ਹਰਿਆਣਾ ''ਚ ਅੱਜ ਪੈਣਗੀਆਂ ਵੋਟਾਂ, ਚੋਣ ਮੈਦਾਨ ''ਚ CM ਸੈਣੀ ਸਣੇ ਇਹ ਦਿੱਗਜ਼

Saturday, Oct 05, 2024 - 05:50 AM (IST)

ਹਰਿਆਣਾ ''ਚ ਅੱਜ ਪੈਣਗੀਆਂ ਵੋਟਾਂ, ਚੋਣ ਮੈਦਾਨ ''ਚ CM ਸੈਣੀ ਸਣੇ ਇਹ ਦਿੱਗਜ਼

ਹਿਸਾਰ- ਹਰਿਆਣਾ 'ਚ 90 ਵਿਧਾਨ ਸਭਾ ਹਲਕਿਆਂ 'ਤੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਵੋਟਾਂ ਪੈਣਗੀਆਂ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਜਿਸ ਵਿਚ 1031 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਮੁਤਾਬਕ ਕੁੱਲ 2,03,54,350 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਸੂਬੇ ਦੇ ਸਾਰੇ 90 ਵਿਧਾਨ ਸਭਾ ਹਲਕਿਆਂ ਵਿਚ ਕੁੱਲ 1031 ਉਮੀਦਵਾਰ ਚੋਣ ਲੜ ਰਹੇ ਹਨ ਅਤੇ ਵੋਟਿੰਗ ਲਈ 20,632 ਪੋਲਿੰਗ ਬੂਥ ਬਣਾਏ ਗਏ ਹਨ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਹਰਿਆਣਾ ਵਿਚ ਕਿਸ ਦੀ ਸਰਕਾਰ ਬਣੇਗੀ, ਇਹ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ।

ਇਹ ਵੀ ਪੜ੍ਹੋ- 5600 ਕਰੋੜ ਦੇ ਡਰੱਗ ਸਿੰਡੀਕੇਟ ਦਾ ਮਾਮਲਾ; ਜਾਣੋ ਕੌਣ ਹੈ 'ਮਾਸਟਰਮਾਈਂਡ' ਤੁਸ਼ਾਰ ਗੋਇਲ

ਇਹ ਪਾਰਟੀਆਂ ਚੋਣ ਮੈਦਾਨ 'ਚ

ਹਰਿਸੱਤਾਧਾਰੀ ਭਾਜਪਾ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਲਈ ਚੋਣ ਮੈਦਾਨ 'ਚ ਜਨਨਾਇਕ ਜਨਤਾ ਪਾਰਟੀ-ਆਜ਼ਾਦ ਸਮਾਜ ਪਾਰਟੀ ਗਠਜੋੜ, ਇੰਡੀਅਨ ਨੈਸ਼ਨਲ ਲੋਕ ਦਲ-ਬਹੁਜਨ ਸਮਾਜ ਪਾਰਟੀ ਗਠਜੋੜ ਅਤੇ ਆਮ ਆਦਮੀ ਪਾਰਟੀ ਹਨ। ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਾਲੇ ਮੰਨਿਆ ਜਾ ਰਿਹਾ ਹੈ। ਜਿੱਥੇ ਭਾਜਪਾ 'ਨਾਨ ਸਟਾਪ ਹਰਿਆਣਾ' ਅਤੇ 'ਭਰੋਸਾ ਦਿਲਸੇ, ਭਾਜਪਾ ਫਿਰ ਸੇ' ਦੇ ਨਾਅਰਿਆਂ ਨਾਲ ਹੈਟ੍ਰਿਕ ਲਗਾਉਣ ਦੀ ਉਮੀਦ ਕਰ ਰਹੀ ਹੈ। ਉੱਥੇ ਕਾਂਗਰਸ 'ਭਾਜਪਾ ਜਾ ਰਹੀ ਹੈ, ਕਾਂਗਰਸ ਆ ਰਹੀ ਹੈ' ਅਤੇ 'ਹੱਥ ਬਦਲੇਗਾ ਹਾਲਾਤ' ਦੇ ਨਾਅਰਿਆਂ ਨਾਲ ਸੱਤਾ 'ਚ ਵਾਪਸੀ ਦਾ ਦਾਅਵਾ ਕਰ ਰਹੀ ਹੈ।

