ਭਰੀ ਪੰਚਾਇਤ ''ਚ 2 ਲੋਕਾਂ ਦਾ ਕਤਲ, ਪੁਲਸ ਨੇ ਦੋਸ਼ੀ ਦੀ 4 ਕਰੋੜ ਦੀ ਜਾਇਦਾਦ ਕੀਤੀ ਕੁਰਕ

Monday, May 30, 2022 - 10:58 AM (IST)

ਨੋਇਡਾ (ਭਾਸ਼ਾ)- ਨੋਇਡਾ ਪੁਲਸ ਨੇ ਐਤਵਾਰ ਨੂੰ ਬਾਦਲਪੁਰ ਥਾਣਾ ਖੇਤਰ ਦੇ ਗਿਰਧਰਪੁਰ ਪਿੰਡ ਵਿਚ ਭਰੀ ਪੰਚਾਇਤ 'ਚ ਪਿਛਲੇ ਸਾਲ ਹੋਏ 2 ਲੋਕਾਂ ਦੇ ਕਤਲ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਦੀ 4 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਹੈ। ਪੁਲਸ ਦੇ ਡਿਪਟੀ ਕਮਿਸ਼ਨਰ (ਜ਼ੋਨ-2) ਹਰੀਸ਼ ਚੰਦਰ ਨੇ ਦੱਸਿਆ ਕਿ ਗਿਰਧਰਪੁਰ ਪਿੰਡ ਦੇ ਰਹਿਣ ਵਾਲੇ ਸੁਰੇਸ਼ ਅਤੇ ਅਮਿਤ ਦਾ 8 ਫਰਵਰੀ 2021 ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਸ ਕਤਲੇਆਮ ਨੂੰ ਭਰੀ ਪੰਚਾਇਤ 'ਚ ਅੰਜਾਮ ਦਿੱਤਾ ਸੀ ਅਤੇ ਬਾਅਦ ਵਿਚ ਘਟਨਾ ਦੇ ਗਵਾਹ ਅਤੇ ਮ੍ਰਿਤਕ ਦੇ ਚਾਚਾ ਪ੍ਰੇਮ ਸਿੰਘ ਨੂੰ ਵੀ ਮਾਰ ਦਿੱਤਾ ਗਿਆ ਸੀ। 

ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀਆਂ 'ਤੇ ਗੈਂਗਸਟਰ ਐਕਟ ਤਹਿਤ ਕਾਰਵਾਈ ਕੀਤੀ ਸੀ ਅਤੇ ਚੰਦਰ ਨੇ ਦੱਸਿਆ ਕਿ ਉਕਤ ਮਾਮਲੇ 'ਚ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਦੇਵੇਂਦਰ ਚੰਦੇਲਾ ਦੀ ਧਾਰਾ 14 (1) ਤਹਿਤ ਚਾਰ ਕਰੋੜ ਦੀ ਚੱਲ-ਅਚੱਲ ਜਾਇਦਾਦ ਜ਼ਬਤ ਕੀਤੀ ਹੈ | ਗੈਂਗਸਟਰ ਐਕਟ ਜਿਸ ਵਿਚ ਚੰਦੇਲਾ ਵੱਲੋਂ ਚਲਾਇਆ ਜਾ ਰਿਹਾ ਸਕੂਲ, ਇਕ ਕਾਰ, ਵੱਖ-ਵੱਖ ਥਾਵਾਂ 'ਤੇ ਸਥਿਤ 8 ਪਲਾਟ ਅਤੇ ਵਾਹੀਯੋਗ ਜ਼ਮੀਨ ਸ਼ਾਮਲ ਹੈ।


DIsha

Content Editor

Related News