ਉਧਵ 'ਤੇ ਵਰ੍ਹੇ ਸਾਬਕਾ ਨੇਵੀ ਅਫਸਰ, ਕਾਨੂੰਨ ਵਿਵਸਥਾ ਨਹੀਂ ਦੇਖ ਸਕਦੇ ਤਾਂ ਅਸਤੀਫਾ ਦੇ ਦੇਣ CM

Saturday, Sep 12, 2020 - 08:17 PM (IST)

ਉਧਵ 'ਤੇ ਵਰ੍ਹੇ ਸਾਬਕਾ ਨੇਵੀ ਅਫਸਰ, ਕਾਨੂੰਨ ਵਿਵਸਥਾ ਨਹੀਂ ਦੇਖ ਸਕਦੇ ਤਾਂ ਅਸਤੀਫਾ ਦੇ ਦੇਣ CM

ਮੁੰਬਈ - ਸ਼ਿਵ ਸੈਨਾ ਦੇ ਵਰਕਰਾਂ ਦੇ ਹਮਲੇ 'ਚ ਜ਼ਖ਼ਮੀ ਸੇਵਾਮੁਕਤ ਨੇਵੀ ਅਫਸਰ ਮਦਨ ਸ਼ਰਮਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਮੀਡੀਆ ਨਾਲ ਗੱਲਬਾਤ 'ਚ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਾਨੂੰਨ ਵਿਵਸਥਾ ਨਹੀਂ ਸੰਭਾਲ ਸਕਦੀ ਤਾਂ ਉਧਵ ਠਾਕਰੇ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਮੇਰੇ ਨਾਲ ਬਹੁਤ ਮਾੜਾ ਸਲੂਕ ਹੋਇਆ। ਮੈਂ ਇੱਕ ਸੀਨੀਅਰ ਸਿਟੀਜ਼ਨ ਹਾਂ। ਸ਼ਿਵ ਸੈਨਾ ਦੇ ਵਰਕਰਾਂ ਨੇ ਮੈਨੂੰ ਗੱਲ ਕਰਨ ਲਈ ਬੁਲਾਇਆ ਸੀ ਪਰ ਬਿਨਾਂ ਗੱਲਬਾਤ ਕੀਤੇ, ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟਮਾਰ ਕਰਨ ਤੋਂ ਬਾਅਦ ਗ੍ਰਿਫਤਾਰੀ ਲਈ ਮੇਰੇ ਘਰ ਪੁਲਸ ਭੇਜ ਦਿੱਤੀ ਗਈ। ਪੁਲਸ 'ਤੇ ਰਾਜਨੀਤਕ ਦਬਾਅ ਹੈ।

ਉਨ੍ਹਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੇਰਾ ਹਾਲਚਾਲ ਪੁੱਛਿਆ, ਮੈਂ ਉਨ੍ਹਾਂ ਨੂੰ ਘਟਨਾ ਬਾਰੇ ਦੱਸਿਆ ਹੈ। ਰੱਖਿਆ ਮੰਤਰੀ ਨੇ ਮਦਦ ਦਾ ਵਚਨ ਕੀਤਾ ਹੈ। ਮੈਂ ਸੁਰੱਖਿਆ ਦੀ ਮੰਗ ਕੀਤੀ ਹੈ। ਗੱਲਬਾਤ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਸਾਬਕਾ ਫੌਜੀ 'ਤੇ ਅਜਿਹਾ ਹਮਲਾ ਬਹੁਤ ਦੁਖਦ ਹੈ ਅਤੇ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

ਸੇਵਾਮੁਕਤ ਨੇਵੀ ਅਫਸਰ ਨੇ ਕਿਹਾ ਕਿ ਕੰਗਣਾ ਰਨੌਤ ਦੀ ਘਟਨਾ ਤੋਂ ਮੈਨੂੰ ਨਿਰਾਸ਼ਾ ਹੋਈ ਸੀ। ਵਟਸਐਪ ਗਰੁੱਪ ਜਿਸ 'ਚ ਮੈਂ ਤਸਵੀਰ ਸਾਂਝੀ ਕੀਤੀ ਹੈ, ਉਸ 'ਚ ਵਿਧਾਇਕ ਅਤੇ ਸੰਸਦ ਮੈਂਬਰ ਹਨ। ਕਿਸੇ ਨੂੰ ਇਤਰਾਜ਼ ਨਹੀਂ ਸੀ। ਜੇਕਰ ਉਨ੍ਹਾਂ ਨੂੰ ਇਤਰਾਜ਼ ਸੀ ਤਾਂ ਮੇਰੇ ਨਾਲ ਗੱਲ ਕਰਨੀ ਚਾਹੀਦੀ ਸੀ।

ਉਧਵ ਠਾਕਰੇ ਨੂੰ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕੋਲ ਵੱਡਿਆਂ ਨਾਲ ਵਤੀਰਾ ਕਰਨ ਦਾ ਸੰਸਕਾਰ ਨਹੀਂ ਹੈ। ਬਾਲਾ ਸਾਹਿਬ ਮਹਾਨ ਕਾਰਟੂਨਿਸਟ ਸਨ। ਕਾਰਟੂਨ ਤੋਂ ਚੀਜ਼ਾਂ ਬਾਹਰ ਆਉਂਦੀਆਂ ਹਨ। ਇਸ ਕਾਰਟੂਨ ਨੂੰ ਇਨਾਮ ਦੇਣਾ ਚਾਹੀਦਾ ਹੈ।


author

Inder Prajapati

Content Editor

Related News