਟਿਆਂ) ਦੀ ਟ੍ਰੇਨਿੰਗ ਲੈ ਕੇ ਇਹ ਕਾਰਨਾਮਾ ਕੀਤਾ ਹੈ। 
ਸਭ ਤੋਂ ਘੱਟ ਉਮਰ ਦੇ ਪਾਇਲਟ ਦੇ ਮਾਮਲੇ 'ਚ ਅਨੀਸ ਨੇ ਅਮਰੀਕਾ ਅਤੇ ਜਰਮਨੀ ਦੇ ਪਾਇਲਟਾਂ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ 34 ਘੰਟਿਆਂ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਜਹਾਜ਼ ਉਡਾਇਆ ਸੀ। Converted from Satluj to Unicode


Related News