ਵਿਧਾਨਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਨੌਕਰੀਆਂ ਤੇ ਸਬਸਿਡੀ ਦਾ ਕੀਤਾ ਐਲਾਨ

Wednesday, Oct 11, 2017 - 07:47 PM (IST)

ਅਹਿਮਦਾਬਾਦ— ਗੁਜਰਾਤ ਵਿਧਾਨਸਭਾ ਚੋਣਾਂ ਦੀ ਤਾਰੀਕ ਦੇ ਐਲਾਨ ਤੋਂ ਪਹਿਲਾਂ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਨਵੀਂ ਗਾਰਮੈਂਟ ਇੰਡਸਟਰੀ ਲਈ ਨਵੀਂ ਪਾਲਿਸੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬੇ 'ਚ ਰੋਜ਼ਗਾਰ ਵਧਾਉਣ ਲਈ ਜੀ. ਆਈ. ਈ. ਡੀ. ਸੀ. ਦੇ 16 ਨਵੇਂ ਉਦਯੋਗਿਕ ਅਸਟੇਟ ਦਾ ਨਿਰਮਾਣ ਕਰਾਉਣ ਦੀ ਵੀ ਗੱਲ ਕਹੀ। ਜਿਸ 'ਚ ਲਗਭਗ 1 ਲੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।
ਸਰਕਾਰ ਦੀ ਨਵੀਂ ਗਾਰਮੈਂਟ ਐਂਡ ਅਪੇਰਲ ਨੀਤੀ ਅਧੀਨ ਸਰਕਾਰ ਕਪੜਾ ਬਣਾਉਣ ਵਾਲੀਆਂ ਮਹਿਲਾਵਾਂ ਨੂੰ 4000 ਅਤੇ ਪੁਰਸ਼ਾਂ ਨੂੰ 3500 ਰੁਪਏ ਸਬਸਿਡੀ ਦੇਵੇਗੀ। ਜਾਣਕਾਰੀ ਮੁਤਾਬਕ ਸਰਕਾਰ ਵਲੋਂ ਇਹ ਸਬਸਿਡੀ ਕਰਮਚਾਰੀਆਂ ਨੂੰ 5 ਸਾਲ ਤੱਕ ਮਿਲੇਗੀ। ਇਸ ਤੋਂ ਇਲਾਵਾ ਸਰਕਾਰ ਸੂਬੇ ਦੀ ਕਪਾਹ ਦੀ ਫਸਲ ਦਾ ਪੂਰੀ ਤਰ੍ਹਾਂ ਨਾਲ ਉਪਯੋਗ ਕਰਨ ਲਈ ਫਾਰਮ ਟੂ ਫਾਈਬਰ, ਫਾਈਬਰ ਟੂ ਫੇਬ੍ਰਿਕ, ਫੇਬ੍ਰਿਕ ਟੂ ਫੈਸ਼ਨ, ਫੈਸ਼ਨ ਟੂ ਫਾਰੇਨ 'ਤੇ ਵੀ ਮਨਜ਼ੂਰੀ ਦਿੱਤੀ ਹੈ।
ਰੂਪਾਨੀ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ 'ਗੁਜਰਾਤ ਦੇਸ਼ ਸਭ ਤੋਂ ਜ਼ਿਆਦਾ ਕਪਾਹ ਦਾ ਉਤਪਾਦਨ ਕਰਦਾ ਹੈ। ਹੁਣ ਤਕ ਅਸੀਂ ਦੂਜੇ ਸੂਬਿਆਂ ਤੋਂ ਨਿਰਯਾਤ ਕਰਦੇ ਰਹੇ ਹਾਂ ਪਰ ਹੁਣ ਸਾਨੂੰ ਆਪਣੇ ਸੂਬੇ ਦੇ ਉਦਮੀਆਂ ਨੂੰ ਹੀ ਇਸ ਦਿਸ਼ਾਂ 'ਚ ਕਦਮ ਵਧਾਉਣ ਨੂੰ ਪ੍ਰੋਤਸਾਹਿਤ ਕਰਨਾ ਹੋਵੇਗਾ।'
ਮੁੱਖ ਮੰਤਰੀ ਨੇ ਦੱਸਿਆ ਕਿ ਐਮ. ਐਸ. ਐਮ. ਈ. (ਸੂਖਮ, ਛੋਟਾ ਅਤੇ ਮੱਧਮ ਕਾਰੋਬਾਰ) ਉਦਯੋਗ ਨੂੰ ਪ੍ਰੋਤਸਾਹਨ ਦੇਣ ਲਈ 16 ਪਿੰਡਾਂ 'ਚ ਨਵੀਂ ਜੀ. ਆਈ. ਡੀ. ਸੀ. ਬਣੇਗੀ। ਇਸ ਦੇ ਅਧੀਨ 15 ਹਜ਼ਾਰ ਨਵੇਂ ਕਾਰਖਾਨੇ ਲੱਗਣਗੇ, ਜਿਸ 'ਚ ਲਗਭਗ 1 ਲੱਖ ਰੋਜ਼ਗਾਰ ਪੈਦਾ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਜੀ. ਆਈ. ਡੀ. ਸੀ. 2400 ਹੈਕਟਰ ਜ਼ਮੀਨ 'ਤੇ ਬਣੇਗੀ। ਇਸ 'ਚ ਛੋਟੇ ਉਦਯੋਗਾ ਨੂੰ ਰਾਸਤਾ, ਗਟਰ, ਬਿਜਲੀ ਮਿਲੇਗੀ।
 


Related News