ਵਿਧਾਨ ਸਭਾ ਚੋਣ ਨਤੀਜੇ 2023: ਰੁਝਾਨਾਂ 'ਚ ਤ੍ਰਿਪੁਰਾ 'ਚ ਭਾਜਪਾ ਨੂੰ ਲੀਡ, ਜਾਣੋ ਨਾਗਾਲੈਂਡ ਤੇ ਮੇਘਾਲਿਆ ਦਾ ਹਾਲ
Thursday, Mar 02, 2023 - 03:39 PM (IST)
ਨੈਸ਼ਨਲ ਡੈਸਕ- ਪੂਰਬ-ਉੱਤਰ ਦੇ ਤਿੰਨ ਸੂਬਿਆਂ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣਗੇ। ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਤ੍ਰਿਪੁਰਾ 'ਚ ਭਾਜਪਾ ਲੀਡ 'ਚ ਹੈ। ਉਥੇ ਹੀ ਨਾਗਾਲੈਂਡ 'ਚ ਭਾਜਪਾ ਦੇ ਗਠਜੋੜ ਵਾਲੀ ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗ੍ਰੇਸਿਵ ਪਾਰਟੀ (NDPP) ਅੱਗੇ ਚੱਲ ਰਹੀ ਹੈ। ਮੇਘਾਲਿਆ 'ਚ ਮੌਜੂਦਾ ਮੁੱਖ ਮੰਤਰੀ ਕੋਨਰਾਡ ਸੰਗਮਾ ਦੀ ਪਾਰਟੀ ਨੈਸ਼ਨਲ ਪੀਪੁਲਜ਼ ਪਾਰਟੀ (NPP) ਅੱਗੇ ਚੱਲ ਰਹੀ ਹੈ।
ਇਹ ਵੀ ਪੜ੍ਹੋ- ਤ੍ਰਿਪੁਰਾ, ਮੇਘਾਲਿਆ ਤੇ ਨਾਗਾਲੈਂਡ 'ਚ ਕਿਸ ਦੀ ਬਣੇਗੀ ਸਰਕਾਰ? ਫ਼ੈਸਲਾ ਅੱਜ
ਤ੍ਰਿਪੁਰਾ: ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ 1 ਸੀਟ ਜਿੱਤ ਕੇ 32 ਸੀਟਾਂ 'ਤੇ ਅੱਗੇ ਹੈ। ਟਿਪਰਾ ਮੋਥਾ ਪਾਰਟੀ 11 ਸੀਟਾਂ 'ਤੇ, ਕਾਂਗਰਸ 4 ਸੀਟਾਂ 'ਤੇ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) 11 ਸੀਟਾਂ 'ਤੇ ਅੱਗੇ ਚੱਲ ਰਹੀ ਹੈ।
ਨਾਗਾਲੈਂਡ: ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਭਾਜਪਾ ਨੇ 2 ਸੀਟਾਂ ਜਿੱਤੀਆਂ ਹਨ ਅਤੇ 11 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਨੈਸ਼ਨਲਿਸਟ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ (NDPP) 3 ਸੀਟਾਂ ਜਿੱਤ ਕੇ 23 ਸੀਟਾਂ 'ਤੇ ਅੱਗੇ ਹੈ। ਰਿਪਬਲਿਕਨ ਪਾਰਟੀ ਆਫ ਇੰਡੀਆ (ਅਠਾਵਲੇ) ਨੇ 2 ਸੀਟਾਂ ਜਿੱਤੀਆਂ ਹਨ। ਗਿਣਤੀ ਅਜੇ ਜਾਰੀ ਹੈ।
ਮੇਘਾਲਿਆ: ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਮੇਘਾਲਿਆ ਵਿੱਚ ਨੈਸ਼ਨਲ ਪੀਪਲਜ਼ ਪਾਰਟੀ 1 ਸੀਟ ਜਿੱਤ ਕੇ 23 ਸੀਟਾਂ 'ਤੇ ਅੱਗੇ ਹੈ। ਯੂਨਾਈਟਿਡ ਡੈਮੋਕ੍ਰੇਟਿਕ ਪਾਰਟੀ 7 ਸੀਟਾਂ 'ਤੇ ਅੱਗੇ ਹੈ ਅਤੇ ਭਾਜਪਾ, ਕਾਂਗਰਸ, ਟੀਐਮਸੀ 5-5 ਸੀਟਾਂ 'ਤੇ ਅੱਗੇ ਹੈ।
ਇਹ ਵੀ ਪੜ੍ਹੋ- Election Result 2023 : ਤ੍ਰਿਪੁਰਾ, ਨਾਗਾਲੈਂਡ ਤੇ ਮੇਘਾਲਿਆ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
ਦੱਸ ਦੇਈਏ ਕਿ ਤਿੰਨੋਂ ਸੂਬਿਆਂ 'ਚ 60-60 ਸੀਟਾਂ ਹਨ। ਤ੍ਰਿਪੁਰਾ 'ਚ 16 ਫਰਵਰੀ ਅਤੇ ਨਾਗਾਲੈਂਡ ਤੇ ਮੇਘਾਲਿਆ 'ਚ 27 ਫ਼ਰਵਰੀ ਨੂੰ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਤਿੰਨਾਂ ਸੂਬਿਆਂ ਦੇ ਚੋਣ ਨਤੀਜੇ ਅੱਜ ਦੇਰ ਰਾਤ ਤੱਕ ਮਿਲਣ ਦੀ ਉਮੀਦ ਹੈ। ਵੋਟਿੰਗ ਕੇਂਦਰਾਂ 'ਤੇ ਗਿਣਤੀ ਸ਼ਾਂਤੀਪੂਰਨ ਹੋ ਰਹੀ ਹੈ। ਮੇਘਾਲਿਆ ਅਤੇ ਨਾਗਾਲੈਂਡ ਦੀਆਂ 60-60 ਸੀਟਾਂ ਵਿਚੋਂ 59-59 ਸੀਟਾਂ ਅਤੇ ਤ੍ਰਿਪਰਾ 'ਚ 60 ਸੀਟਾਂ 'ਤੇ ਵੋਟਾਂ ਮਗਰੋਂ ਗਿਣਤੀ ਇਕੱਠੇ ਹੋ ਰਹੀ ਹੈ।