ਆਸਾਮ 'ਚ ਟੀਵੀ ਪੱਤਰਕਾਰ ਦੀ ਸ਼ੱਕੀ ਮੌਤ, ਭਾਜਪਾ ਸਰਕਾਰ ਤੋਂ ਰਾਹੁਲ ਗਾਂਧੀ ਨੇ ਕੀਤੇ ਤਿੱਖੇ ਸਵਾਲ

Friday, Nov 13, 2020 - 11:46 AM (IST)

ਆਸਾਮ 'ਚ ਟੀਵੀ ਪੱਤਰਕਾਰ ਦੀ ਸ਼ੱਕੀ ਮੌਤ, ਭਾਜਪਾ ਸਰਕਾਰ ਤੋਂ ਰਾਹੁਲ ਗਾਂਧੀ ਨੇ ਕੀਤੇ ਤਿੱਖੇ ਸਵਾਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਹਮਲਾ ਬੋਲਿਆ। ਰਾਹੁਲ ਨੇ ਆਸਾਮ 'ਚ ਪੱਤਰਕਾਰ ਪਰਾਗ ਭੁਈਆਂ ਦੇ ਕਤਲ ਦਾ ਮਾਮਲਾ ਚੁੱਕਿਆ ਅਤੇ ਦੋਸ਼ ਲਗਾਇਆ ਕਿ ਭਾਜਪਾ ਸ਼ਾਸਿਤ ਸੂਬਿਆਂ 'ਚ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਵਾਲੀ ਪੱਤਰਕਾਰੀ ਦਾ ਗਲ਼ਾ ਘੁੱਟਿਆ ਜਾ ਰਿਹਾ ਹੈ। ਰਾਹੁਲ ਨੇ ਟਵੀਟ ਕੀਤਾ,''ਭਾਜਪਾ ਨੇਤਾਵਾਂ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਵਾਲੇ ਆਸਾਮ ਦੇ ਪੱਤਰਕਾਰ ਪਰਾਗ ਭੁਈਆਂ ਦਾ ਸ਼ੱਕੀ ਹਲਾਤਾਂ 'ਚ ਕਤਲ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ। ਆਸਾਮ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਭਾਜਪਾ ਸ਼ਾਸਿਤ ਸੂਬਿਆਂ 'ਚ ਸੱਚੀ ਪੱਤਰਕਾਰੀ ਦਾ ਗਲ਼ਾ ਘੁੱਟਿਆ ਜਾ ਰਿਹਾ ਹੈ ਅਤੇ ਤਮਾਸ਼ਾ ਕਰਨ ਵਾਲਿਆਂ ਨੂੰ ਸੁਰੱਖਿਆ ਮਿਲ ਰਹੀ ਹੈ।''

PunjabKesari

ਇਹ ਵੀ ਪੜ੍ਹੋ : ਇਸ ਦੀਵਾਲੀ ਈਕੋ-ਫਰੈਂਡਲੀ ਪਟਾਕੇ, ਬੀਜ ਬੰਬ ਚਲਾਓਗੇ ਤਾਂ ਫਿਰ ਉਗਣਗੇ ਫਲ-ਫੁੱਲ

ਕਾਂਗਰਸ ਨੇਤਾ ਨੇ 2 ਦਿਨ ਪਹਿਲਾਂ ਵੀ ਪੱਤਰਕਾਰਾਂ ਦੇ ਕਤਲ ਦਾ ਮਾਮਲਾ ਚੁੱਕਦੇ ਹੋਏ ਕਿਹਾ,''ਉੱਤਰ ਪ੍ਰਦੇਸ਼ ਦੇ ਪੱਤਰਕਾਰ ਵਿਜੇ ਤਿਵਾੜੀ ਨੂੰ ਭਾਜਪਾ ਦੇ ਗੁੰਡਿਆਂ ਨੇ ਬੇਰਹਿਮੀ ਨਾਲ ਕੁੱਟਿਆ ਹੈ। ਅਧਿਕਾਰਾਂ ਦੀ ਗੱਲ ਚੱਲੀ ਹੈ ਤਾਂ ਸੋਚਿਆ ਪੁੱਛ ਲਈਏ ਕਿ ਕੁਝ ਚੁਨਿੰਦਾ ਪੱਤਰਕਾਰਾਂ ਲਈ ਹੀ ਅਧਿਕਾਰ ਯਾਦ ਆਉਣਗੇ ਜਾਂ ਵਿਜੇ ਤਿਵਾੜੀ ਵਰਗੇ ਪੀੜਤਾਂ ਲਈ ਵੀ।'' ਦੱਸਣਯੋਗ ਹੈ ਕਿ ਰਾਹੁਲ ਨੇ ਵੀਰਵਾਰ ਨੂੰ ਦੇਸ਼ ਦੀ ਆਰਥਿਕ ਸਥਿਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕੀਤੀ ਸੀ। ਰਾਹੁਲ ਨੇ ਕਿਹਾ ਕਿ ਭਾਰਤ ਪਹਿਲੀ ਵਾਰ ਆਰਥਿਕ ਮੰਦੀ ਦੀ ਲਪੇਟ 'ਚ ਆਇਆ ਹੈ। ਰਾਹੁਲ ਨੇ ਟਵੀਟ ਕੀਤਾ,''ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਆਰਥਿਕ ਮੰਦੀ ਆਈ ਹੈ। ਸ਼੍ਰੀ ਮੋਦੀ ਨੇ ਜੋ ਕਦਮ ਚੁੱਕਦੇ ਹਨ, ਉਸ ਨੇ ਭਾਰਤ ਦੀ ਤਾਕਤ ਨੂੰ ਕਮਜ਼ੋਰੀ 'ਚ ਬਦਲ ਦਿੱਤਾ ਹੈ।''

ਇਹ ਵੀ ਪੜ੍ਹੋ : ਇਹ ਸ਼ਖਸ ਕਈ ਸਾਲਾਂ ਤੋਂ ਗਰੀਬ ਬੱਚਿਆਂ ਨੂੰ ਦੇ ਰਿਹੈ ਮੁਫ਼ਤ ਸਿੱਖਿਆ, ਪੂਰਾ ਕਰਨਾ ਚਾਹੁੰਦਾ ਹੈ ਇਹ ਸੁਫ਼ਨਾ


author

DIsha

Content Editor

Related News