ਆਸਾਮ ਰਾਈਫਲਜ਼ ਦੇ ਦਲ ''ਤੇ ਉਗਰਵਾਦੀ ਹਮਲੇ ''ਚ ਇਕ ਜਵਾਨ ਦੀ ਮੌਤ, ਚਾਰ ਹੋਰ ਜ਼ਖਮੀ

Tuesday, Sep 29, 2026 - 03:40 PM (IST)

ਆਸਾਮ ਰਾਈਫਲਜ਼ ਦੇ ਦਲ ''ਤੇ ਉਗਰਵਾਦੀ ਹਮਲੇ ''ਚ ਇਕ ਜਵਾਨ ਦੀ ਮੌਤ, ਚਾਰ ਹੋਰ ਜ਼ਖਮੀ

ਈਟਾਨਗਰ (ਏਜੰਸੀ)- ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਜ਼ਿਲ੍ਹੇ 'ਚ ਭਾਰਤ-ਮਿਆਂਮਾਰ ਸਰਹੱਦ ਨੇੜੇ ਮੰਗਲਵਾਰ ਨੂੰ ਇਕ ਸ਼ੱਕੀ ਉਗਰਵਾਦੀ ਹਮਲੇ 'ਚ ਆਸਾਮ ਰਾਈਫਲਜ਼ ਦੇ ਇਕ ਜਵਾਨ ਦੀ ਜਾਨ ਚਲੀ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਨਾਮਪੋਂਗ ਖੇਤਰ 'ਚ ਨਾਮਪੋਂਗ ਨਾਲਾ ਦੇ ਨੇੜੇ ਸਵੇਰੇ 6:30 ਵਜੇ ਦੇ ਕਰੀਬ ਵਾਪਰੀ। '21ਵੀਂ ਆਸਾਮ ਰਾਈਫਲਜ਼' ਦੇ ਜਵਾਨ ਉਸ ਇਲਾਕੇ 'ਚ ਗਸ਼ਤ ਕਰ ਰਹੇ ਸਨ, ਜਿੱਥੇ ਸਰਹੱਦ 'ਤੇ ਵਾੜ ਲਗਾਉਣ ਦਾ ਕੰਮ ਚੱਲ ਰਿਹਾ ਹੈ।

ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਸ਼ੱਕੀ ਉਗਰਵਾਦੀ ਨੇ ਗਸ਼ਤ ਟੀਮ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ 'ਚ ਹਵਲਦਾਰ ਜਾਨਖੋਕਾਈ ਕੂਕੀ (42) ਦੀ ਮੌਤ ਹੋ ਗਈ ਅਤੇ ਚਾਰ ਹੋਰ ਜਵਾਨ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਇਲਾਜ ਲਈ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਘਟਨਾ ਤੋਂ ਬਾਅਦ, ਸੁਰੱਖਿਆ ਫ਼ੋਰਸਾਂ ਨੇ ਖੇਤਰ 'ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਮੁੱਢਲੀ ਜਾਣਕਾਰੀ 'ਚ NSCN (K-YA) ਨਾਲ ਜੁੜੇ ਉਗਰਵਾਦੀ ਦੀ ਸ਼ਮੂਲੀਅਤ ਦਾ ਖ਼ਦਸ਼ਾ ਜਤਾਇਆ ਗਿਆ ਹੈ।

ਹਾਲਾਂਕਿ, ਹਮਲਾਵਰਾਂ ਦੀ ਪਛਾਣ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਅਤੇ ਆਸਾਮ ਰਾਈਫਲਜ਼ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਚਾਂਗਲਾਂਗ ਦੇ ਪੁਲਸ ਸੁਪਰਡੈਂਟ ਕਿਰਲੀ ਪਾਡੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਚਾਂਗਲਾਂਗ ਥਾਣਾ ਇੰਚਾਰਜ ਨੂੰ ਵਿਸਥਾਰ ਜਾਣਕਾਰੀ ਇਕੱਠੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਸ ਸੁਪਰਡੈਂਟ ਨੇ ਕਿਹਾ,"ਸਾਨੂੰ ਭਾਰਤ-ਮਿਆਂਮਾਰ ਸਰਹੱਦ 'ਤੇ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਅਤੇ ਚਾਂਗਲਾਂਗ ਪੁਲਸ ਸਟੇਸ਼ਨ ਦੇ ਇੰਚਾਰਜ ਨੂੰ ਇਸ ਨਾਲ ਸਬੰਧਤ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਹੈ।" ਚਾਂਗਲਾਂਗ ਜ਼ਿਲ੍ਹੇ 'ਚ ਭਾਰਤ-ਮਿਆਂਮਾਰ ਸਰਹੱਦ ਇਸ ਉੱਤਰ-ਪੂਰਬੀ ਖੇਤਰ ਅਤੇ ਅੰਤਰਰਾਸ਼ਟਰੀ ਸਰਹੱਦ 'ਚ ਸਰਗਰਮ ਵਿਦਰੋਹੀ ਸਮੂਹਾਂ ਦੀ ਮੌਜੂਦਗੀ ਕਾਰਨ ਸੰਵੇਦਨਸ਼ੀਲ ਬਣੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News