ਇਹ ਵੀ ਪੜ੍ਹੋ- Positive News: ਮਿੰਟਾਂ 'ਚ ਹੋਵੇਗਾ ਆਧਾਰ ਕਾਰਡ 'ਤੇ ਪਤਾ ਅਪਡੇਟ, ਬਸ ਕਰਨਾ ਹੋਵੇਗਾ ਇਹ ਕੰਮ

100 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 8,821

18 ਤੋਂ 19 ਸਾਲ ਦੀ ਉਮਰ ਦੇ 5,24,514 ਨੌਜਵਾਨ ਵੋਟਰ ਹਨ। ਇਸੇ ਤਰ੍ਹਾਂ 1,49,142 ਅਪਾਹਜ ਵੋਟਰ ਹਨ। ਜਿਨ੍ਹਾਂ 'ਚੋਂ 93,545 ਪੁਰਸ਼, 55,591 ਔਰਤਾਂ ਅਤੇ 6 ਤੀਜੇ ਲਿੰਗ ਵੋਟਰ ਹਨ। ਉਨ੍ਹਾਂ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਦੇ 2,31,093 ਵੋਟਰ ਹਨ। ਜਿਨ੍ਹਾਂ ਵਿੱਚੋਂ 89,940 ਪੁਰਸ਼ ਅਤੇ 1,41,153 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 100 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 8,821 ਹੈ। ਜਿਨ੍ਹਾਂ ਵਿੱਚੋਂ 3,283 ਪੁਰਸ਼ ਅਤੇ 5,538 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 1,09,217 ਸੇਵਾ ਵੋਟਰ ਹਨ। 

ਇਹ ਵੀ ਪੜ੍ਹੋ-  5600 ਕਰੋੜ ਦੀ ਡਰੱਗ ਮਾਮਲੇ 'ਚ ਕਾਂਗਰਸ ਦੀ ਸ਼ਮੂਲੀਅਤ ਸ਼ਰਮਨਾਕ: ਅਮਿਤ ਸ਼ਾਹ

ਇਨ੍ਹਾਂ ਸੀਟਾਂ 'ਤੇ ਰਹੇਗੀ ਖ਼ਾਸ ਨਜ਼ਰ

ਜਿਨ੍ਹਾਂ ਸੀਟਾਂ 'ਤੇ ਲੋਕਾਂ ਦੀ ਨਜ਼ਰ ਰਹੇਗੀ, ਉਨ੍ਹਾਂ ਵਿਚ ਕੁਰੂਕਸ਼ੇਤਰ ਜ਼ਿਲ੍ਹੇ ਦੀ ਲਾਡਵਾ ਸੀ, ਜਿੱਥੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਮੀਦਵਾਰ ਹਨ। ਸੋਨੀਪਤ ਜ਼ਿਲ੍ਹੇ ਦੀ ਗੜ੍ਹੀ ਸਾਂਪਲਾ ਕਿਲੋਈ, ਜਿੱਥੋਂ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਉਮੀਦਵਾਰ ਹਨ। ਜੀਂਦ ਜ਼ਿਲ੍ਹੇ ਦੇ ਉਚਾਨਾ ਕਲਾਂ ਤੋਂ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਉਮੀਦਵਾਰ ਹਨ। ਜੁਲਾਨਾ ਤੋਂ ਕਾਂਗਰਸ ਨੇ ਪਹਿਲਵਾਨ ਵਿਨੇਸ਼ ਫੋਗਾਟ ਨੂੰ ਟਿਕਟ ਦਿੱਤੀ ਹੈ। ਹਿਸਾਰ ਤੋਂ ਸਾਵਿਤਰੀ ਜਿੰਦਲ ਭਾਜਪਾ ਤੋਂ ਬਾਗੀ ਹੋ ਕੇ ਚੋਣ ਲੜ ਰਹੀ ਹੈ, ਜਦੋਂਕਿ ਉਨ੍ਹਾਂ ਦੇ ਪੁੱਤਰ ਨਵੀਨ ਜਿੰਦਲ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਟਿਕਟ 'ਤੇ ਜਿੱਤ ਕੇ ਸੰਸਦ ਮੈਂਬਰ ਬਣੇ ਹਨ। 

 


author

Tanu

Content Editor

Related News