ਵਿਧਾਨ ਸਭਾ ਚੋਣਾਂ : ਉੱਤਰਾਖੰਡ ''ਚ 59.37 ਤੇ ਯੂ.ਪੀ. ਵਿਚ 60.31 ਫੀਸਦੀ ਹੋਈ ਵੋਟਿੰਗ

Monday, Feb 14, 2022 - 08:06 PM (IST)

ਵਿਧਾਨ ਸਭਾ ਚੋਣਾਂ : ਉੱਤਰਾਖੰਡ ''ਚ 59.37 ਤੇ ਯੂ.ਪੀ. ਵਿਚ 60.31 ਫੀਸਦੀ ਹੋਈ ਵੋਟਿੰਗ

ਦੇਹਰਾਦੂਨ- ਉੱਤਰਾਖੰਡ ਵਿਚ ਸਾਰੀਆਂ 70 ਵਿਧਾਨ ਸਭਾ ਸੀਟਾਂ ਦੇ ਲਈ ਵੋਟਿੰਗ ਹੋਈ, ਜਿੱਥੇ ਸ਼ਾਮ 5 ਵਜੇ ਤੱਕ 59.37 ਫੀਸਦੀ ਵੋਟਰਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਸੂਬੇ ਦੇ ਚੋਣ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ 13 ਜ਼ਿਲ੍ਹਿਆਂ ਵਿਚ ਸ਼ਾਮ ਪੰਜ ਵਜੇ ਤੱਕ 59.37 ਫੀਸਦੀ ਲੋਕ ਆਪਣੀ ਵੋਟ ਪਾ ਚੁੱਕੇ ਹਨ।


ਇਸ ਦੇ ਨਾਲ ਹੀ ਯੂ. ਪੀ. ਵਿਧਾਨ ਚੋਣਾਂ ਦੇ ਦੂਜੇ ਪੜਾਅ ਵਿਚ ਪੱਛਮੀ ਉੱਤਰ ਪ੍ਰਦੇਸ਼ ਦੇ 9 ਜ਼ਿਲ੍ਹਿਆਂ ਦੀਆਂ 55 ਸੀਟਾਂ 'ਤੇ ਵੋਟਿੰਗ ਖਤਮ ਹੋ ਗਈ ਹੈ। ਜਿਸ ਵਿਚ ਅਮਰੋਹਾ, ਸਹਾਰਨਪੁਰ ਅਚੇ ਬਿਜਨੌਰ ਜ਼ਿਲ੍ਹੇ ਤੇ ਰੂਹੇਲਖੰਡ ਦੇ ਰਾਮਪੁਰ, ਸੰਭਵ, ਮੁਰਾਦਾਬਾਦ, ਬਰੇਲੀ, ਬਦਾਊਨ ਐਂਡ ਸ਼ਾਹਜਹਾਂਪੁਰ ਜ਼ਿਲ੍ਹਿਆਂ ਵਿਚ ਵੋਟਾਂ ਪਈਆਂ। ਇਸ ਪੜਾਅ ਵਿਚ 2.02 ਕਰੋੜ ਵੋਟਰ, 69 ਮਹਿਲਾ ਉਮੀਦਵਾਰਾਂ ਸਮੇਤ ਕੁੱਲ 586 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਸ ਦੌਰਾਨ ਦੂਜੇ ਪੜਾਅ ਵਿਚ 5 ਵਜੇ ਤੱਕ 60.31 ਫੀਸਦੀ ਵੋਟਿੰਗ ਹੋਈ ਹੈ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News