By Election Result : 7 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ, ਘੋਸੀ ਸੀਟ 'ਤੇ ਸਭ ਦੀਆਂ ਨਜ਼ਰਾਂ
Friday, Sep 08, 2023 - 08:32 AM (IST)
ਨੈਸ਼ਨਲ ਡੈਸਕ : 6 ਸੂਬਿਆਂ ਦੀ 7 ਵਿਧਾਨ ਸਭਾ ਸੀਟਾਂ 'ਤੇ ਪਿਛਲੇ ਮੰਗਲਵਾਰ ਨੂੰ ਜ਼ਿਮਨੀ ਚੋਣਾਂ ਲਈ ਵੋਟਾਂ ਪਈਆਂ ਸਨ। ਸ਼ੁੱਕਰਵਾਰ ਨੂੰ ਮਤਲਬ ਕਿ ਅੱਜ ਸੂਬਿਆਂ 'ਚ ਬਣਾਏ ਗਏ ਕੇਂਦਰਾਂ 'ਤੇ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਜ਼ਿਮਨੀ ਚੋਣ ਦੇ ਨਤੀਜਿਆਂ ਨੂੰ ਇਸ ਸਾਲ ਦੇ ਅਖ਼ੀਰ 'ਚ ਹੋਣ ਵਾਲੀਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ 2024 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐੱਨ. ਡੀ. ਏ. ਦੇ ਖ਼ਿਲਾਫ਼ 'ਇੰਡੀਆ' ਗਠਜੋੜ ਲਈ ਚੁਣੌਤੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਜਲਦ ਬਦਲੇਗਾ 'ਮੌਸਮ', ਜਾਣੋ ਵਿਭਾਗ ਦੀ ਤਾਜ਼ਾ Update
7 ਸੀਟਾਂ 'ਚ ਉੱਤਰਾਖੰਡ ਦੀ ਬਾਗੇਸ਼ਵਰ, ਉੱਤਰ ਪ੍ਰਦੇਸ਼ ਦੀ ਘੋਸੀ, ਕੇਰਲ ਦੀ ਪੁੱਥੂਪੱਲੀ, ਪੱਛਮੀ ਬੰਗਾਲ ਦੀ ਧੁਪਗੁੜੀ, ਝਾਰਖੰਡ ਦੀ ਡੁਮਰੀ ਅਤੇ ਤ੍ਰਿਪੁਰਾ ਦੀ ਬਾਕਸਾਨਗਰ ਅਤੇ ਧਨਪੁਰ ਸ਼ਾਮਲ ਹਨ।
ਬਾਗੇਸ਼ਵਰ, ਧੁਪਗੁੜੀ ਅਤੇ ਧਨਪੁਰ ਸੀਟਾਂ ਭਾਜਪਾ ਕੋਲ ਸਨ। ਘੋਸੀ ਸੀਟ 'ਤੇ ਸਮਾਜਵਾਦੀ ਪਾਰਟੀ, ਬਾਕਸਾਨਗਰ 'ਤੇ ਭਾਰਤੀ ਕਮਿਊਨਿਸਟ ਪਾਰਟੀ, ਡੁਮਰੀ 'ਤੇ ਮੁਕਤੀ ਮੋਰਚਾ ਅਤੇ ਪੁੱਥੂਪੱਲੀ 'ਤੇ ਕਾਂਗਰਸ ਦਾ ਕਬਜ਼ਾ ਸੀ। ਉੱਤਰ ਪ੍ਰਦੇਸ਼ ਦੇ ਘੋਸੀ ਵਿਧਾਨ ਸਭਾ ਹਲਕੇ 'ਚ ਸਿਰਫ 49.42 ਫ਼ੀਸਦੀ ਵੋਟਰਾਂ ਨੇ ਵੋਟਾਂ ਪਾਈਆਂ ਸਨ, ਜਿਨ੍ਹਾਂ ਦੇ ਨਤੀਜੇ ਅੱਜ ਆਉਣਗੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8