ਵਿਧਾਨ ਸਭਾ ਚੋਣ : ਮਹਾਰਾਸ਼ਟਰ ਦੀ 288 ਸੀਟਾਂ 'ਤੇ ਖਤਮ ਹੋਈ ਵੋਟਿੰਗ, ਦਿੱਗਜਾਂ ਦੀ ਕਿਸਮਤ EVM 'ਚ ਬੰਦ
10/21/2019 6:47:01 PM
ਮੁੰਬਈ — ਮਹਾਰਾਸ਼ਟਰ ਦੀ ਸਾਰੀਆਂ 288 ਵਿਧਾਨ ਸਭਾ ਸੀਟਾਂ 'ਤੇ ਸੋਮਵਾਰ ਸ਼ਾਮ 6 ਵਜੇ ਵੋਟਿੰਗ ਖਤਮ ਹੋ ਗਈ ਹੈ। ਚੋਣ ਮੈਦਾਨ 'ਚ 235 ਔਰਤਾਂ ਸਣੇ 3,237 ਉਮੀਦਵਾਰ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਸੀ। ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਅਸ਼ੋਕ ਚੌਹਾਨ ਅਤੇ ਪ੍ਰਿਥਵੀਰਾਜ ਚੌਹਾਨ ਪਹਿਲੀ ਵਾਰ ਠਾਕਰੇ ਪਰਿਵਾਰ ਤੋਂ ਮੈਦਾਨ 'ਚ ਉਤਰੇ ਆਦਿਤਿਆ ਠਾਕਰੇ ਵਰਗੇ ਦਿੱਗਜਾਂ ਦੀ ਕਿਸਮਤ ਈ.ਵੀ.ਐੱਮ. 'ਚ ਕੈਦ ਹੋ ਗਈ ਹੈ। ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਆਉਣਗੇ।
ਫੜਨਵੀਸ ਨਾਗਪੁਰ ਦੱਖਣੀ ਪੱਛਮੀ ਸੀਟ ਤੋਂ ਜਦਕਿ ਅਸ਼ੋਕ ਚੌਹਾਨ ਅਤੇ ਪ੍ਰਿਥਵੀਰਾਜ ਚੌਹਾਨ ਨਾਂਦੇੜ ਜ਼ਿਲੇ ਦੀ ਭੋਕਾਰ ਅਤੇ ਸਤਾਰਾ ਜ਼ਿਲੇ ਦੀ ਕਰਾਦ ਦੱਖਣੀ ਸੀਟ ਤੋਂ ਚੋਣ ਲੜ ਰਹੇ ਹਨ। ਫੜਨਵੀਸ ਦੀ ਅਗਵਾਈ 'ਚ ਭਾਜਪਾ ਸੂਬੇ 'ਚ ਦੂਜੇ ਕਾਰਜਕਾਲ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਿਵ ਸੇਨਾ ਪ੍ਰਮੁੱਖ ਉਧਵ ਠਾਕਰੇ ਦੇ ਬੇਟੇ ਆਦਿਤਿਆ ਠਾਕਰੇ (29) ਮੁੰਬਈ ਦੇ ਵਰਲੀ ਚੋਣ ਖੇਤਰ ਤੋਂ ਪਹਿਲੀ ਵਾਰ ਚੋਣ ਮੈਦਾਨ 'ਚ ਉਤਰੇ ਹਨ। ਯੂਵਾ ਸੇਨਾ ਦੇ ਮੁੱਖੀ ਚੋਣ ਰਾਜਨੀਤੀ 'ਚ ਉਤਰਨ ਵਾਲੇ ਆਪਣੇ ਪਰਿਵਾਰ ਦੇ ਪਹਿਲੇ ਨੇਤਾ ਹਨ।
* ਪਰਿਵਾਰ ਨਾਲ ਵੋਟ ਪਾਉਣ ਲਈ ਪੋਲਿੰਗ ਬੂਥ ਪਹੁੰਚੇ ਉਧਵ ਠਾਕਰੇ।
* ਸਿੱਧੀਵਿਨਾਇਕ ਮੰਦਰ ਪਹੁੰਚੇ ਐੱਮ.ਐੱਨ.ਐੱਸ. ਨੇਤਾ ਰਾਜ ਠਾਕਰੇ।
* ਪਤਨੀ ਨਾਲ ਵੋਟ ਪਾਉਣ ਪਹੁੰਚੇ ਮਹਾਰਾਸ਼ਟਰ ਦੇ ਸੀ.ਐੱਮ. ਦੇਵੇਂਦਰ ਫੜਵਨੀਸ।
* ਅਦਾਕਾਰਾ ਲਾਰਾ ਦੱਤਾ ਅਤੇ ਮਹੇਸ਼ ਭੂਪਤੀ ਨੇ ਪਾਈ ਵੋਟ।
* ਮੁੰਬਈ ਅਦਾਕਾਰ ਆਮਿਰ ਖਾਨ ਅਤੇ ਕਿਰਨ ਰਾਵ ਨੇ ਪਾਈ ਵੋਟ।
* ਲਾਤੂਰ 'ਚ ਬਾਰਿਸ਼ ਦੌਰਾਨ ਲੋਕ ਵੋਟ ਪਾਉਣ ਪਹੁੰਚੇ।
* ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਵੀ ਪਾਈ ਵੋਟ।